ਚੰਡੀਗੜ੍ਹ, 16 ਮਈ 2025 : P. S. E. B. Class 10th result on 17th at 2:30 PM : ਪੰਜਾਬ ਸੂਬੇ ਦੇ ਸਰਕਾਰੀ ਪ੍ਰੀਖਿਆ ਬੋਰਡ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 10ਵੀਂ ਜਮਾਤ ਦਾ ਨਤੀਜਾ 17 ਮਈ ਨੂੰ ਦੁਪਹਿਰ ਢਾਈ ਵਜੇ ਦੇ ਕਰੀਬ ਮੋਹਾਲੀ ਸਥਿਤ ਮੁੱਖ ਦਫ਼ਤਰ ਤੋਂ ਐਲਾਨਿਆਂ ਜਾਵੇਗਾ, ਜਦੋਂ ਕਿ ਉਪਰੋਕਤ ਬੋਰਡ ਅਧੀਨ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦਾ ਨਤੀਜਾ ਲੰਘੇ ਦਿਨਾਂ ਜਾਰੀ ਹੋ ਚੁੱਕਿਆ ਹੈ ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੱਖ ਵੱਖ ਪ੍ਰੀਖਿਆ ਬੋਰਡਾਂ ਵਲੋਂ ਲਈਆਂ ਗਈਆਂ 10ਵੀਂ ਤੇ 12ਵੀਂ ਜਮਾਤ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ, ਜਿਸ ਵਿਚ ਵਿਦਿਆਰਥੀਆਂ ਵਲੋਂ ਵੱਡੇ ਪੱਧਰ ਤੇ ਮੱਲ੍ਹਾਂ ਮਾਰ ਕੇ ਆਪਣਾ ਨਾਮ ਕਿਤੇ ਨਾ ਕਿਤੇ ਜ਼ਰੂਰ ਦਰਜ ਕਰਵਾਇਆ ਗਿਆ ਹੈ । ਇਸ ਨਾਲ ਸਕੂਲ, ਮਾਪਿਆਂ, ਸ਼ਹਿਰ, ਜਿ਼ਲਾ ਤੇ ਸੂਬੇ ਦੇ ਨਾਲ ਨਾਲ ਦੇਸ਼ ਦਾ ਨਾਮ ਵੀ ਚਮਕਿਆ ਹੈ ।
ਕਿਥੇ ਦੇਖਿਆ ਜਾ ਸਕੇਗਾ 10ਵੀਂ ਜਮਾਤ ਦਾ ਨਤੀਜਾ :
ਪੰਜਾਬ ਸਕੂਲ ਸਿੱਖਿਆ ਬੋਰਡ ਵਲੋ਼ਂ 10ਵੀਂ ਜਮਾਤ ਦਾ ਜਾਰੀ ਕੀਤਾ ਜਾਣ ਵਾਲਾ ਨਤੀਜਾ ਵਿਭਾਗ ਵਲੋਂ ਅਧਿਕਾਰਤ ਜਾਰੀ ਵੈਬਸਾਈਟਾਂ ਤੇ ਦੇਖਿਆ ਜਾ ਸਕੇਗਾ। ਇਥੇ ਹੀ ਨਹੀਂ ਬਲਕਿ ਇਹ ਨਤੀਜਾ ਗੈਜੇਟਸ ਰਾਹੀਂ ਅਤੇ ਸਕੂਲ ਨੂੰ ਪ੍ਰਾਪਤ ਹੋਣ ਵਾਲੀ ਨਤੀਜਾ ਸ਼ੀਟ ਰਾਹੀਂ ਹੀ ਵਿਦਿਆਰਥੀ ਦੇਖ ਸਕਣਗੇ, ਜਿਸ ਤੋਂ ਬਾਅਦ ਜਾ ਕੇ ਸਕੂਲ ਮੈਨੇਜਮੈਂਟ ਵਿਦਿਆਰਥੀਆਂ ਨੂੰ ਬੋਰਡ ਪ੍ਰੀਖਿਆ ਵਿਚ ਪ੍ਰਾਪਤ ਨੰਬਰਾਂ ਅਤੇ ਉਸ ਮੁਤਾਬਕ ਬਣਦੀ ਮੈਰਿਟ ਅਤੇ ਨੰਬਰਾਂ ਦੀ ਪ੍ਰਤੀਸ਼ਤਤਾ ਬਾਰੇ ਵੀ ਜਾਣਕਾਰੀ ਦੇ ਸਕਣਗੇ ਤਾਂ ਜੋ ਵਿਦਿਆਰਥੀ ਫਿਰ ਆਪਣੇ ਅਗਲੇ ਪੜ੍ਹਾਈ ਦੇ ਸਫਰ ਵੱਲ ਸੋਚ ਸਕੇ ।
Read More : ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ ਕੀਤੀ ਜਾਰੀ