ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਘਨੌਰ ‘ਚ ਆਰਗੈਨਿਕ ਕਿਚਨ ਗਾਰਡਨ ਪ੍ਰਾਜੈਕਟ ਦੀ ਸ਼ੁਰੂਆਤ 

ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਘਨੌਰ ‘ਚ ਆਰਗੈਨਿਕ ਕਿਚਨ ਗਾਰਡਨ ਪ੍ਰਾਜੈਕਟ ਦੀ ਸ਼ੁਰੂਆਤ 
-ਡੌਨ ਬੋਸਕੋ ਨਵ ਜੀਵਨ ਸੋਸਾਇਟੀ ਵਲੋਂ ਕੀਤੇ ਜਾ ਰਹੇ ਹਨ ਸ਼ਲਾਘਾਯੋਗ ਉਪਰਾਲੇ : ਬੀਬੀ ਸ਼ਮਿੰਦਰ ਕੌਰ 
ਘਨੌਰ 7 ਮਾਰਚ : ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਡੌਨ ਬੋਸਕੋ ਨਵਜੀਵਨ ਸੋਸਾਇਟੀ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਉਪਰਾਲੇ ਸਦਕਾ ਮੈਡਮ ਜਸਦੀਪ ਕੌਰ ਅਤੇ ਯੂਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਅਤੇ ਕੌਂਸਲਰ ਗੁਰਵਿੰਦਰ ਸਿੰਘ ਕਾਲਾ ਦੀ ਦੇਖ ਰੇਖ ਵਿੱਚ ਘਨੌਰ ‘ਚ ਆਰਗੈਨਿਕ ਕਿਚਨ ਗਾਰਡਨ ਪ੍ਰਾਜੈਕਟ ਸ਼ੁਰੂ ਕੀਤਾ ਗਿਆ । ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਗੁਰਲਾਲ ਘਨੌਰ ਦੀ ਸੁਪਤਨੀ ਬੀਬੀ ਸ਼ਮਿੰਦਰ ਕੌਰ ਨੇ ਸ਼ਿਰਕਤ ਕੀਤੀ ਗਈ । ਉਨ੍ਹਾਂ ਨਾਲ ਨਗਰ ਪੰਚਾਇਤ ਘਨੌਰ ਦੀ ਪ੍ਰਧਾਨ ਮਨਦੀਪ ਕੌਰ ਸਿੱਧੂ, ਬਲਾਕ ਪ੍ਰਧਾਨ ਮੱਖਣ ਖਾਨ ਅਤੇ ਕੌਂਸਲਰ ਬਲਜਿੰਦਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ । ਇਸ ਮੌਕੇ ਬੀਬੀ ਸ਼ਮਿੰਦਰ ਕੌਰ ਨੇ ਮਹਿਲਾ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਔਰਤਾਂ ਨੇ ਹਰ ਇੱਕ ਖੇਤਰ ਵਿਚ ਤਰੱਕੀ ਕੀਤੀ ਹੈ । ਉਨ੍ਹਾਂ ਕਿਹਾ ਕਿ ਡੌਨ ਬੋਸਕੋ ਨਵ ਜੀਵਨ ਸੋਸਾਇਟੀ ਵੱਲੋਂ ਸਮੇਂ ਸਮੇਂ ਤੇ ਔਰਤਾਂ ਨੂੰ ਕਿੱਤਾ ਮੁਖੀ ਬਣਾਉਣ ਲਈ ਕਈ ਤਰ੍ਹਾਂ ਦੇ ਉਪਰਾਲੇ ਸ਼ੁਰੂ ਕੀਤੇ ਹੋਏ ਹਨ, ਜਦੋਂ ਕਿ ਅੱਜ ਮਹਿਲਾ ਦਿਵਸ ਤੇ ਔਰਤਾਂ ਲਈ ਆਰਗੈਨਿਕ ਕਿਚਨ ਗਾਰਡਨ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਜੋ ਕਿ ਇੱਕ ਸ਼ਲਾਘਾਯੋਗ ਉਪਰਾਲਾ ਹੈ ।
ਇਸ ਮੌਕੇ ਫਾਦਰ ਰੇਜੀ ਡਾਇਰੈਕਟਰ ਡੌਨ ਬੋਸਕੋ ਨਵ ਜੀਵਨ ਸੋਸਾਇਟੀ, ਫਾਦਰ ਕਪਿਲ ਟੌੱਪੋ ਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਪੀ. ਐਸ. ਏ. ਸੀ. ਐਸ. ਦੇ ਅਧਿਕਾਰੀ, ਪੰਜਾਬ ਯੂਥ ਸੈਂਟਰ ਦੇ ਨੁਮਾਇਂਦੇ ਅਤੇ ਸ਼੍ਰੀ ਰਾਕੇਸ਼ ਗੋਇਲ ਮੈਨੇਜਰ ਕੋਆਪਰੇਟਿਵ ਬੈਂਕ ਪਟਿਆਲਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ, ਜਿਨ੍ਹਾਂ ਨੇ ਔਰਤਾਂ ਨੂੰ ਕਾਰਜਕ੍ਰਮ ਦੌਰਾਨ ਸੈਲਫ-ਹੈਲਪ ਗਰੁੱਪ (SHG) ਦੀਆਂ ਮਹਿਲਾਵਾਂ ਨੂੰ ਆਪਣੇ ਕਾਰੋਬਾਰ ਫੈਲਾਉਣ ਅਤੇ ਆਰਗੈਨਿਕ ਖੇਤੀ ਅਤੇ ਪਰੀਆਵਰਣ-ਮਿੱਤ੍ਰ ਖਾਦ-ਪਦਾਰਥ ਉਤਪਾਦਨ ਤਕਨੀਕਾਂ ਦੀ ਸਿਖਲਾਈ ਦਿੱਤੀ ਗਈ । ਪ੍ਰੋਗਰਾਮ ਵਿੱਚ ਬੁਲਾਇਆ ਨੇ ਸ਼ੁਰੂ ਕੀਤੇ ਪ੍ਰਾਜੈਕਟ ਬਾਰੇ ਦੱਸਦਿਆਂ ਕਿਹਾ ਕਿ ਇਸ ਨਾਲ ਮਹਿਲਾਵਾਂ ਨੂੰ ਆਤਮ-ਨਿਰਭਰ ਬਣਾਉਣ ਅਤੇ ਆਰਥਿਕ ਤੌਰ ‘ਤੇ ਉਨ੍ਹਾਂ ਨੂੰ ਮਜ਼ਬੂਤ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਹੈ, ਜੋ ਕਿ ਇੱਕ ਵਧੀਆ ਅਤੇ ਪਾਈਦਾਰ ਭੋਜਨ ਉਤਪਾਦਨ ਵੱਲ ਇਸ਼ਾਰਾ ਕਰਦਾ ਹੈ । ਇਸ ਦੌਰਾਨ ਪ੍ਰੋਗਰਾਮ ਵਿੱਚ ਮਹਿਲਾਵਾਂ ਵੱਲੋਂ ਗੀਤ ਗਾਇਨ, ਅਤੇ ਸਕੂਲ ਦੀਆਂ ਕੁੜੀਆਂ ਵੱਲੋਂ ਸੰਸਕ੍ਰਿਤਿਕ ਨਾਚ ਪ੍ਰਦਰਸ਼ਨ ਵੀ ਕੀਤਾ ਗਿਆ।
ਇਸ ਮੌਕੇ ਡੌਨ ਬੋਸਕੋ ਨਵਜੀਵਨ ਸੋਸਾਇਟੀ ਅਹੁਦੇਦਾਰ, ਸਹਿਯੋਗੀ ਮੈਂਬਰ ਮੌਜੂਦ ਸਨ ।

Leave a Comment

Your email address will not be published. Required fields are marked *

Scroll to Top