ਨਵੀਂ ਦਿੱਲੀ, 13 ਨਵੰਬਰ : ਲਾਲ ਕਿਲੇ ਦੇ ਨੇੜੇ ਹੋਏ ਬੰਬ ਧਮਾਕੇ ਦੇ ਮਾਮਲੇ ਤੋਂ ਕੁਝ ਦਿਨਾਂ ਬਾਅਦ, ਨੈਸ਼ਨਲ ਅਸੈਸਮੈਂਟ ਐਂਡ ਐਕ੍ਰੀਡੇਸ਼ਨ ਕੌਂਸਲ (NAAC) ਨੇ ਫਰੀਦਾਬਾਦ ਸਥਿਤ ਅਲ-ਫਲਾਹ ਯੂਨੀਵਰਸਿਟੀ ਨੂੰ ਨੋਟਿਸ ਜਾਰੀ ਕੀਤਾ ਹੈ। NAAC ਨੇ ਯੂਨੀਵਰਸਿਟੀ ਦੀ ਵੈਬਸਾਈਟ ‘ਤੇ ਝੂਠੀ ਮਾਨਤਾ (ਫ਼ਾਲਸ ਐਕ੍ਰੀਡੇਸ਼ਨ) ਦਰਸਾਉਣ ਲਈ ਕਾਰਵਾਈ ਕੀਤੀ ਹੈ।
NAAC ਨੇ ਯੂਨੀਵਰਸਿਟੀ ਨੂੰ 15 ਦਿਨਾਂ ਅੰਦਰ ਆਪਣੇ ਵੈਬਸਾਈਟ ਦੇ ਦਾਅਵਿਆਂ ਦੀ ਸਹੀ ਜਾਣਕਾਰੀ ਪ੍ਰਦਾਨ ਕਰਨ ਅਤੇ ਮੋਜੂਦਾ ਹਾਲਤ ਦਾ ਜਵਾਬ ਦੇਣ ਲਈ ਨੋਟਿਸ ਭੇਜਿਆ ਹੈ। ਅਸਲ ਵਿੱਚ ਇਹ ਕਾਰਵਾਈ ਸਿੱਧਾ ਪਾਠਕਾਂ ਅਤੇ ਵਿਦਿਆਰਥੀਆਂ ਨੂੰ ਗਲਤ ਜਾਣਕਾਰੀ ਤੋਂ ਬਚਾਉਣ ਲਈ ਕੀਤੀ ਗਈ ਹੈ।
ਯੂਨੀਵਰਸਿਟੀ ਦੇ ਪ੍ਰਬੰਧਕਾਂ ਦੇ ਵਲੋ ਅਜੇ ਇਸ ਮਾਮਲੇ ਉਪਰਕਿਸੇ ਤਰ੍ਹਾ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਇਸ ਮਾਮਲੇ ਨੂੰ ਲੈ ਕੇ ਜਾਂਚ ਪੜਤਾਲ ਤੇਜੀ ਨਾਲ ਚਲ ਰਹੀ ਹੈ।