ਰਾਜਪਾਲ ਨਾਲ ਮੁਲਾਕਤ ਕਰਕੇ ਐਨ. ਸੀ. ਪੀ. ਵਫ਼ਦ ਕੀਤਾ ਵਿਚਾਰ ਵਟਾਂਦਰਾ

ਨਵੀਂ ਦਿੱਲੀ, 2 ਜੂਨ 2025 : NCP delegation meets Governor, holds discussions : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਸਿੱਖਿਆ ਜਗਤ ਨਾਲ ਸਬੰਧਤ ਵੱਖ ਵੱਖ ਪਹਿਲੂਆਂ ਵੱਲ ਰਾਜਪਾਲ ਆਰਿਫ ਮੁਹੰਮਦ ਖਾਨ (Governor Arif Muhammad Khan) ਦਾ ਧਿਆਨ ਦੁਆਉ਼ਦਿਆਂ ਰਾਸ਼ਟਰਵਾਦੀ ਕਾਂਗਰਸ ਪਾਰਟੀ (Nationalist Congress Party) (ਐਨ. ਸੀ. ਪੀ.) ਨੇ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ । ਵਫ਼ਦ ਜਿਸਦੀ ਅਗਵਾਈ ਐਨ. ਸੀ. ਪੀ. ਦੇ ਬਿਹਾਰ ਦੇ ਸੂਬਾ ਕਨਵੀਨਰ ਸੂਰਿਆਕਾਂਤ ਕੁਮਾਰ ਸਿੰਘ ਕਰ ਰਹੇ ਸਨ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਰਾਜਪਾਲ ਆਰਿਫ ਮੁਹੰਮਦ ਖਾਨ ਨੇ ਆਪਣੀ ਸੋਚ ਪ੍ਰਗਟ ਕੀਤੀ ਤੋਂ ਸਪੱਸ਼ਟ ਹੋ ਗਿਆ ਕਿ ਖਾਨ ਸਾਹਿਬ ਦੇ ਕਾਰਜਕਾਲ ਨੂੰ ਬਿਹਾਰ ਦੇ ਸੁਨਹਿਰੀ ਦੌਰ ਲਈ ਸਦਾ ਯਾਦ ਰੱਖਿਆ ਜਾਵੇਗਾ ।

ਕੌਣ ਕੌਣ ਸਨ ਐਨ. ਸੀ. ਦੇ ਵਫਦ ਵਿਚ

ਰੰਜਨ ਪ੍ਰਿਯਦਰਸ਼ੀ (ਸੂਬਾ ਜਨਰਲ ਸਕੱਤਰ ਕਮ ਸਟੇਟ ਮੀਡੀਆ ਮੁਖੀ), ਗਿਆਨੇਸ਼ਵਰ ਗੌਤਮ (ਸੂਬਾ ਬੁਲਾਰੇ), ਅਤੁਲਿਆ ਗੁੰਜਨ (ਸੂਬਾ ਜਨਰਲ ਸਕੱਤਰ), ਆਚਾਰੀਆ ਜਿਤੇਂਦਰ ਸ਼ੁਕਲਾ ਸ਼ਾਸਤਰੀ (ਸੂਬਾ ਜਨਰਲ ਸਕੱਤਰ), ਕੁਮਾਰ ਵਿਸ਼ਾਲ (ਸੂਬਾ ਜਨਰਲ ਸਕੱਤਰ), ਅਤੇ ਸ਼੍ਰੀਮਤੀ ਰਿਮਝਿਮ ਸ਼ਾਮਲ ਸਨ ।

ਮੀਟਿੰਗ ਵਿੱਚ ਸਿੱਖਿਆ ਖੇਤਰ ਵਿੱਚ ਸੁਧਾਰ (Improvements in the education sector), ਗੁਣਵੱਤਾ ਵਾਲੀ ਸਿੱਖਿਆ ਦੀ ਉਪਲਬਧਤਾ ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਹਿੱਤਾਂ ਨਾਲ ਸਬੰਧਤ ਮਹੱਤਵਪੂਰਨ ਮੁੱਦਿਆਂ `ਤੇ ਵਿਚਾਰ ਵਟਾਂਦਰਾ ਕਰਨ ਦੇ ਨਾਲ ਨਾਲ ਰਾਜਪਾਲ ਆਰਿਫ ਮੁਹੰਮਦ ਖਾਨ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਮੁੱਦਿਆਂ `ਤੇ ਠੋਸ ਕਦਮ ਚੁੱਕਣ ਤਾਂ ਜੋ ਬਿਹਾਰ ਦੇ ਸਿੱਖਿਆ ਖੇਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ।

Read More : ਸੁਪਰੀਮ ਕੋਰਟ ਨੇ ਲਗਾਈ ਐਨ. ਸੀ. ਪੀ. ਸੀ. ਆਰ. ਦੀ ਮਦਰੱਸਿਆਂ ਨੂੰ ਬੰਦ ਕਰਨ ਦੀ ਸਿਫ਼ਾਰਸ਼ `ਤੇ ਰੋਕ

Leave a Comment

Your email address will not be published. Required fields are marked *

Scroll to Top