ਬਰਨਾਲਾ, 28 ਅਪੈ੍ਰਲ 2025 : One dead, three in critical condition due to chemical gas leak : ਪੰਜਾਬ ਦੇ ਪ੍ਰਸਿੱਧ ਸ਼ਹਿਰ ਬਰਨਾਲਾ (Barnala) ਵਿਖੇ ਬਣੀ ਆਈ. ਓ. ਐਲ. ਕੈਮੀਕਲਜ਼ ਐਂਡ ਫਾਰਮਾਸਿਊਟੀਕਲਜ਼ ਲਿਮਟਿਡ ਫੈਕਟਰੀ ਵਿੱਚ ਹੋਈ ਗੈਸ ਲੀਕ (Gas leak) ਦੇ ਚਲਦਿਆਂ ਜਿਥੇ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਉਥੇ ਤਿੰਨ ਦੀ ਹਾਲਤ ਚਿੰਤਾਜਨਕ (The situation is worrying.) ਬਣੀ ਹੋਈ ਹੈ ।
ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਵਿਅਕਤੀ ਦੀ ਮੌਤ ਹੋਈ ਹੈ ਹਰਿਆਣਾ ਦਾ ਰਹਿਣ ਵਾਲਾ ਸੀ । ਫੈਕਟਰੀ ਵਿਚ ਗੈਸ ਲੀਕ ਦੇ ਚਲਦਿਆਂ ਜਿਸ ਵਿਅਕਤੀ ਦੀ ਮੌਤ ਹੋਈ ਹੈ ਸਬੰਧੀ ਪੁਸ਼ਟੀ ਕਰਦਿਆਂ ਡੀ. ਐਸ. ਪੀ. ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ 10 ਘੰਟੇ ਬੀਤ ਜਾਣ ਬਾਵਜੂਦ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਾ ਲਿਜਾ ਕੇ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੱਖੀ ਗਈ ਹੈ ।
ਘਟਨਾ ਦੀ ਧਨੌਲਾ ਪੁਲਸ ਮੌਕੇ `ਤੇ ਪਹੁੰਚ ਕੇ ਕਰ ਰਹੀ ਹੈ ਜਾਂਚ
ਡਿਪਟੀ ਸੁਪਰਡੈਂਟ ਆਫ ਪੁਲਸ (Deputy Superintendent of Police) (ਡੀ. ਐਸ. ਪੀ .) ਨੇ ਦੱਸਿਆ ਕਿ ਫੈਕਟਰੀ ਗੈਸ ਲੀਕ ਘਟਨਾ ਵਿਚ ਹਰਿਆਣਾ ਦੇ ਵਸਨੀਕ ਅਨਮੋਲ ਚੰਪਾ ਦੀ ਜਿਥੇ ਇਲਾਜ ਦੌਰਾਨ ਮੌਤ ਹੋ ਗਈ, ਉਥੇ ਹਿਸਾਰ ਦੇ ਵਸਨੀਕ ਵਿਕਾਸ ਸ਼ਰਮਾ ਨੂੰ ਵੈਂਟੀਲੇਟਰ `ਤੇ ਰੱਖਿਆ ਗਿਆ ਹੈ ।
ਇਸ ਤੋਂ ਇਲਾਵਾ ਯੁਗਮ ਖੰਨਾ ਅਤੇ ਲਵਪ੍ਰੀਤ ਸਿੰਘ ਨੂੰ ਲੁਧਿਆਣਾ ਵਿਖੇ ਬਣੇ ਸੀ. ਐਮ. ਸੀ. (C. M. C.) ਵਿਖੇ ਰੈਫਰ ਕੀਤਾ ਗਿਆ ਹੈ । ਘਟਨਾ ਤੋਂ ਬਾਅਦ ਧਨੌਲਾ ਥਾਣੇ ਦੀ ਪੁਲਸ ਮੌਕੇ `ਤੇ ਪਹੁੰਚ ਕੇ ਘਟਨਾ ਦੀ ਜਾਂਚ ਕਰ ਰਹੀ ਹੈ । ਇਸ ਮੌਕੇ ਫੈਕਟਰੀ ਡਾਇਰੈਕਟਰ ਅਤੇ ਫੈਕਟਰੀ ਅਧਿਕਾਰੀ ਵੀ ਉੱਥੇ ਪਹੁੰਚ ਗਏ ਹਨ ਅਤੇ ਫੈਕਟਰੀ ਦਾ ਨਿਰੀਖਣ (Factory inspection) ਕੀਤਾ ਜਾ ਰਿਹਾ ਹੈ ।
Read More :