ਪਾਕਿਸਤਾਨੀ ਸੁਰੱਖਿਆ ਅਧਿਕਾਰੀਆਂ 27 ਅੱਤਵਾਦੀ ਢੇਰ ਕਰ ਬਚਾਏ 155 ਯਾਤਰੂ

ਪਾਕਿਸਤਾਨੀ ਸੁਰੱਖਿਆ ਅਧਿਕਾਰੀਆਂ 27 ਅੱਤਵਾਦੀ ਢੇਰ ਕਰ ਬਚਾਏ 155 ਯਾਤਰੂ
ਚੰਡੀਗੜ੍ਹ: ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਵਿਖੇ ਜਿਨ੍ਹਾਂ ਅੱਤਵਾਦੀਆਂ ਵਲੋਂ ਇਕ ਯਾਤਰੀਆਂ ਨਾਲ ਭਰੀ ਟ੍ਰੇਨ ਨੂੰ ਹਾਈਜੈਕ ਕਰ ਲਿਆ ਸੀ ਵਿਚ ਸਵਾਰ 155 ਯਾਤਰੀਆਂ ਨੂੰ ਅੱਜ ਸੁਰੱਖਿਆ ਅਧਿਕਾਰੀਆਂਵ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 27 ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਰਿਹਾਅ ਕਰਵਾ ਲਿਆ ਗਿਆ ਹੈ। ਦੱਸਣਯੋਗ ਹੈ ਕਿ ਉਕਤ ਹਾਦਸਾ ਮੰਗਲਵਾਰ ਨੂੰ ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਖੇ ਇਕ ਸੁਰੰਗ ਵਿਚ ਵਾਪਰਿਆ। ਅਧਿਕਾਰੀਆਂ ਨੇ ਦਸਿਆ ਕਿ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਜਾਰੀ ਰਿਹਾ। ਸੁਰੱਖਿਆ ਸੂਤਰਾਂ ਨੇ ਦਸਿਆ ਕਿ ਬਚਾਅ ਕਾਰਜ ਦੌਰਾਨ 37 ਯਾਤਰੀ ਜ਼ਖ਼ਮੀ ਹੋਏ ਹਨ ਤੇ ਉਨ੍ਹਾਂ ਨੂੰ ਡਾਕਟਰੀ ਇਲਾਜ ਮੁਹੱਈਆ ਕਰਵਾਇਆ ਗਿਆ ।

ਅਧਿਕਾਰੀਆਂ ਨੇ ਦਸਿਆ ਕਿ ਜਾਫ਼ਰ ਐਕਸਪ੍ਰੈਸ ਰੇਲਗੱਡੀ, ਜਿਸ ਵਿਚ ਨੌ ਡੱਬਿਆਂ ਵਿਚ ਲਗਭਗ 500 ਯਾਤਰੀ ਸਵਾਰ ਸਨ, ਕਵੇਟਾ ਤੋਂ ਖੈਬਰ ਪਖਤੂਨਖਵਾ ਦੇ ਪੇਸ਼ਾਵਰ ਜਾ ਰਹੀ ਸੀ, ਜਦੋਂ ਮੰਗਲਵਾਰ ਦੁਪਹਿਰ ਨੂੰ ਬੋਲਾਨ ਖੇਤਰ ਦੇ ਪੀਰੂ ਕੁਨਰੀ ਅਤੇ ਗੁਡਲਰ ਦੇ ਪਹਾੜੀ ਇਲਾਕਿਆਂ ਦੇ ਨੇੜੇ ਇੱਕ ਸੁਰੰਗ ਵਿਚ ਹਥਿਆਰਬੰਦ ਹਮਲਾਵਰਾਂ ਨੇ ਇਸ ਨੂੰ ਰੋਕ ਲਿਆ। ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐਲਏ) ਨੇ ਬਾਅਦ ਵਿਚ ਹਮਲੇ ਦੀ ਜ਼ਿੰਮੇਵਾਰੀ ਲਈ ।

ਬੋਲਾਨ ਇਕ ਪਹਾੜੀ ਇਲਾਕਾ ਹੈ ਜੋ ਕਵੇਟਾ ਅਤੇ ਸਿਬੀ ਦੇ ਵਿਚਕਾਰ 100 ਕਿਲੋਮੀਟਰ ਤੋਂ ਵੱਧ ਫੈਲਿਆ ਹੋਇਆ ਹੈ। ਇਸ ਖੇਤਰ ਵਿੱਚ 17 ਸੁਰੰਗਾਂ ਹਨ ਜਿਨ੍ਹਾਂ ਵਿਚੋਂ ਰੇਲਵੇ ਟਰੈਕ ਲੰਘਦਾ ਹੈ। ਦੂਰ-ਦੁਰਾਡੇ ਦਾ ਇਲਾਕਾ ਹੋਣ ਕਰ ਕੇ, ਇੱਥੇ ਰੇਲਗੱਡੀਆਂ ਦੀ ਗਤੀ ਅਕਸਰ ਹੌਲੀ ਹੁੰਦੀ ਹੈ। ਸੁਰੱਖਿਆ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਅੱਤਵਾਦੀਆਂ ਨਾਲ ਚੱਲ ਰਹੇ ਮੁਕਾਬਲੇ ਦੌਰਾਨ ਉਨ੍ਹਾਂ ਨੇ ਔਰਤਾਂ ਤੇ ਬੱਚਿਆਂ ਸਮੇਤ 155 ਯਾਤਰੀਆਂ ਨੂੰ ਬਚਾਇਆ। ਸੁਰੱਖਿਆ ਬਲਾਂ ਨੇ ਹੁਣ ਤਕ ਘੱਟੋ-ਘੱਟ 27 ਅੱਤਵਾਦੀਆਂ ਨੂੰ ਮਾਰ ਦਿਤਾ ਹੈ। ਸੁਰੱਖਿਆ ਸੂਤਰਾਂ ਅਨੁਸਾਰ, ਅੱਤਵਾਦੀਆਂ ਨੇ ਆਤਮਘਾਤੀ ਜੈਕਟਾਂ ਪਹਿਨੇ ਹਮਲਾਵਰਾਂ ਨੂੰ ਕੁਝ ਮਾਸੂਮ ਬੰਧਕਾਂ ਦੇ ਬਹੁਤ ਨੇੜੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਸੰਭਾਵੀ ਹਾਰ ਦੇ ਡਰੋਂ, ਅੱਤਵਾਦੀ ਮਾਸੂਮ ਲੋਕਾਂ ਨੂੰ ਮਨੁੱਖੀ ਢਾਲ ਵਜੋਂ ਵਰਤ ਰਹੇ ਸਨ ਅਤੇ ਆਤਮਘਾਤੀ ਹਮਲਾਵਰਾਂ ਨੇ ਤਿੰਨ ਵੱਖ-ਵੱਖ ਥਾਵਾਂ ’ਤੇ ਔਰਤਾਂ ਅਤੇ ਬੱਚਿਆਂ ਨੂੰ ਬੰਧਕ ਬਣਾ ਲਿਆ ਸੀ। ਆਤਮਘਾਤੀ ਹਮਲਾਵਰਾਂ ਦੇ ਨੇੜੇ ਔਰਤਾਂ ਅਤੇ ਬੱਚਿਆਂ ਦੀ ਮੌਜੂਦਗੀ ਕਾਰਨ ਇਹ ਕਾਰਵਾਈ ਬਹੁਤ ਸਾਵਧਾਨੀ ਨਾਲ ਕੀਤੀ ਜਾ ਰਹੀ ਹੈ। ਸੁਰੱਖਿਆ ਸੂਤਰਾਂ ਨੇ ਦਸਿਆ ਕਿ ਬਾਕੀ ਅੱਤਿਵਾਦੀਆਂ ਨੂੰ ਮਾਰਨ ਲਈ ਸੁਰੱਖਿਆ ਬਲਾਂ ਦਾ ਆਪ੍ਰੇਸ਼ਨ ਜਾਰੀ ਹੈ।

Leave a Comment

Your email address will not be published. Required fields are marked *

Scroll to Top