ਪਾਕਿਸਤਾਨ, 3 ਜੂਨ 2025 : More than 200 prisoners escape from Pakistan jails during earthquake : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਸ਼ਹਿਰ ਕਰਾਚੀ (Karachi) ਦੀ ਮਾਲੀਰ ਜੇਲ (Malir Jail) ਵਿਚ ਬੀਤੀ ਰਾਤ ਨੂੰ 216 ਕੈਦੀਆਂ ਦੇ ਭੱਜਣ ਦੀ ਘਟਨਾ ਦਾ ਖੁਲਾਸਾ ਹੋਣ ਤੇ ਪਤਾ ਲੱਗਿਆ ਹੈ ਕਿ ਇਸ ਭੱਜਨਠ ਦੌਰਾਨ ਇਕ ਕੈਦੀ ਦੀ ਮੌਤ ਹੋ ਗਈ ਅਤੇ ਅਰਧ ਸੈਨਿਕ ਫਰੰਟੀਅਰ ਕੋਰ ਦੇ ਤਿੰਨ ਜਵਾਨ ਅਤੇ ਇਕ ਜੇਲ ਕਰਮਚਾਰੀ ਜ਼ਖ਼ਮੀ ਹੋ ਗਏ ਸਨ । ਦੱਸਣਯੋਗ ਹੈ ਕਿ ਇਹ ਸਭ ਕੁੱਝ ਪਾਕਿਸਤਾਨ ਵਿਚ ਆਏ ਭੂਚਾਲ ਦੌਰਾਨ ਹੋਇਆ ਹੈ, ਜਿਸਦਾ ਫਾਇਦਾ ਚੁੱਕਦਿਆਂ ਕੈਦੀਆਂ (Prisoners) ਨੇ ਜੇਲ ਵਿਚੋਂ ਭੱਜਣ ਨੂੰ ਹੀ ਪਹਿਲ ਦਿੱਤੀ । ਜੇਲ ਅਧਿਕਾਰੀਆਂ ਅਨੁਸਾਰ 80 ਤੋਂ ਵਧ ਕੈਦੀਆਂ ਨੂੰ ਵਾਪਸ ਲਿਆਂਦਾ ਗਿਆ ਹੈ ।
ਭੂਚਾਲ ਦੌਰਾਨ ਕੱਢਿਆ ਗਿਆ ਸੀ 600 ਤੋਂ ਵਧ ਕੈਦੀਆਂ ਨੂੰ
ਪਾਕਿਸਤਾਨ (Pakistan ) ਦੇ ਸ਼ਹਿਰ ਕਰਾਚੀ ਦੀ ਮਾਲੀਰ ਜੇਲ ਵਿਚ ਬੰਦ ਕੈਦੀਆਂ ਵਿਚੋਂ 600 ਕੈਦੀਆਂ ਨੂੰ ਭੂਚਾਲ ਦੌਰਾਨ ਬਾਹਰ ਕੱਢਿਆ ਗਿਆ ਸੀ, ਜਿਸਦਾ ਫਾਇਦਾ ਚੁੱਕਦਿਆਂ 216 ਕੈਦੀ ਭੱਜ ਗਏ ਜਦੋਂਕਿ ਫੜੋ ਫੜੀ ਤਹਿਤ ਪਕੜੇ ਗਏ ਕੈਦੀਆਂ ਦੀ ਗਿਣਤੀ ਵੱਲ ਜੇਕਰ ਨਜ਼ਰ ਦੌੜਾਈ ਜਾਵੇ ਤਾਂ 135 ਕੈਦੀ ਹਾਲੇ ਵੀ ਫਰਾਰ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ ।
Read More : ਪੰਜਾਬ ਦੇ ਗੁਆਂਢੀ ਦੇਸ਼ ਪਾਕਿਸਤਾਨ `ਚ ਹੋਏ ਧਮਾਕੇ ਵਿਚ ਦੀ ਮੌਤ ਤੇ ਸੱਤ ਸਣੇ ਜ਼ਖਮੀ