ਨਵੀਂ ਦਿੱਲੀ, 17 ਮਈ 2025 : Javelin thrower Neeraj Chopra created history by throwing 23 meters, 90 : ਭਾਰਤ ਦੇਸ਼ ਦੇ ਸੂਬੇ ਹਰਿਆਣਾ ਦੇ ਵਸਨੀਕ ਤੇ ਭਾਰਤ ਦੇ ਸਟਾਰ ਖਿਡਾਰੀ ਨੀਰਜ ਚੋਪੜਾ ਨੇ ਦੋਹਾ ਡਾਇਮੰਡ ਲੀਗ ਵਿਚ 90. 23 ਮੀਟਰ ਦੀ ਦੂਰੀ ਤੇ ਜੈਵਲਿਨ ਸੁੱਟ ਕੇ ਇਕ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ, ਜਦੋਂ ਕਿ ਉਸਨੇ ਪਹਿਲੀ ਕੋਸਿਸ਼ ਵਿੱਚ 88.44 ਮੀਟਰ ਦਾ ਸਕੋਰ ਕੀਤਾ, ਜਦੋਂ ਕਿ ਦੂਜਾ ਥ੍ਰੋਅ ਅਵੈਧ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਨੀਰਜ ਨੇ ਤੀਜੀ ਕੋਸਿ਼ਸ਼ ਵਿੱਚ ਆਪਣੇ ਕਰੀਅਰ ਦਾ ਸਭ ਤੋਂ ਵਧੀਆ ਥ੍ਰੋਅ ਕੀਤਾ । ਦੱਸਣਯੋਗ ਹੈ ਕਿ ਨੀਰਜ ਚੋਪੜਾ ਜੈਵਲਿਨ ਥ੍ਰੋਅ ਵਿੱਚ 90 ਮੀਟਰ ਤੋਂ ਵੱਧ ਦਾ ਸਕੋਰ ਕਰਨ ਵਾਲਾ ਤੀਜਾ ਏਸ਼ੀਆਈ ਖਿਡਾਰੀ ਬਣ ਗਿਆ ਹੈ । ਇੰਨਾ ਹੀ ਨਹੀਂ ਉਹ ਅਜਿਹਾ ਕਰਨ ਵਾਲਾ ਦੁਨੀਆ ਦਾ 25ਵਾਂ ਜੈਵਲਿਨ ਥ੍ਰੋਅਰ ਬਣ ਗਿਆ ਹੈ ।
ਨੀਰਜ ਚੋਪੜਾ ਦਾ ਕਿਹੜਾ ਕਿਹੜਾ ਥ੍ਰੋਅ ਸੀ ਵਧੀਆ :
ਜੈਵਲਿਨ ਥ੍ਰੋਅਰ ਦੇ ਨਾਮ ਨਾਲ ਪ੍ਰਸਿੱਧ ਨੀਰਜ ਚੋਪੜਾ ਦਾ ਵਧੀਆ ਥਰੋਅ 89. 94 ਮੀਟਰ ਸੀ, ਜੋ ਉਸਨੇ 2022 ਡਾਇਮੰਡ ਲੀਗ ਵਿੱਚ ਪ੍ਰਾਪਤ ਕੀਤਾ ਸੀ ।ਹਾਲਾਂਕਿ ਨੀਰਜ ਦੋਹਾ ਡਾਇਮੰਡ ਲੀਗ ਵਿੱਚ ਦੂਜੇ ਸਥਾਨ `ਤੇ ਰਿਹਾ । ਜਰਮਨੀ ਦੇ ਜੂਲੀਅਨ ਵੇਬਰ 91.06 ਮੀਟਰ ਦੇ ਥਰੋਅ ਨਾਲ ਪਹਿਲੇ ਸਥਾਨ `ਤੇ ਰਹੇ ਅਤੇ ਗ੍ਰੇਨਾਡਾ ਦੇ ਪੀਟਰਸ ਐਂਡਰਸਨ 85.64 ਮੀਟਰ ਦੇ ਨਾਲ ਤੀਜੇ ਸਥਾਨ `ਤੇ ਰਹੇ । ਵੇਬਰ ਨੇ ਆਪਣੀ ਆਖਰੀ ਕੋਸਿ਼ਸ਼ ਵਿੱਚ 91.06 ਮੀਟਰ ਦਾ ਸਕੋਰ ਕੀਤਾ ।
ਦੱਸਣਯੋਗ ਹੈ ਕਿ ਨੀਰਜ ਤੋਂ ਇਲਾਵਾ, ਗੁਲਵੀਰ ਸਿੰਘ (13:24.32 ਮਿੰਟ) 5000 ਮੀਟਰ ਦੌੜ ਵਿੱਚ ਨੌਵੇਂ ਸਥਾਨ `ਤੇ ਰਿਹਾ।ਇਸ ਦੌਰਾਨ ਪਾਰੁਲ ਚੌਧਰੀ (9:13.39 ਮਿੰਟ) ਔਰਤਾਂ ਦੀ 3000 ਮੀਟਰ ਸਟੀਪਲਚੇਜ਼ ਵਿੱਚ ਛੇਵੇਂ ਸਥਾਨ `ਤੇ ਰਹੀ । ਨੀਰਜ ਤੋਂ ਪਹਿਲਾਂ, ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਪੈਰਿਸ ਓਲੰਪਿਕ 2024 ਵਿੱਚ 92.97 ਮੀਟਰ ਸੁੱਟਿਆ ਸੀ, ਜਦੋਂ ਕਿ ਚੀਨੀ ਤਾਈਪੇ ਦੇ ਚਾਓ-ਸੁਨ ਚੇਂਗ ਨੇ ਏਸ਼ੀਅਨ ਚੈਂਪੀਅਨਸ਼ਿਪ 2017 ਵਿੱਚ 91.36 ਮੀਟਰ ਸੁੱਟਿਆ ਸੀ ।
Read More : ਖੇਡਾਂ ਦੇ ਬਾਦਸ਼ਾਹ ਨੀਰਜ ਚੋਪੜਾ ਹਰਨੀਆਂ ਦੇ ਇਲਾਜ ਲਈ ਪਹੁੰਚੇ ਜਰਮਨੀ