ਕੌਮਾਂਤਰੀ ਮਜ਼ਦੂਰ ਔਰਤ ਦਿਵਸ ‘ਤੇ ਲੜਕੀਆਂ ਦੀ ਜਿੰਦਗੀ ‘ਤੇ ਅਧਾਰਿਤ ਬਣੀ ਫਿਲਮ ‘Mrs’ ਦਿਖਾਈ ਗਈ

ਕੌਮਾਂਤਰੀ ਮਜ਼ਦੂਰ ਔਰਤ ਦਿਵਸ ‘ਤੇ ਲੜਕੀਆਂ ਦੀ ਜਿੰਦਗੀ ‘ਤੇ ਅਧਾਰਿਤ ਬਣੀ ਫਿਲਮ ‘Mrs’ ਦਿਖਾਈ ਗਈ
ਪਟਿਆਲ਼ਾ : ਮਾਈ ਭਾਗੋ ਹੋਸਟਲ (ਲੜਕੀਆਂ) ਵਿੱਚ ਲੜਕੀਆਂ ਦੀ ਜਿੰਦਗੀ ‘ਤੇ ਅਧਾਰਿਤ ਬਣੀ ਫਿਲਮ ‘Mrs’ ਦਿਖਾਈ ਗਈ । ਫਿਲਮ ਖਤਮ ਹੋਣ ਤੋਂ ਬਾਅਦ ਪੀ. ਐਸ. ਯੂ (ਲਲਕਾਰ) ਦੀ ਮੈਂਬਰ ਦਿਲਪ੍ਰੀਤ ਵੱਲੋਂ ਕੁੜੀਆਂ ਨਾਲ ਗੱਲਬਾਤ ਕੀਤੀ ਗਈ । ਅੱਜ ਦੇ ਸਮਾਜ ਚ ਔਰਤਾਂ ਦੀ ਦੌਮ ਦਰਜੇ ਦੀ ਹਾਲਤ ਦਾ ਕਾਰਨ ਮੁੱਖ ਤੌਰ ਸੰਪੱਤੀ ਉੱਤੇ ਮਰਦਾਂ ਦੀ ਮਾਲਕੀ ਹੈ ਪਰ ਇਨਸਾਨਾਂ ਤੋਂ ਉੱਪਰ ਮੁਨਾਫਿਆਂ ਨੂੰ ਰੱਖਣ ਵਾਲੇ ਇਸ ਪ੍ਰਬੰਧ ਚ ਕਿਰਤੀ ਮਰਦ ਵੀ ਅਜਾਦ ਨਹੀਂ ਹਨ । ਸਾਡੀ ਲੋੜ ਇੱਕ ਐਸੇ ਪ੍ਰਬੰਧ ਦੀ ਹੈ, ਜਿਸ ਵਿਚ ਔਰਤਾਂ ਅਤੇ ਮਰਦਾਂ ਲਈ ਬਰਾਬਰ ਦੇ ਮੌਕੇ ਹੋਣ ਅਤੇ ਇਨਸਾਨ ਨੂੰ ਇਨਸਾਨ ਦੀ ਤਰਾਂ ਸਮਝਿਆ ਜਾਵੇ । ਇਸ ਮੌਕੇ ‘ਔਰਤਾਂ ਦੀ ਗੁਲਾਮੀ ਦਾ ਆਰਥਿਕ ਅਧਾਰ’ ਕਿਤਾਬ ਉੱਪਰ ਰੱਖੀ ਜਾਣ ਵਾਲੀ ਵਿਚਾਰ ਚਰਚਾ ਦਾ ਸੱਦਾ ਵੀ ਲਾਇਆ ਗਿਆ ।

Leave a Comment

Your email address will not be published. Required fields are marked *

Scroll to Top