ਉਤਰਾਖੰਡ, 23 ਮਈ 2025 : Meteorologists issue yellow alert in Uttarakhand : ਭਾਰਤ ਦੇਸ਼ ਦੇ ਸੂਬੇ ਉਤਰਾਖੰਡ ਜੋ ਕਿ ਸੈਰ ਸਪਾਟਾ ਦਾ ਇਕ ਮੁੱਖ ਕੇਂਦਰ ਬਿੰਦੂ ਵੀ ਹੈ ਵਿਖੇ ਮੌਸਮ ਮਾਹਿਰਾਂ ਨੇ ਪੀਲਾ ਐਲਰਟ ਜਾਰੀ ਕਰ ਦਿੱਤਾ ਹੈ, ਇਹ ਐਲਰਟ ਜਿਥੇ 26 ਮਈ ਤੱਕ ਜਾਰੀ ਕੀਤਾ ਗਿਆ ਹੈ, ਉਥੇ ਮੌਸਮ ਵਿਭਾਗ ਮੁਤਾਬਕ ਸੂਬੇ ਦੇ ਜਿ਼ਆਦਾਤਰ ਹਿੱਸਿਆਂ ਵਿਚ ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਦੀ ਸੰਭਾਵਨਾਵਾਂ ਵੀ ਹਨ ।
ਸ਼ਨੀਵਾਰ ਨੂੰ ਨੈਨੀਤਾਲ ਅਤੇ ਪਿਥੌਰਾਗੜ੍ਹ ਵਿੱਚ ਕੁਝ ਥਾਵਾਂ `ਤੇ ਹੋ ਸਕਦੀ ਹੈ ਭਾਰੀ ਬਾਰਸ਼
ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਬਿਕਰਮ ਸਿੰਘ ਅਨੁਸਾਰ ਸ਼ਨੀਵਾਰ ਨੂੰ ਨੈਨੀਤਾਲ ਅਤੇ ਪਿਥੌਰਾਗੜ੍ਹ ਵਿੱਚ ਕੁਝ ਥਾਵਾਂ `ਤੇ ਭਾਰੀ ਬਾਰਸ਼ ਹੋ ਸਕਦੀ ਹੈ ਤੇ ਹੋਰ ਜਿਲ੍ਹਿਆਂ ਵਿੱਚ ਵੀ ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਚੱਲਣ ਦਾ ਖ਼ਤਰਾ ਬਣਿਆਂ ਰਹੇਗਾ । ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਨੈਨੀਤਾਲ, ਪਿਥੌਰਾਗੜ੍ਹ ਅਤੇ ਚੰਪਾਵਤ ਵਿੱਚ ਭਾਰੀ ਮੀਂਹ ਪੈਣ ਦੇ ਨਾਲ-ਨਾਲ ਦੇਹਰਾਦੂਨ, ਹਰਿਦੁਆਰ ਅਤੇ ਪੌੜੀ ਵਿੱਚ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੇ ਨਾਲ ਗਰਜ-ਤੂਫ਼ਾਨ ਦੀ ਸੰਭਾਵਨਾ ਹੈ ।
ਦੱਸਣਯੋਗ ਹੈ ਕਿ ਉਤਰਾਖੰਡ ਸੂਬਾ ਇਕ ਅਜਿਹਾ ਸੂਬਾ ਹੈ ਜਿਥੇ ਹੋਰਨਾਂ ਸੂਬਿਆਂ ਨਾਲੋਂ ਤਕਰੀਬਨ ਤਕਰੀਬਨ ਮੌਸਮ ਠੰਡਾ ਹੀ ਰਹਿੰਦਾ ਹੈ । ਹਾਂ ਇਹ ਜ਼ਰੂਰ ਹੈ ਕਿ ਗਲੋਬਲ ਵਾਰਮਿੰਗ ਦੇ ਚਲਦਿਆਂ ਸੂਰਜ ਦੇਵਤਾ ਦੇ ਦਿਨ ਵੇਲੇ ਨਿਕਲਣ ਦੇ ਚਲਦਿਆਂ ਉਤਰਾਖੰਡ ਵਿਚ ਵੀ ਮੌਸਮ ਦਿਨ ਵਿਚ ਥੋੜਾ ਥੜਾ ਗਰਮ ਰਹਿੰਦਾ ਹੈ ਪਰ ਜਿਊਂ ਹੀ ਬੱਦਲਵਾਈ ਹੋ ਜਾਵੇ ਜਾਂ ਸ਼ਾਮ ਹੋਣ ਤੇ ਮੌਸਮ ਇਕ ਕਦਮ ਖੁਸ਼ਗਵਾਰ ਹੋ ਜਾਂਦਾ ਹੈ ਯਾਨੀ ਕਿ ਠੰਡਾ ਠਾਰ ਹੋ ਜਾਂਦਾ ਹੈ, ਜਿਸ ਲਈ ਜਿ਼ਆਦਾਤਰ ਸੈਲਾਨੀਆਂ ਦੀ ਇੱਛਾ ਰਹਿੰਦੀ ਹੈ ਕਿ ਉਹ ਗਰਮੀ ਗਰਮੀ ਤਾਂ ਉਤਰਾਖੰਡ ਵਰਗੇ ਸੂਬਿਆਂ ਦੇ ਸ਼ਹਿਰਾਂ, ਪਿੰਡਾਂ, ਕਸਬਿਆਂ ਵਿਖੇ ਹੀ ਜਾ ਕੇ ਰਹਿਣ ।
Read More : ਉਤਰਾਖੰਡ ਵਿਖੇ ਬਸ ਦੇ ਖੱਡ ਵਿਚ ਡਿੱਗਣ ਕਾਰਨ ਕਈਆਂ ਦੀ ਮੌਤ ਕਈ ਜ਼ਖ਼ਮੀ