ਭਾਦਸੋਂ, 12 ਜੂਨ 2025 : One to 8 grams of white powder, heroin recovered from Bhadson police station : ਥਾਣਾ ਭਾਦਸੋਂ (Bhadson police station) ਦੀ ਪੁਲਸ ਨੇ ਇਕ ਵਿਅਕਤੀ ਤੋਂ 8 ਗ੍ਰਾਮ ਚਿੱਟਾ, ਹੈਰੋਇਨ ਬਰਾਮਦ ਹੋਣ ਤੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਣਦੀਪ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਮੂੰਗੋ ਥਾਣਾ ਭਾਦਸੋਂ ਸ਼ਾਮਲ ਹੈ ।
8 ਗ੍ਰਾਮ ਚਿੱਟਾ/ਹੈਰੋਇਨ ਬ੍ਰਾਮਦ ਹੋਈ
ਪੁਲਸ ਮੁਤਾਬਕ ਏ. ਐਸ. ਆਈ. ਅਮਰੀਕ ਸਿੰਘ ਜੋ ਕਿ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਬਾ-ਹੱਦ ਪਿੰਡ ਦੰਦਰਾਲਾ ਢੀਡਸਾਂ ਮੌਜੂਦ ਸਨ ਨੇ ਜਦੋਂ ਉਪਰੋਕਤ ਵਿਅਕਤੀ ਨੂੰ ਸ਼ੱਕ ਦੇ ਅਧਾਰ ਤੇ ਰੋਕ ਕੇ ਚੈਕ ਕੀਤਾ ਤਾਂ ਉਸ ਕੋਲੋਂ 8 ਗ੍ਰਾਮ ਚਿੱਟਾ/ਹੈਰੋਇਨ (8 grams of white powder) ਬ੍ਰਾਮਦ ਹੋਈ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਥਾਣਾ ਭਾਦਸੋਂ ਪੁਲਸ ਨੇ 11 ਜਣਿਆਂ ਵਿਰੁੱਧ ਕੀਤਾ ਕੇਸ ਦਰਜ