ਨਵੀਂ ਦਿੱਲੀ, 6 ਮਈ 2025 : Pakistan may face water shortage due to suspension of Indus River Treaty : ਭਾਰਤ ਦੇਸ਼ ਦੇ ਸੂਬੇ ਜੰਮੂ ਕਸ਼ਮੀਰ ਦੇ ਪਹਿਲਗਾਮ ਖੇਤਰ ਵਿਖੇ 22 ਅਪੈ੍ਰਲ ਨੂੰ ਅੱਤਵਾਦੀਆਂ ਵਲੋਂ ਮਾਰੇ ਗਏ ਬੇਕਸੂਰ ਭਾਰਤੀਆਂ ਦੀ ਮੌਤ ਦੇ ਰੋਸ ਵਜੋਂ ਰਤ ਵਲੋਂ ਅੱਤਵਾਦ ਸਮਰਥਤ ਦੇਸ਼ ਪਾਕਿਸਤਾਨ (Pakistan) ਵਿਰੁੱਧ ਖੋਲ੍ਹੇ ਗਏ ਮੋਰਚੇ ਦੇ ਚਲਦਿਆਂ ਜੋ ਭਾਰਤ ਨੇ ਪਾਕਿਸਤਾਨ ਖਿਲਾਫ਼ ਵਧ ਤੋਂ ਵਧ ਤੇ ਸਖ਼ਤ ਐਕਸ਼ਨ ਲੈਣ ਦੇ ਚਲਦਿਆਂ ਸਿੰਧੂ ਦਰਿਆ ਸੰਧੀ (Indus River Treaty) ਨੂੰ ਵੀ ਰੱਦ ਕਰਨ ਦਾ ਐਲਾਨ ਕਰ ਦਿੱਤਾ ਸੀ ਦੇ ਹਾਲੇ ਤੱਕ ਭਾਰਤ ਵਲੋਂ ਮੁਲਤਵੀ ਰੱਖਣ ਦੇ ਫ਼ੈਸਲੇ ਨੇ ਪਾਕਿਸਤਾਨ ’ਚ ਚਿੰਤਾਵਾਂ ਪੈਦਾ ਕਰ ਦਿਤੀਆਂ ਹਨ ਕਿਉਂਕਿ ਅਜਿਹਾ ਹੋਣ ਨਾਲ ਪਾਕਿਸਤਾਨ ਵਿਚ ਜਿਥੇ 21 ਫੀਸਦੀ ਪਾਣੀ ਦੀ ਕਮੀ ਹੋ ਸਕਦੀ ਹੈ, ਜਿਸ ਨਾਲ ਪਾਕਿਸਤਾਨ ਵਿਚ ਖਰੀਫ ਸੀਜ਼ਨ ਦੌਰਾਨ ਖੇਤੀ ਤੇ ਬਹੁਤ ਹੀ ਮਾੜਾ ਅਸਰ ਪੈ ਸਕਦਾ ਹੈ ।
ਸਿੰਧੂ ਦਰਿਆ ਪ੍ਰਣਾਲੀ ਅਥਾਰਟੀ ਦੀ ਸਲਾਹਕਾਰ ਕਮੇਟੀ ਦੀ ਹੋਈ ਮੀਟਿੰਗ
ਇਥੇ ਹੀ ਬਸ ਨਹੀਂ ਇਸ ਸਬੰਧੀ ਇਕ ਮੀਟਿੰਗ ਸਿੰਧੂ ਦਰਿਆ ਪ੍ਰਣਾਲੀ ਅਥਾਰਟੀ ਦੀ ਸਲਾਹਕਾਰ ਕਮੇਟੀ (Advisory Committee of the Indus River System Authority) ਦੀ ਵੀ ਆਈ. ਆਰ. ਐਸ. ਏ. ਹੈੱਡਕੁਆਰਟਰ ਇਸਲਾਮਾਬਾਦ (Islamabad) ਵਿਖੇ ਆਈ. ਆਰ. ਐਸ. ਏ. ਦੇ ਚੇਅਰਮੈਨ ਸਾਹਿਬਜ਼ਾਦਾ ਮੁਹੰਮਦ ਸ਼ਬੀਰ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਮਈ ਤੋਂ ਸਤੰਬਰ 2025 ਤਕ ਖਰੀਫ਼ ਦੀ ਬਕਾਇਆ ਮਿਆਦ ਲਈ ਅਨੁਮਾਨਿਤ ਪਾਣੀ ਉਪਲਬਧਤਾ ਮਾਪਦੰਡਾਂ ਨੂੰ ਮਨਜ਼ੂਰੀ ਦੇਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ । ਮੀਟਿੰਗ ਵਿਚ ਇਕ ਗੱਲ ਉਭਰ ਕੇ ਸਾਹਮਣੇ ਆਈ ਕਿ ਭਾਰਤ ਵਲੋਂ ਪਾਣੀ ਦੀ ਸਪਲਾਈ ਦੀ ਘਾਟ ਕਾਰਨ ਮਰਾਲਾ ਵਿਖੇ ਚਨਾਬ ਨਦੀ ਦੇ ਵਹਾਅ ਵਿਚ ਅਚਾਨਕ ਕਮੀ ਆਉਣ ਨਾਲ ਸ਼ੁਰੂਆਤੀ ਖਰੀਫ ਸੀਜ਼ਨ ਵਿਚ ਹੋਰ ਕਮੀ ਆਵੇਗੀ ।