ਹਰਿਆਣਾ, 3 ਮਈ 2025 : One of four youths dies, three seriously injured in road accident : ਹਰਿਆਣਾ (Haryana) ਦੇ ਜਿ਼ਲਾ ਕੈਥਲ (Kaithal) ਵਿਖੇ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਨੌਜਵਾਨਾਂ ਨਾਲ ਭਰੀ ਇੱਕ ਆਲਟੋ ਕਾਰ ਅਚਾਨਕ ਪਿੰਡ ਕਿਓਦਕ (Village Kiodak) ਦੇ ਬਰੋਟ ਰੋਡ ਤੇ ਹਾਦਸੇ ਦਾ ਸਿ਼ਕਾਰ (Accident victim) ਹੋ ਕੇ ਦਰੱਖ਼ਤ ਨਾਲ ਜਾ ਟਕਰਾਈ, ਜਿਸ ਵਿਚ ਸਵਾਰ ਚਾਰ ਨੌਜਵਾਨਾਂ ਵਿਚੋਂ ਇਕ ਦੀ ਮੌਤ ਹੋ ਗਈ ਤੇ ਤਿੰਨ ਜਣੇ ਗੰਭੀਰ ਜ਼ਖ਼ਮੀ (Three people seriously injured) ਹੋਣ ਦੇ ਚਲਦਿਆਂ ਇਲਾਜ ਅਧੀਨ ਹਨ ।
ਕਾਰ ਵਿਚੋਂ ਕੱਢ ਕੇ ਇਲਾਜ ਲਈ ਐਂਬੂਲੈਂਸ ਰਾਹੀਂ ਭੇਜਿਆ ਗਿਆ
ਘਟਨਾ ਵਾਲੀ ਥਾਂ ਨੇੜੇ ਖੇਤਾਂ ਵਿਚ ਕੰਮ ਕਰਦੇ ਇੱਕ ਕਿਸਾਨ ਮੰਗੇਰਾਮ ਨੇ ਦੱਸਿਆ ਕਿ ਜਦੋਂ ਉਹ ਸ਼ਾਮ ਨੂੰ ਆਪਣੇ ਖੇਤਾਂ ਵਿੱਚ ਆਇਆ ਤਾਂ ਉਸਨੇ ਦੇਖਿਆ ਕਿ ਇੱਕ ਕਾਰ ਇੱਕ ਦਰੱਖਤ ਨਾਲ ਟਕਰਾ (Collision with a tree) ਗਈ ਸੀ, ਜਿਸ ਵਿਚ ਚਾਰ ਨੌਜਵਾਨ ਸਵਾਰ ਸਨ, ਜਦੋਂ ਇਨ੍ਹਾਂ ਨੂੰ ਕਾਰ ਵਿਚੋਂ ਕੱਢ ਕੇ ਇਲਾਜ (Treatment) ਲਈ ਐਂਬੂਲੈਂਸ (Ambulance) ਰਾਹੀਂ ਭੇਜਿਆ ਗਿਆ ਤਾਂ ਜਾਣਕਾਰੀ ਪ੍ਰਾਪਤ ਕਰਨ ਤੇ ਪਤਾ ਲੱਗਿਆ ਕਿ ਇਹ ਚਾਰੇ ਪਿੰਡ ਕਿਓਡਕ ਵਿੱਚ ਵਿਆਹ ਸਮਾਗਮ ਵਿਚੋਂ ਵਾਪਸ ਆ ਰਹੇ ਸਨ ।
ਸੜਕ ਹਾਦਸੇ ਵਿਚ ਵਿਨੋਦ ਨਾਮੀ ਨੌਜਵਾਨ ਜੋ ਕਿ ਮੌਤ ਦੇ ਘਾਟ ਉਤਰ ਚੁੱਕਿਆ ਸੀ
ਸੜਕ ਹਾਦਸੇ ਵਿਚ ਵਿਨੋਦ ਨਾਮੀ ਨੌਜਵਾਨ ਜੋ ਕਿ ਮੌਤ (Death) ਦੇ ਘਾਟ ਉਤਰ ਚੁੱਕਿਆ ਸੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਨੋਦ ਵਿਆਹਿਆ ਹੋਇਆ ਸੀ ਤੇ ਕੰਮ ਕਾਜ ਤੋਂ ਉਹ ਖੇਤ ਮਜ਼ਦੂਰੀ ਕਰਦਾ ਸੀ ਤੇ ਉਸ ਕੋਲ ਇੱਕ ਧੀ ਵੀ ਹੈ । ਘਟਨਾਕ੍ਰਮ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਬਰੋਟ ਰੋਡ `ਤੇ ਇੱਕ ਕਾਰ ਹਾਦਸਾ ਵਾਪਰਿਲਆ ਹੈ, ਜਿਸ ਤੇ ਅਗਲੇਰੀ ਕਾਰਵਾਈ ਕਰਨ ਲਈ ਪੁਲਸ ਟੀਮ ਪਹੁੰਚੀ ਹੈ ।
Read More : ਦਰਦਨਾਕ ਹਾਦਸਾ : ਇੱਕੋ ਪਰਿਵਾਰ ਦੇ ਪੰਜ ਮੈਬਰਾਂ ਸਮੇਤ 6 ਦੀ ਮੌਤ