ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਦਾ ਅਦਾਲਤ ਦਿੱਤਾ ਚਾਰ ਦਿਨਾਂ ਦਾ ਰਿਮਾਂਡ

ਜਲੰਧਰ, 29 ਮਈ 2025 : Jalandhar Central MLA Raman remanded for four days by court : ਪੰਜਾਬ ਦੇ ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦਾ ਮਾਨਯੋਗ ਕੋਰਟ ਨੇ ਚਾਰ ਦਿਨ ਦਾ ਹੋਰ ਰਿਮਾਂਡ ਵਿਜੀਲੈਂਸ ਨੂੰ ਦੇ ਦਿੱਤਾ ਹੈ । ਦੱਸਣਯੋਗ ਹੈ ਕਿ ਰਮਨ ਅਰੋੜਾ (Raman Arora) ਨੂੰ ਕੁੱਝ ਦਿਨ ਪਹਿਲਾਂ ਭ੍ਰਿਸ਼ਟਾਚਾਰ ਵਿਚ ਸ਼ਾਮਲ ਹੋਣ ਦੇ ਦੋਸ਼ ਹੇਠ ਵਿਜੀਲੈਂਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਅੱਜ ਜਦੋਂ ਅਦਾਲਤ ਵਿਚ ਪੰਜ ਦਿਨ ਦਾ ਰਿਮਾਂਡ ਖਤਮ ਹੋਣ ਤੇ ਮੁੜ ਪੇਸ਼ ਕੀਤਾ ਗਿਆ ਤਾਂ ਸੀ. ਜੇ. ਐਮ. ਸੁਸ਼ੀਲ ਬੋਧ ਦੀ ਅਦਾਲਤ ਨੇ 4 ਦਿਨਾਂ ਦਾ ਰਿਮਾਂਡ (4 days remand) ਦੇ ਦਿੱਤਾ ।

ਵਿਜੀਲੈਂਸ ਨੇ ਮੰਗਿਆ ਸੀ 7 ਤੇ ਅਦਾਲਤ ਦਿੱਤਾ ਚਾਰ ਦਿਨ ਦਾ ਰਿਮਾਂਡ :

ਭ੍ਰਿਸ਼ਟਾਚਾਰ ਵਿਰੁੱਧ ਜੰਗੀ ਪੱਧਰ ਤੇ ਕਾਰਜ ਕਰ ਰਹੀ ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਦੀ ਟੀਮ ਨੇ ਮਾਨਯੋਗ ਕੋਰਟ ਵਿਚ ਰਮਨ ਅਰੋੜਾ ਦਾ 7 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਕੋਰਟ ਵਲੋਂ ਦੋਵੇਂ ਧਿਰਾਂ ਦੇ ਵਕੀਲਾਂ ਵਲੋਂ ਦਿੱਤੀਆਂ ਗਈਆਂ ਦਲੀਆਂ ਦੇ ਮੱਦੇਨਜ਼ਰ ਚਾਰ ਦਿਨਾਂ ਦਾ ਰਿਮਾਂਡ ਹੀ ਦਿੱਤਾ ਗਿਆ ।

ਕੁਝ ਹੋਰ ਲੋਕਾਂ ਦੀ ਸੂਚੀ ਵਿਚ ਲਿਖੇ ਗਏ ਸਨ 3 ਲੋਕਾਂ ਦੇ ਨਾਮ : ਵਕੀਲ

ਰਮਨ ਅਰੋੜਾ ਤੇ ਚੱਲ ਰਹੇ ਭ੍ਰਿਸ਼ਟਾਚਾਰ ਦੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਵਕੀਲ ਨੇ ਦੱਸਿਆ ਕਿ ਕੁੱਝ ਹੋਰ ਲੋਕਾਂ ਦੀ ਸੂਚੀ ਵਿਚ 3 ਲੋਕਾਂ ਦੇ ਨਾਮ ਲਿਖੇ ਗਏ ਸਨ ਜਿਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਤੇ ਇਸ ਦੌਰਾਨ ਵਿਜੀਲੈਂਸ ਨੇ ਅਦਾਲਤ ਵਿਚ ਕੋਈ ਨਵੀਂ ਦਲੀਲ ਨਹੀਂ ਦਿੱਤੀ । ਵਕੀਲ ਨੇ ਦੱਸਿਆ ਕਿ ਜਾਇਦਾਦ ਸਬੰਧੀ ਵਿਜੀਲੈਂਸ ਵਲੋਂ ਕੁੱਝ ਲੋਕਾਂ ਦੇ ਬਿਆਨ ਦਰਜ ਕੀਤੇ ਗਏ ਹਨ ।

ਵਿਜੀਲੈਂਸ ਨੇ 3 ਲੋਕਾਂ ਸਬੰਧੀ ਅਦਾਲਤ ਵਿਚ ਕੋਈ ਬਿਆਨ ਨਹੀਂ ਦਿੱਤਾ । ਹਾਲਾਂਕਿ ਰਾਜੂ, ਮਹੇਸ਼ ਬਖ਼ਸ਼ੀ ਅਤੇ ਰਾਜਨ ਦੇ ਨਾਮ ਅਦਾਲਤ ਵਿਚ ਪੇਸ਼ ਕੀਤੇ ਗਏ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ, ਜਿਸ ਤੋਂ ਬਾਅਦ ਵਿਜੀਲੈਂਸ ਨੂੰ ਅਦਾਲਤ ਤੋਂ 4 ਦਿਨ ਦਾ ਰਿਮਾਂਡ ਮਿਲ ਗਿਆ ।

Read More : ਵਿਜੀਲੈਂਸ ਵਿਭਾਗ ਨੇ ਕੀਤੀ ਆਪ ਵਿਧਾਇਕ ਰਮਨ ਅਰੋੜਾ ਦੇ ਘਰ ਰੇਡ

Leave a Comment

Your email address will not be published. Required fields are marked *

Scroll to Top