ਐਨ. ਐਸ. ਜੀ. ਨੇ ਜਹਾਜ਼ ਹਾਦਸੇ ਵਾਲੀ ਥਾਂ ਤੇ ਸੰਭਾਲਿਆ ਮੋਰਚਾ

ਅਹਿਮਦਾਬਾਦ, 14 ਜੂਨ 2025 : NSG takes over the front at the plane crash site : ਭਾਰਤ ਦੇਸ਼ ਦੇ ਸੂਬੇ ਗੁਜਰਾਤ ਦੇ ਸ਼ਹਿਰ ਅਹਿਮਦਾਬਾਦ ਵਿਖੇ ਲੰਘੇ ਦਿਨ ਵਾਪਰੇ ਜਹਾਜ਼ ਹਾਦਸੇ ਵਾਲੀ ਥਾਂ ਤੇ ਅੱਜ ਭਾਰਤ ਦੇਸ਼ ਦੇ ਨੈਸ਼ਨਲ ਸਕਿਓਰਿਟੀ ਗਾਰਡ (National Security Guard) (ਐਨ. ਐਸ. ਜੀ) ਨੇ ਵੀ ਮੋਰਚਾ ਸੰਭਾਲ ਲਿਆ ਹੈ । ਭਰੋਸੇਯੋਗ ਸੂਤਰਾਂ ਮੁਤਾਬਕ ਐਨ. ਸੀ. ਜੀ. ਵਲੋ਼ ਹਾਦਸੇ ਵਾਲੀ ਥਾਂ ਤੇ ਮੌਜੂਦ ਵੱਖ ਵੱਖ ਏਜੰਸੀਆਂ ਦੀ ਮਦਦ ਕੀਤੀ ਜਾਵੇਗੀ ਤਾਂ ਜੋ ਜਾਂਚ ਵਿਚ ਮਦਦ ਮਿਲ ਸਕੇ । ਉਕਤ ਤੋਂ ਇਲਾਵਾ ਹਾਦਸੇ ਵਾਲੀ ਥਾਂ ਕੇਂਦਰੀ ਅਤੇ ਰਾਜ ਸਰਕਾਰੀ ਏਜੰਸੀਆਂ ਪਹਿਲਾਂ ਤੋਂ ਹੀ ਮੌਜੂਦ ਹਨ ।

ਬੋਇੰਗ 787 ਡ੍ਰੀਮਲਾਈਨਰ ਨੇ ਹਾਲੇ ਉਡਾਣ ਭਰੀ ਹੀ ਸੀ ਕਿ

ਦੱਸਣਯੋਗ ਹੈ ਕਿ ਲੰਘੇ ਵੀਰਵਾਰ ਨੂੰ ਅਹਿਮਦਬਾਦ ਹਵਾਈ ਅੱਡੇ ਤੋਂ ਬੋਇੰਗ 787 ਡ੍ਰੀਮਲਾਈਨਰ (Boeing 787 Dreamliner) ਨੇ ਹਾਲੇ ਉਡਾਣ ਭਰੀ ਹੀ ਸੀ ਕਿ ਜਹਾਜ਼ ਨੇੜੇ ਬਣੇ ਮੇਘਨਾਨਗਰ ਵਿਖੇ ਬਣੇ ਮੈਡੀਕਲ ਕਾਲਜ ਕੈਂਪਸ ਤੇ ਉਪਰ ਹੀ ਜਾ ਡਿੱਗਿਆ, ਜਿਸ ਨਾਲ ਜਿਥੇ ਜਹਾਜ਼ ਵਿਚ ਸਵਾਰ ਯਾਤਰੀ ਮੌਤ ਦੇ ਘਾਟ ਉਤਰ ਗਏ, ਉਥੇ ਹੀ ਜਿਸ ਕੈਂਪਸ ਤੇ ਜਹਾਜ਼ ਡਿੱਗਿਆ ਵਾਲੀ ਬਿਲਡਿੰਗ ਵਿਚ ਬੈਠੇ ਵਿਅਕਤੀ ਵੀ ਇਸ ਚਪੇਟ ਵਿਚ ਆ ਗਏ ।

Read More  :  ਜਹਾਜ਼ ਹਾਦਸੇ ਦੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਰਿਸਪਾਂਸ ਟੀਮਾਂ ਦੀ ਮਦਦ ਜਾਰੀ

 

Leave a Comment

Your email address will not be published. Required fields are marked *

Scroll to Top