ਥਾਣਾ ਪਸਿਆਣਾ ਕੀਤਾ ਇਕ ਵਿਰੁੱਧ ਕਤਲ ਕਰਨ ਦਾ ਕੇਸ ਦਰਜ

ਪਟਿਆਲਾ, 11 ਜੂਨ 2025 : Pasiana police station registers a case of murder against one : ਥਾਣਾ ਪਸਿਆਣਾ (Pasiana police station ) ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ ਵੱਖ ਧਾਰਾਵਾਂ 103 (1) ਬੀ. ਐਨ. ਐਸ. ਤਹਿਤ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰ ਕੇ ਕਤਲ ਕਰਨ ਦਾ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ( registers a case) ਕੀਤਾ ਗਿਆ ਹੈ ਵਿਚ ਕੁਲਬੀਰ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਮਵੀ ਸੱਪਾ ਥਾਣਾ ਪਸਿਆਣਾ ਸ਼ਾਮਲ ਹੈ ।

ਰਜਨੀ ਰਾਣੀ ਸਨ 35 ਸਾਲਾਂ ਦੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਰਚਨਾ ਰਾਣੀ ਪਤਨੀ ਅਰੁਣ ਕੁਮਾਰ ਵਾਸੀ ਮਕਾਨ ਨੰ. 26 ਅਮਰ ਦਰਸ਼ਨ ਬੁੱਢਾ ਦਲ ਕੰਪਲੈਕਸ ਪਟਿਆਲਾ ਨੇ ਦੱਸਿਆ ਕਿ ਉਸਦੀ ਮਾਤਾ ਰਜਨੀ ਰਾਣੀ ਜੋ ਕਿ 35 ਸਾਲਾਂ ਦੇ ਸਨ ਦੇ ਪਿਛਲੇ ਦੋ ਸਾਲਾ ਤੋ ਕੁਲਬੀਰ ਨਾਲ ਸਬੰਧ ਸਨ, ਜੋ ਪਿਛਲੇ ਕੁੱਝ ਸਮੇ ਤੋ ਕੁਲਬੀਰ ਮੇਰੀ (ਸਿ਼ਕਾਇਤਕਰਤਾ) ਮਾਤਾ ਨੂੰ ਕਾਫੀ ਤੰਗ ਪ੍ਰੇਸ਼ਾਨ ਕਰ ਰਿਹਾ ਸੀ, ਜਿਸਦਾ ਜਿਕਰ ਅਕਸਰ ਹੀ ਮੇਰੀ ਮਾਤਾ ਕਰਦੀ ਹੁੰਦੀ ਸੀ ।

ਕੁਲਬੀਰ ਨੇ ਉਸ ਨੂੰ ਆਪਣੀ ਰਿਹਾਇਸ਼ ਗੁਰਮੀਤ ਇਨਕਲੇਵ ਵਿਖੇ ਬੁਲਾਇਆ

ਸਿ਼ਕਾਇਤਕਰਤਾ ਨੇ ਦੱਸਿਆ ਕਿ 9 ਜੂਨ 2025 ਨੂੰ ਉਸਨੂੰ ਉਸਦੀ ਮਾਤਾ ਦਾ ਫੋਨ ਆਇਆ ਕਿ ਕੁਲਬੀਰ ਨੇ ਉਸ ਨੂੰ ਆਪਣੀ ਰਿਹਾਇਸ਼ ਗੁਰਮੀਤ ਇਨਕਲੇਵ ਵਿਖੇ ਬੁਲਾਇਆ ਹੈ ਅਤੇ ਜੇਕਰ ਨਾ ਆਈ ਤਾਂ ਉਸਦਾ ਨਤੀਜਾ ਭੁਗਤਣਾ ਪਵੇਗਾ, ਜਿਸ ਤੇ ਸਿ਼ਕਾਇਤਕਰਤਾ ਰਚਨਾ ਰਾਣੀ ਨੇ ਆਪਣੀ ਮਾਤਾ ਅਤੇ ਕੁਲਬੀਰ ਦੇ ਮੋਬਾਇਲ ਫੋਨ ਤੇ ਸੰਪਕਰ ਕਰਨ ਦੀ ਕੋਸਿ਼ਸ਼ ਕੀਤੀ ਤਾਂ ਕੋਈ ਸੰਪਰਕ ਨਹੀ ਹੋ ਸਕਿਆ ।

ਮਾਤਾ ਦੀ ਖੂਨ ਨਾਲ ਲੱਥ ਪੱਛ ਲਾਸ਼ ਫਰਸ਼ ਤੇ ਪਈ ਸੀ

ਸਿ਼ਕਾਇਤਕਰਤਾ ਨੇ ਦੱਸਿਆ ਕਿ ਕੁਲਬੀਰ ਸਿੰਘ ਵਲੋਂ ਪਹਿਲਾਂ ਵੀ ਉਸਦੀ ਮਾਤਾ ਦੀ ਕੁੱਟਮਾਰ ਕੀਤੀ ਗਈ ਸੀ ਤੇ ਆਪਣੀ ਮਾਤਾ ਦੇ ਘਰ ਨਾ ਆਉਣ ਕਰਕੇ ਉਹ ਅਗਲੇ ਦਿਨ ਆਪਣੀ ਮਾਸੀ ਨਾਲ ਕੁਲਬੀਰ ਦੀ ਰਿਹਾਇਸ਼ ਗੁਰਮਤਿ ਇਨਕਲੇਵ ਵਿਖੇ ਚਲੀ ਗਈ ਤੇ ਜਦੋਂ ਉਪਰ ਵਾਲੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਉਸਦੀ ਮਾਤਾ ਦੀ ਖੂਨ ਨਾਲ ਲੱਥ ਪੱਛ ਲਾਸ਼ ਫਰਸ਼ ਤੇ ਪਈ ਸੀ । ਸਿ਼ਕਾਇਤਕਰਤਾ ਨੇ ਦੱਸਿਆ ਕਿ 9-10 ਜੂਨ 2025 ਦੀ ਦਰਮਿਆਨੀ ਰਾਤ ਨੂੰ ਕੁਲਬੀਰ ਨੇ ਤੇਜਧਾਰ ਹਥਿਆਰ ਨਾਲ ਸੱਟਾਂ ਮਾਰ ਕੇ ਉਸਦੀ ਮਾਤਾ ਦਾ ਕਤਲ (murder) ਕਰ ਦਿੱਤਾ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਪਸਿਆਣਾ ਪੁਲਸ ਨੇ ਕੀਤਾ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ

Leave a Comment

Your email address will not be published. Required fields are marked *

Scroll to Top