ਸਿਹਤ ਵਿਭਾਗ ਤੇ ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਦੀਨ ਦਿਆਲ ਉਪਾਧਿਆ ਨਗਰ ਵਿਖੇ ਮੈਡੀਕਲ ਕੈਂਪ

ਸਿਹਤ ਵਿਭਾਗ ਤੇ ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਦੀਨ ਦਿਆਲ ਉਪਾਧਿਆ ਨਗਰ ਵਿਖੇ ਮੈਡੀਕਲ ਕੈਂਪ
ਪਟਿਆਲਾ, 28 ਫਰਵਰੀ : ਪ੍ਰਾਇਮਰੀ ਸਿਹਤ ਸੈਂਟਰ ਨਿਊ ਬਿਸ਼ਨ ਨਗਰ ਵਲੋਂ ਸਿਹਤ ਵਿਭਾਗ ਅਤੇ ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਦੀਨ ਦਿਆਲ ਉਪਾਧਿਆ ਨਗਰ ਨਜਦੀਕ ਐਸ. ਐਸ. ਟੀ. ਨਗਰ ਵਿਖੇ ਅੱਜ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਸਿਵਲ ਸਰਜਨ ਸ੍ਰ. ਜਗਪਾਲਇੰਦਰ ਸਿੰਘ ਨੇ ਕੀਤਾ ਉਹਨਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਵਿਕਾਸ ਗੋਇਲ ਅਤੇ ਡਾ. ਮੋਨਿਕਾ ਖਰਬੰਦਾ ਨਾਲ ਸਨ । ਇਸ ਕੈਂਪ ਵਿੱਚ ਡਾ. ਪ੍ਰਨੀਤ ਕੌਰ ਮੈਡੀਕਲ ਅਫਸਰ ਨੇ ਮਰੀਜਾਂ ਦਾ ਚੈਕਅੱਪ ਕੀਤਾ ਅਤੇ ਮੁਫ਼ਤ ਦਵਾਈਆਂ ਦਿੱਤੀਆਂ । ਇਸ ਅਵਸਰ ਤੇ ਸਿਵਲ ਸਰਜਨ ਪਟਿਆਲਾ ਨੇ ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਵਿਜੇ ਕੁਮਾਰ ਗੋਇਲ ਅਤੇ ਉਹਨਾਂ ਦੀ ਟੀਮ ਦੀ ਕੈਂਪਾਂ ਵਿੱਚ ਸਹਿਯੋਗ ਦੀ ਸਲਾਘਾ ਕੀਤੀ ਅਤੇ ਕਿਹਾ ਇਹ ਸੋਸਾਇਟੀ ਲਗਾਤਾਰ 31 ਸਾਲਾਂ ਤੋਂ ਮੈਡੀਕਲ ਕੈਂਪ ਲਗਾ ਰਹੀ ਹੈ ਅਤੇ ਹਜਾਰਾ ਲੋਕਾਂ ਦੀ ਭਲਾਈ ਹੁੰਦੀ ਹੈ । ਅੱਜ ਦੇ ਕੈਂਪ ਵਿੱਚ ਰਜਿੰਦਰਾ ਹਸਪਤਾਲ ਦੇ ਨਰਸਿੰਗ ਦੇ ਵਿਦਿਆਰਥੀਆਂ ਨੇ ਨਸ਼ਿਆਂ ਉਪਰ ਨਾਟਕ ਪੇਸ਼ ਕੀਤਾ, ਜਿਸ ਵਿੱਚ ਦੱਸਿਆ ਗਿਆ ਕਿ ਕਿਸ ਤਰ੍ਹਾਂ ਨਸ਼ੇ ਮੌਤ ਦਾ ਘਰ ਹੁੰਦੇ ਹਨ ਇਸ ਤੋਂ ਬਚਣਾ ਚਾਹੀਦਾ ਹੈ । ਸਿਵਲ ਸਰਜਨ ਪਟਿਆਲਾ ਨੇ ਇਸ ਨਾਟਕ ਦੀ ਸ਼ਲਾਘਾ ਕੀਤੀ ਇਸ ਅਵਸਰ ਤੇ 117 ਮਰੀਜਾਂ ਦਾ ਚੈਕਅੱਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ । ਇਸ ਅਵਸਰ ਤੇ ਹਰਵਿੰਦਰ ਕੌਰ ਲੈਬ ਟੈਕਨੀਕੀਅਨ, ਪ੍ਰਭਜੋਤ ਕੌਰ ਸਟਾਫ ਨਰਸ, ਸਹਿਜਪ੍ਰੀਤ ਕੌਰ ਏ. ਏਨ. ਐਮ., ਆਸ਼ਾ ਵਰਕਰ ਸਿਵਾਨੀ, ਸੁਨੀਤਾ, ਰੇਣੂ ਰਾਣੀ, ਅਨੀਤਾ ਰਾਣੀ, ਬੀਨਾ ਸ਼ਰਮਾ, ਰੋਸ਼ਨੀ ਹਾਜਰ ਸਨ । ਇਹਨਾਂ ਦੇ ਨਾਲ ਆਗਣਵਾੜੀ ਵਰਕਰ ਸ਼ਸ਼ੀ, ਸੁਖਵਿੰਦਰ ਅਤੇ ਨਰਸਿੰਗ, ਅਮਨਜੀਤ ਅਤੇ ਸਟਾਫ ਹਾਜਰ ਸਨ ।

Leave a Comment

Your email address will not be published. Required fields are marked *

Scroll to Top