ਜਲੰਧਰ, 3 ਜੂਨ 2025 : Mahesh Mukhija’s remand extended till June 16 : ਪੰਜਾਬ ਦੇ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ (MLA Raman Arora) ਦੇ ਖਾਸ ਮ ਖਾਸ ਮਹੇਸ ਮੁਖੀਜਾ (Mahesh Mukhija) ਨੂੰ ਵਿਜੀਲੈਂਸ ਵਲੋਂ ਰਿਮਾਂਡ ਖਤਮ ਹੋਣ ਦੀ ਸੂਰਤ ਵਿਚ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸਦਾ ਅਦਾਲਤ ਵਲੋਂ 16 ਜੂਨ ਤੱਕ ਦਾ ਜੁਡੀਸ਼ੀਅਲ ਰਿਮਾਂਡ ਦਿੱਤਾ ਗਿਆ ।
ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਨਗਰ ਨਿਗਮ ਵਲੋਂ ਲੋਕਾਂ ਨੂੰ ਜਾਅਲੀ ਨੋਟਿਸ ਭੇਜ ਕੇ ਉਨ੍ਹਾਂ ਤੋਂ ਵਸੂਲੀ ਕੀਤੇ ਜਾਣ ਦੇ ਮਾਮਲੇ ਵਿਚ ਜੇਲ ਵਿਚ ਬੰਦ ਏ. ਟੀ. ਪੀ. ਸੁਖਦੇਵ ਵਸਿ਼ਸ਼ਟ (A. T. P. Sukhdev Vasisht) ਅਤੇ ਬਿਲਡਿੰਗ ਇੰਸਪੈਕਟਰ ਹਰਪ੍ਰੀਤ ਕੌਰ ਵਲੋ਼ ਰੈਗੂਲਰ ਜ਼ਮਾਨਤ ਲਈ ਕੋਰਟ ਵਿਚ ਅਰਜੀ ਲਗਾਈ ਗਈ ਹੈ, ਜਿਸ ਸਬੰਧੀ ਸੁਣਵਾਈ ਵਧੀਕ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ ਵਿਚ 4 ਜੂਨ ਨੂੰ ਹੋਵੇਗੀ ।
ਇਥੇ ਦੱਸਣਯੋਗ ਹੈ ਕਿ ਜਿਸ ਦਿਨ ਵਸਿ਼ਸ਼ਟ ਤੇ ਹਰਪ੍ਰੀਤ ਕੌਰ ਦੀ ਰੈਗੂਲਰ ਜ਼ਮਾਨਤ ਵਾਲੀ ਅਰਜੀ ਤੇ ਸੁਣਵਾਈ ਹੋਵੇਗੀ ਵਾਲੇ ਦਿਨ ਹੀ ਵਿਧਾਇਕ ਰਮਨ ਅਰੋੜਾ ਦੇ ਪੁੱਤਰ ਰਾਜਨ ਅਰੋੜਾ ਦੀ ਅਗੇਤੀ ਜ਼ਮਾਨਤ ਸਬੰਧੀ ਵੀ ਅਦਾਲਤ ਵਿਚ ਸੁਣਵਾਈ ਕੀਤੀ ਜਾਵੇਗੀ ।
Read More : ਵਿਜੀਲੈਂਸ ਵਿਭਾਗ ਨੇ ਕੀਤੀ ਆਪ ਵਿਧਾਇਕ ਰਮਨ ਅਰੋੜਾ ਦੇ ਘਰ ਰੇਡ