ਮੁੰਬਈ ਵਿਚ ਗ਼ੈਰ-ਕਾਨੂੰਨੀ ਤੌਰ ’ਤੇ ਰਹਿਣ ਦੇ ਦੋਸ਼ ਵਿਚ 17 ਬੰਗਲਾਦੇਸ਼ੀ ਮੁੰਬਈ ਪੁਲਸ ਨੇ ਕੀਤੇ ਗ੍ਰਿਫ਼ਤਾਰ

ਮੁੰਬਈ : ਭਾਰਤ ਦੇਸ਼ ਦੇ ਪ੍ਰਸਿੱਧ ਸੂਬੇ ਮਹਾਰਾਸ਼ਟਰਾ ਦੇ ਸ਼ਹਿਰ ਮੁੰਬਈ ਦੀ ਪੁਲਸ ਨੇ ਮੁੰਬਈ ’ਚ ਗ਼ੈਰ-ਕਾਨੂੰਨੀ ਤੌਰ ’ਤੇ ਰਹਿ ਰਹੇ 17 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਗੁਪਤ ਸੂਚਨਾ ਦੇ ਆਧਾਰ ’ਤੇ ਸ਼ਿਵਾਜੀਨਗਰ ਪੁਲਿਸ ਸਟੇਸ਼ਨ ਅਤੇ ਸੀ. ਆਰ. ਪੀ. ਐਫ਼. ਦੀ ਟੀਮ ਨੇ ਉਨ੍ਹਾਂ ਨੂੰ ਫੜ ਲਿਆ ਹੈ। ਕੋਈ ਵੀ ਨਾਗਰਿਕ ਭਾਰਤੀ ਹੋਣ ਦਾ ਸਬੂਤ ਨਹੀਂ ਦੇ ਸਕਿਆ। ਫਿਲਹਾਲ ਪੁਲਸ ਸਾਰਿਆਂ ਤੋਂ ਪੁੱਛਗਿੱਛ ਕਰਨ ਵਿਚ ਰੁੱਝੀ ਹੋਈ ਹੈ ।

ਚੇਨਈ ਪੁਲਸ ਨੇ ਬੁੱਧਵਾਰ ਨੂੰ ਇਕ ਮੁਕਾਬਲੇ ਵਿਚ ਇਕ ਈਰਾਨੀ ਗੈਂਗ ਦੇ ਸਰਗਨਾ ਜਾਫਰ ਗੁਲਾਮ ਹੁਸੈਨ ਈਰਾਨੀ ਨੂੰ ਮਾਰ ਦਿਤਾ ਸੀ

ਚੇਨਈ ਪੁਲਸ ਨੇ ਬੁੱਧਵਾਰ ਨੂੰ ਇਕ ਮੁਕਾਬਲੇ ਵਿਚ ਇਕ ਈਰਾਨੀ ਗੈਂਗ ਦੇ ਸਰਗਨਾ ਜਾਫਰ ਗੁਲਾਮ ਹੁਸੈਨ ਈਰਾਨੀ ਨੂੰ ਮਾਰ ਦਿਤਾ ਸੀ । ਉਹ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਇਰਾਨੀ ਇਲਾਕੇ ਦਾ ਰਹਿਣ ਵਾਲਾ ਸੀ ਅਤੇ ਕਲਿਆਣ ਦੇ ਅੰਬੀਵਾਲੀ ਇਲਾਕੇ ਵਿਚ ਸਥਿਤ ਇਰਾਨੀ ਬਸਤੀ ਵਿਚ ਰਹਿੰਦਾ ਸੀ । ਜਾਫਰ ਦੀ ਹੱਤਿਆ ਤੋਂ ਬਾਅਦ ਵੀਰਵਾਰ ਨੂੰ ਈਰਾਨੀ ਖੇਤਰ ਵਿਚ ਸੁਰੱਖਿਆ ਵਧਾ ਦਿਤੀ ਗਈ ਸੀ ।

ਪੁਲਸ ਨੇ ਦਸਿਆ ਕਿ ਜਾਫਰ ਦੇ ਪਰਿਵਾਰ ਨੂੰ ਘਟਨਾ ਬਾਰੇ ਕਰ ਦਿਤਾ ਹੈ ਸੂਚਿਤ

ਅੰਬੀਵਾਲੀ ਸਟੇਸ਼ਨ ਦੇ ਨੇੜੇ ਸਥਿਤ ਈਰਾਨੀ ਬਸਤੀ, ਈਰਾਨੀ ਗਿਰੋਹ ਨਾਲ ਸਬੰਧਤ ਕਈ ਚੇਨ-ਸੈਨਚਰਾਂ ਅਤੇ ਮੋਟਰਸਾਈਕਲ ਚੋਰਾਂ ਦੇ ਅੱਡੇ ਵਜੋਂ ਬਦਨਾਮ ਰਹੀ ਹੈ । ਚੇਨਈ ਵਿਚ ਜਾਫ਼ਰ ਦੇ ਕਤਲ ਤੋਂ ਬਾਅਦ, ਇਲਾਕੇ ਵਿਚ ਇਕ ਅਜੀਬ ਜਿਹੀ ਸੰਨਾਟਾ ਛਾ ਗਿਆ ਹੈ । ਖੜਕਪਾੜਾ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਇਲਾਕੇ ਵਿਚ ਸੁਰੱਖਿਆ ਵਧਾ ਦਿਤੀ ਗਈ ਹੈ ਅਤੇ ਸਥਿਤੀ ਇਸ ਸਮੇਂ ਕਾਬੂ ਵਿਚ ਹੈ । ਪੁਲਸ ਨੇ ਦਸਿਆ ਕਿ ਜਾਫਰ ਦੇ ਪਰਿਵਾਰ ਨੂੰ ਘਟਨਾ ਬਾਰੇ ਸੂਚਿਤ ਕਰ ਦਿਤਾ ਹੈ।

Leave a Comment

Your email address will not be published. Required fields are marked *

Scroll to Top