ਈਦ-ਉਲ-ਫ਼ਿਤਰ ਦੇ ਪਵਿੱਤਰ ਮੌਕੇ ਤੇ ਹਰਚੰਦ ਸਿੰਘ ਬਰਸਟ ਨੇ ਪਿੰਡ ਧਬਲਾਨ ਵਿਖੇ ਸਮਾਰੋਹ ਵਿੱਚ ਕੀਤੀ ਸ਼ਿਰਕਤ

ਪਟਿਆਲਾ31 ਮਾਰਚ : ਪਿੰਡ ਧਬਲਾਨ ਵਿਖੇ ਈਦ-ਉਲ-ਫ਼ਿਤਰ ਦੇ ਪਵਿੱਤਰ ਮੌਕੇ ਤੇ ਦਰਗਾਹ ਪੰਜ ਪੀਰ ਵਿਖੇ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ. ਹਰਚੰਦ ਸਿੰਘ ਬਰਸਟ, ਚੇਅਰਮੈਨ ਪੰਜਾਬ ਮੰਡੀ ਬੋਰਡ ਅਤੇ ਸੂਬਾ ਜਨਰਲ ਸਕੱਤਰ ਆਮ ਆਦਮੀ ਪਾਰਟੀ (ਆਪ), ਪੰਜਾਬ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਰੋਹ ਵਿੱਚ ਸ. ਬਰਸਟ ਨੇ ਸਾਰਿਆਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ ।

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਸਾਰਿਆਂ ਨੂੰ ਦਿੱਤੀ ਈਦ ਦੀ ਮੁਬਾਰਕਬਾਦਕਿਹਾ- ਤਿਉਹਾਰ ਆਪਸੀ ਭਾਈਚਾਰਾ ਵਧਾਉਂਦੇ ਹਨ

ਇਸ ਮੌਕੇ ਸ. ਬਰਸਟ ਨੇ ਭਾਈਚਾਰਕ ਸਾਂਝ ਨੂੰ ਵਧਾਉਣ ਅਤੇ ਸੱਭਿਆਚਾਰਕ ਵਿਰਸੇ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਤਿਉਹਾਰ ਸਾਡੇ ਸੱਭਿਆਚਾਰ ਦਾ ਅਹਿਮ ਹਿੱਸਾ ਹਨ, ਜੋ ਸਾਨੂੰ ਆਪਸੀ ਭਾਈਚਾਰਾ, ਸਾਂਝ ਅਤੇ ਏਕਤਾ ਨਾਲ ਰਹਿਣ ਦਾ ਸੰਦੇਸ਼ ਦਿੰਦੇ ਹਨ । ਉਨ੍ਹਾਂ ਕਿਹਾ ਕਿ ਤਿਉਹਾਰ ਮਨਾਉਣ ਨਾਲ ਆਪਸ ਵਿੱਚ ਇੱਕ-ਦੂਜੇ ਦੇ ਰਿੱਤੀ ਰਿਵਾਜਾਂ ਅਤੇ ਭਾਵਨਾਵਾਂ ਨੂੰ ਸਮਝ ਕੇ ਭਾਈਚਾਰਕ ਸਾਂਝ ਵੱਧਦੀ ਹੈ । ਉਨ੍ਹਾਂ ਕਿਹਾ ਕਿ ਧਰਮ ਪਿਆਰ ਨਾਲ ਇੱਕ-ਦੂਜੇ ਨਾਲ ਵਰਤਣ ਦਾ ਸੰਦੇਸ਼ ਦਿੰਦੇ ਹਨ । ਧਰਮ ਤਾਂ ਹਮੇਸ਼ਾ ਰਲ ਮਿਲ ਕੇ ਇਕੱਠੇ ਰਹਿਣ, ਇੱਕ ਦੂਜੇ ਦੇ ਕੰਮ ਆਉਣ, ਮਦਦ ਕਰਨ, ਭਾਈਚਾਰਾ ਬਣਾਉਣ ਦਾ ਸੰਦੇਸ਼ ਦਿੰਦੇ ਹਨ । ਉਨ੍ਹਾਂ ਕਿਹਾ ਕਿ ਸਮਾਜ ਵਿੱਚ ਧਰਮ ਦੇ ਨਾਮ ਤੇ ਨਫ਼ਰਤ ਫੈਲਾਉਣ ਵਾਲੇ ਲੋਕ ਧਾਰਮਿਕ ਨਹੀਂ ਹਨ ਅਤੇ ਆਪਣੇ ਰਾਜਨੀਤਿਕ ਹਿੱਤ ਪੂਰੇ ਕਰਨ ਵਾਸਤੇ ਧਰਮ ਦੀ ਵਰਤੋਂ ਕਰਦੇ ਹਨ । ਅਜਿਹੇ ਲੋਕਾਂ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ ।

ਹਰਚੰਦ ਸਿੰਘ ਬਰਸਟ ਨੂੰ ਕੀਤਾ ਗਿਆ ਸਨਮਾਨਿਤ 

ਇਸ ਦੌਰਾਨ ਸਮੂੰਹ ਇਲਾਕਾ ਨਿਵਾਸੀਆਂ ਵੱਲੋਂ ਸ. ਹਰਚੰਦ ਸਿੰਘ ਬਰਸਟ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਗਗਨਇੰਦਰ ਸਿੰਘ ਬਰਸਟ, ਮੇਜਰ ਖਾਨ ਕਾਦਰੀ, ਹਰਿੰਦਰ ਸਿੰਘ ਧਬਲਾਨ, ਬਲਵਿੰਦਰ ਖਾਨ ਪ੍ਰਧਾਨ, ਗੁਲਜ਼ਾਰ ਖਾਨ ਪ੍ਰਧਾਨ ਮਸਜਿਦ ਕਮੇਟੀ, ਪਰਵਿੰਦਰ ਖਾਨ, ਲੱਖਾ ਖਾਨ, ਯਾਸੀਨ, ਗਿਲਫਤਾਰ, ਹਰਮੀਤ ਸਿੰਘ, ਗੁਰਿੰਦਰ ਸਿੰਘ, ਵਿੱਕੀ ਖਾਨ, ਪ੍ਰਿੰਸ,  ਲੱਖੀ ਖਾਨ, ਹਰਮੇਲ ਸਿੰਘ ਸਮੇਤ ਸਮੂੰਹ ਇਲਾਕਾ ਨਿਵਾਸੀ ਮੌਜੂਦ ਰਹੇ ।

Leave a Comment

Your email address will not be published. Required fields are marked *

Scroll to Top