ਜਸਵੀਰ ਸਿੰਘ ਸੁਰਸਿੰਘ ਵਾਲਾ,(ਡਾਇਰੈਕਟਰ ਪ੍ਰਬੰਧਕੀ ਪਾਵਰਕਾਮ) ਵੱਲੋ ਐਸ. ਸੀ./ਬੀ. ਸੀ. ਕਰਮਚਾਰੀ ਫੈਡਰੇਸ਼ਨ ਦੀ ਡਾਇਰੀ ਜਾਰੀ ਕੀਤੀ
ਪਟਿਆਲਾ : ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸੇ੍ਰਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ ਪੀ. ਐਸ. ਪੀ. ਸੀ. ਐਲ/ ਪੀ. ਐਸ. ਟੀ. ਸੀ. ਐਲ. ਵੱਲੋ ਸਾਲ 2025 ਦੀ ਤਿਆਰ ਕੀਤੀ ਗਈ ਡਾਇਰੀ ਅੱਜ ਮੁੱਖ ਦਫਤਰ ਪੀ. ਐਸ. ਪੀ. ਸੀ. ਐਲ. ਵਿਖੇ ਡਾਇਰੈਕਟਰ ਪ੍ਰਬੰਧਕੀ ਸ੍ਰੀ ਜਸਵੀਰ ਸਿੰਘ ਸੁਰ ਸਿੰਘ ਵਾਲਾ ਵੱਲੋ ਜਾਰੀ ਕੀਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸ੍ਰੀ ਅਵਤਾਰ ਸਿੰਘ ਕੈਂਥ ਵੱਲੋ ਦੱਸਿਆ ਗਿਆ ਕਿ ਫੈਡਰੇਸ਼ਨ ਵੱਲੋ ਪਹਿਲੀ ਵਾਰ ਤਿਆਰ ਕੀਤੀ ਗਈ ਡਾਇਰੀ ਵਿੱਚ ਜਿੱਥੇ ਪਾਵਰਕਾਮ ਅਤੇ ਟਰਾਂਸਕੋ ਦੇ ਸਮੁੱਚੇ ਪ੍ਰਸ਼ਾਸ਼ਨ ਦੇ ਡਿਜ਼ੀਟਲ ਨੰਬਰ ਦਿੱਤੇ ਗਏ ਹਨ ਉਥੇ ਪੰਜਾਬ ਸਰਕਾਰ ਦੀ ਰਾਖਵਾਂਕਰਨ ਨੀਤੀ ਸਬੰਧੀ ਸਮੇ ਸਮੇ ਸਿਰ ਜਾਰੀ ਹਦਾਇਤਾਂ ਨੂੰ ਵੀ ਛਾਪਿਆ ਗਿਆ ਹੈ ।
ਇਹ ਡਾਇਰੀ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਸਮਰਪਿਤ ਹੈ ਜਿਸਨੂੰ ਜੱਥੇਬੰਦੀ ਦੇ ਸਕੱਤਰ ਗੁਰਵਿੰਦਰ ਸਿੰਘ ਗੁਰੂ ਵੱਲੋ ਤਿਆਰ ਕਰਵਾਇਆ ਗਿਆ ਹੈ । ਇਸ ਮੌਕੇ ਡਾਇਰੈਕਟਰ ਪ੍ਰਬੰਧਕੀ ਜੀ ਵੱਲੋ ਸਮੁੱਚੀ ਜੱਥੇਬੰਦੀ ਨੂੰ ਵਧਾਈ ਦਿੱਤੀ ਅਤੇ ਵਿਭਾਗ ਦੀ ਚੜਦੀਕਲਾਂ ਲਈ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਦਿਨ ਰਾਤ ਮਿਹਨਤ ਕਰਨ ਦੀ ਅਪੀਲ ਵੀ ਕੀਤੀ । ਇਸ ਸਮੇ ਹੋਰਨਾਂ ਤੋ ਇਲਾਵਾ ਨਰਿੰਦਰ ਸਿੰਘ ਕਲਸੀ, ਸ੍ਰੀ ਹਰਜੀਤ ਸਿੰਘ ਰੁੜਕੀ, ਗੁਰਵਿੰਦਰ ਸਿੰਘ ਗੁਰੂ, ਪਾਲ ਸਿੰਘ, ਦਰਸ਼ਨ ਸਿੰਘ, ਰਣਜੀਤ ਸਿੰਘ ਜੀਤੀ, ਅਮਰਜੀਤ ਸਿੰਘ ਬਾਗੀ, ਅਮਰੀਕ ਸਿੰਘ, ਮਨੋਜ਼ ਕੁਮਾਰ, ਅਜੀਤ ਸਿੰਘ, ਕੁਲਦੀਪ ਸਿੰਘ, ਸੁਰਜੀਤ ਸਿੰਘ, ਅਵਤਾਰ ਸਿੰਘ, ਰਾਜਿੰਦਰ ਸਿੰਘ, ਕੁਲਵੰਤ ਸਿੰਘ ਇੰਦਰਜੀਤ ਸਿੰਘ, ਬਲਜੀਤ ਸਿੰਘ, ਆਦਿ ਸ਼ਾਮਲ ਸਨ ।