ਪਟਿਆਲਾ, 2 ਜੂਨ 2025 : Kotwali police station registered a case against the car driver for hitting him with a stick : ਥਾਣਾ ਕੋਤਵਾਲੀ (Kotwali police station) ਪਟਿਆਲਾ ਦੀ ਪੁਲਸ ਨੇ ਸਿ਼ਕਾਇਤਕਰਤਾ ਦੀ ਸਿ਼ਕਾਇਤ ਦੇ ਆਧਾਰ ਤੇ ਵੱਖ ਵੱਖ ਧਾਰਾਵਾਂ 281, 125 (ਏ), 324 (2) ਬੀ. ਐਨ. ਐਸ. ਤਹਿਤ ਗੱਡੀ ਬੜੀ ਤੇਜੀ ਤੇ ਲਾਪ੍ਰਵਾਹੀ ਨਾਲ ਲਿਆ ਕੇ ਮਾਰਨ ਤੇ ਕਾਰ ਡਰਾਈਵਰ (Car driver) ਵਿਰੁੱਧ ਕੇਸ ਦਰਜ ਕੀਤਾ ਹੈ ।
ਐਕਸੀਡੈਂਟ ਵਿੱਚ ਉਸਦੀ ਦੀ ਲੱਤ ਫਰੈਕਚਰ ਚੋ ਗਈ
ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਕਾਰ ਡਰਾਇਵਰ ਪੀ. ਐਚ. ਜੀ. ਕਰਮਚੰਦ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਇਸ਼ੀਤਾ ਗਰਗ ਪੁੱਤਰੀ ਚੇਤਨ ਗਰਗ ਵਾਸੀ ਰਾਮ ਨਗਰ ਪਟਿਆਲਾ ਨੇ ਦੱਸਿਆ ਕਿ 31 ਮਈ 2025 ਨੂੰ ਉਹ ਆਪਣੀ ਸਕੂਟਰੀ ਤੇ ਸਵਾਰ ਹੋ ਕੇ ਰੋੜੀ ਕੁੱਟ ਮੁਹੱਲਾ ਕੋਲ ਜਾ ਰਹੀ ਸੀ ਤਾਂ ਕਾਰ ਦੇ ਉਕਤ ਡਰਾਈਵਰ ਨੇ ਆਪਣੀ ਗੱਡੀ ਬੜੀ ਤੇਜੀ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਸ ਵਿੱਚ ਮਾਰੀ, ਜਿਸ ਕਾਰਨ ਹੋਏ ਐਕਸੀਡੈਂਟ ਵਿੱਚ ਉਸਦੀ ਦੀ ਲੱਤ ਫਰੈਕਚਰ ਚੋ ਗਈ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਥਾਣਾ ਕੋਤਵਾਲੀ ਨੇ ਕੀਤਾ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ