ਵਿਧਾਇਕ ਜੌੜਾਮਾਜਰਾ ਨੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ 4 ਸਰਕਾਰੀ ਸਕੂਲਾਂ ‘ਚ 35 ਲੱਖ ਰੁਪਏ ਦੇ ਵਿਕਾਸ ਕਾਰਜ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ

ਸਮਾਣਾ, 11 ਅਪ੍ਰੈਲ : ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਅੱਜ ਸਮਾਣਾ ਹਲਕੇ ਦੇ 4 ਸਕੂਲਾਂ ‘ਚ 35 ਲੱਖ ਰੁਪਏ ਦੀ ਲਾਗਤ ਨਾਲ ਵਿਕਸਤ ਕੀਤੇ ਗਏ ਨਵੇਂ ਕਮਰੇ, ਚਾਰਦੀਵਾਰੀ, ਸਾਇੰਸ ਲੈਬ ਤੇ ਲਾਇਬ੍ਰੇਰੀਆਂ ਦੇ ਕਾਰਜ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ । ਪਿੰਡ ਆਲਮਪੁਰ, ਤਲਵੰਡੀ, ਭਗਵਾਨਪੁਰ ਤੇ ਫ਼ਤਹਿਗੜ੍ਹ ਛੰਨਾ ਵਿਖੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਨੂੰ ਦੇਸ਼ ਦੇ ਬਿਹਤਰੀਨ ਸਕੂਲ ਬਣਾ ਦਿੱਤਾ ਹੈ । ਉਨ੍ਹਾਂ ਕਿਹਾ ਕਿ ਰਾਜ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ ।

ਪੰਜਾਬ ਦੇ ਸਕੂਲ ਦੇਸ਼ ਦੇ ਬਿਹਤਰੀਨ ਸਕੂਲ ਬਣੇ, ਵਿਦਿਆਰਥੀਆਂ ਨੂੰ ਮਿਲ ਰਹੀ ਹੈ ਵਿਸ਼ਵ ਪੱਧਰੀ ਮਿਆਰੀ ਸਿੱਖਿਆ

ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰੀ ਸਕੂਲਾਂ ਦੀ ਕਾਇਆਂ ਕਲਪ ਕਰਨ ਦਾ ਬੀੜਾ ਉਠਾਇਆ, ਜਿਸ ਲਈ ਦਿੱਲੀ ‘ਚ ਸਿੱਖਿਆ ਦੀ ਕ੍ਰਾਂਤੀ ਲਿਆਉਣ ਵਾਲੇ ਮੁਨੀਸ਼ ਸਿਸੋਦੀਆ ਦੀ ਵੀ ਸਲਾਹ ਲਈ ਅਤੇ ਨਤੀਜਾ ਸਭ ਦੇ ਸਾਹਮਣੇ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਅਧਿਆਪਕਾਂ ਦੀ ਭਰਤੀ, ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਸਮੇਤ ਸਕੂਲਾਂ ‘ਚ ਸੁਰੱਖਿਆ ਤੇ ਪ੍ਰਬੰਧਕ ਲਾਏ, ਜਿਸ ਕਰਕੇ ਸਕੂਲਾਂ ‘ਚ ਸਿੱਖਿਆ ਤੇ ਸੁਰੱਖਿਆ ਦਾ ਮਾਹੌਲ ਬਣਿਆ । ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ, ਗੁਰਦੇਵ ਸਿੰਘ ਟਿਵਾਣਾ, ਸਕੂਲਾਂ ਦੇ ਪ੍ਰਿੰਸੀਪਲ ਮੱਖਣ ਸਿੰਘ, ਬਬਲੀ ਰਾਣੀ, ਗੁਰਸ਼ਰਨ ਕੌਰ, ਹਰਵਿੰਦਰ ਸਿੰਘ ਤੇ ਅਮਰਜੀਤ ਸਿੰਘ ਸਮੇਤ ਫਤਹਿਗੜ੍ਹ ਛੰਨਾ ਦੇ ਸਰਪੰਚ ਗੁਰਨਾਇਬ ਸਿੰਘ, ਕੁਲਦੀਪ ਸਿੰਘ, ਤਲਵੰਡੀ ਮਲਿਕ ਦੇ ਸਰਪੰਚ ਬਲਵਿੰਦਰ ਸਿੰਘ, ਖੱਤਰੀਵਾਲ ਦੇ ਸਰਪੰਚ ਗੁਰਵੀਰ ਸਿੰਘ, ਹਰਦੀਪ ਚੀਮਾ, ਹੈਪੀ ਧੀਮਾਨ, ਪਰਮਿੰਦਰ ਸਿੰਘ, ਆਲਮਪੁਰ ਦੇ ਸਰਪੰਚ ਸੁਰਿੰਦਰ ਸ਼ਰਮਾ ਤੇ ਹਰਮੇਸ਼ ਖੱਤਰੀਵਾਲ ਵੱਡੀ ਗਿਣਤੀ ਅਧਿਆਪਕ, ਵਿਦਿਆਰਥੀ, ਮਾਪੇ ਤੇ ਹੋਰ ਪਤਵੰਤੇ ਮੌਜੂਦ ਸਨ ।

Leave a Comment

Your email address will not be published. Required fields are marked *

Scroll to Top