ਪਟਿਆਲਾ, 14 ਮਈ 2025 : Kotwali police station registered a case against a person for stabbing : ਥਾਣਾ ਕੋਤਵਾਲੀ ਪਟਿਆਲਾ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ ਵੱਖ ਧਾਰਾਵਾਂ 115 (2), 118 (1), 351 (2,3) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਮੁਹੰਮਦ ਰੁਬਾਨੀ ਪੁੱਤਰ ਸਬੀਰ ਵਾਸੀ ਪਿੰਡ ਨਸੀਰਪੁਰ ਜਿਲਾ ਬਿਜਨੋਰ ਯੂ. ਪੀ. ਹਾਲ ਤੇਜਬਾਗ ਕਲੋਨੀ ਨੇੜੇ ਨੂਰਾਨੀ ਮਸਜਿਦ ਪਟਿਆਲਾ ਸ਼ਾਮਲ ਹੈ ।
ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨਿਸ਼ਾਰ ਅਹਿਮਦ ਪੁੱਤਰ ਇਸ਼ਾਦ ਅਹਿਮਦ ਵਾਸੀ ਤੇਜਬਾਗ ਕਾਲੋਨੀ ਨੇੜੇ ਨੂਰਾਨੀ ਮਸਜਿਦ ਪਟਿਆਲਾ ਨੇ ਦੱਸਿਆ ਕਿ 12 ਮਈ 2025 ਨੂੰ ਸਮਾ 8.30 ਪੀ. ਐਮ ਤੇ ਉਹ ਆਪਣੇ ਭਰਾ ਜੁਲਪੁਕਾਰ ਸਮੇਤ ਮਸਜਿਦ ਦੇ ਕੋਲ ਖੜ੍ਹਾ ਸੀ ਤਾ ਉਪਰੋਕਤ ਵਿਅਕਤੀ ਮੋਕੇ ਤੇ ਆਇਆ ਅਤੇ ਉਸਨੂੰ ਅਤੇ ਹੋਰਾਂ ਨੂੰ ਗਾਲੀ ਗਲੋਚ ਕਰਨ ਲੱਗ ਪਿਆ ਤੇ ਉਸ ਵਲੋਂ ਅਤੇ ਹੋਰਾਂ ਵੱਲੋ ਵਿਰੋਧ ਕਰਨ ਤੇ ਉਸ ਦੇ ਭਰਾ ਦੀ ਪਿੱਠ ਤੇ ਛੂਰੇ ਨਾਲ ਹਮਲਾ ਕੀਤਾ ਅਤੇ ਉਸਦੇ ਵੀ ਹੱਥ ਤੇ ਵੀ ਮਾਰਿਆ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਲੜਕੀ ਨੂੰ ਵਰਗਲਾ ਕੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਭਜਾ ਕੇ ਲਿਜਾਉਣ ਤੇ ਇਕ ਵਿਅਕਤੀ ਵਿਰੁੱਧ ਕੇਸ ਦਰਜ