ਪਦਮਸ੍ਰੀ ਜਗਜੀਤ ਸਿੰਘ ਦਰਦੀ ਨੂੰ “ਡਾਕਟਰ ਆਫ ਫਿਲਾਸਫੀ” ਦੀ ਡਿਗਰੀ ਪ੍ਰਦਾਨ

ਪਦਮਸ੍ਰੀ ਜਗਜੀਤ ਸਿੰਘ ਦਰਦੀ ਨੂੰ “ਡਾਕਟਰ ਆਫ ਫਿਲਾਸਫੀ” ਦੀ ਡਿਗਰੀ ਪ੍ਰਦਾਨ
ਪਟਿਆਲਾ : ਦੇਸ਼ ਭਗਤ ਯੂਨੀਵਰਸਿਟੀ ਦੇ 12ਵੇਂ ਡਿਗਰੀ ਵੰਡ ਸਮਾਰੋਹ ਮੌਕੇ ਚੜ੍ਹਦੀਕਲਾ ਦੇ ਚੇਅਰਮੈਨ ਪਦਮਸ੍ਰੀ ਜਗਜੀਤ ਸਿੰਘ ਦਰਦੀ ਨੂੰ ਅੱਜ ਪੰਜਾਬ ਦੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਅਤੇ ਯੂਨੀਵਰਸਿਟੀ ਦੇ ਚਾਂਸਲਰ ਡਾ ਜ਼ੋਰਾ ਸਿੰਘ ਨੇ “ਡਾਕਟਰ ਆਫ ਫਿਲਾਸਫੀ” ਦੀ ਡਿਗਰੀ ਪ੍ਰਦਾਨ ਕੀਤੀ । ਇਸ ਮੌਕੇ ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਨਵੀਂ ਦਿੱਲੀ ਦੀ ਸੈਂਟਰਲ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਸ਼ਰੀਨਿਵਾਸ ਵਰਖੇਦੀ, ਜਸਪਾਲ ਸਿੰਘ ਬਿੰਦਰਾ ਕਾਰਜਕਾਰੀ ਚੇਅਰਮੈਨ ਅਤੇ ਡਾਇਰੈਕਟਰ ਸੈਂਟਰਮ ਕੈਪਿਟਲ ਮਿਲ, ਗਿਆਨ ਸਿੰਘ ਸੰਧੂ ਅਤੇ ਪੂਡਾ ਦੇ ਸੇਵਾ ਮੁਕਤ ਮੁੱਖ ਪ੍ਰਸ਼ਾਸ਼ਕ ਹਰਦੇਵ ਸਿੰਘ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ । ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ ਦੇ ਚਾਂਸਲਰ ਡਾ. ਰਾਜੀਵ ਸੂਦ, ਡਾ. ਵਰਿੰਦਰ ਗਰਗ ਓ. ਐਸ. ਡੀ. ਪੀ. ਜੀ. ਆਈ. ਐਮ. ਈ. ਆਰ., ਲੰਦਨ ਅਤੇ ਬੇਸਟ ਉਦਯੋਗਪਤੀ ਰੇਹਾਨਾ ਬਾਨੋ ਨੂੰ ਸਰਵੋਤਮ ਲੀਡਰ ਵਜੋਂ ਸਨਮਾਨਤ ਕੀਤਾ ਗਿਆ। ਯੂਨੀਵਰਸਿਟੀ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਅਤੇ ਵਿਧਾਇਕ ਗੈਰੀ ਬੜਿੰਗ ਦਾ ਵੀ ਸਨਮਾਨ ਕੀਤਾ । ਡਿਗਰੀ ਵੰਡ ਸਮਾਰੋਹ ਮੌਕੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਡਾ. ਤੇਜਿੰਦਰ ਕੌਰ, ਸੀਟੀ ਯੂਨੀਵਰਸਿਟੀ ਦੇ ਚਾਂਸਲਰ ਅਤੇ ਸੀਟੀ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ, ਸੇਂਟ ਸੋਲਜ਼ਰ ਗਰੁੱਪ ਆਫ ਇੰਸਟੀਚਿਊਟ ਦੇ ਚੇਅਰਮੈਨ ਅਨਿਲ ਚੋਪੜਾ, ਯੂਨੀਵਰਸਿਟੀ ਦੇ ਪ੍ਰਧਾਨ ਡਾ. ਸੰਦੀਪ ਸਿੰਘ, ਉਪ-ਪ੍ਰਧਾਨ ਹਰਸ਼ ਸਦਾਵਰਤੀ ਅਤੇ ਡਾ. ਵਰਿੰਦਰ ਸਿੰਘ ਆਦਿ ਨੇ ਵੀ ਵਿਚਾਰ ਪੇਸ ਕੀਤੇ। ਸਮਾਗਮ ਵਿਚ ਚੜ੍ਹਦੀ ਕਲਾ ਗਰੁਪ ਦੇ ਮੁੱਖ ਸੰਪਾਦਕ ਜਗਜੀਤ ਸਿੰਘ ’ਦਰਦੀ’ ਦੀ ਧਰਮ ਪਤਨੀ ਜਸਵਿੰਦਰ ਕੌਰ ‘ਦਰਦੀ’, ਸੰਪਾਦਕ ਹਰਪ੍ਰੀਤ ਸਿੰਘ ‘ਦਰਦੀ’ ਨੇ ਸ਼ਿਰਕਤ ਕੀਤੀ ।

Leave a Comment

Your email address will not be published. Required fields are marked *

Scroll to Top