8 ਮਾਰਚ ਕੌਮਾਂਤਰੀ ਇਸਤਰੀ ਦਿਵਸ ਨੂੰ ਮਰਹੂਮ ਸਾਥੀ ਗੁਰਬਖਸ਼ ਕੌਰ ਸੰਘਾ ਨੂੰ ਸਮਰਪਿਤ ਕਰਕੇ ਮਨਾਏਗਾ ਇਸਤਰੀ ਜਾਗ੍ਰਿਤੀ ਮੰਚ

8 ਮਾਰਚ ਕੌਮਾਂਤਰੀ ਇਸਤਰੀ ਦਿਵਸ ਨੂੰ ਮਰਹੂਮ ਸਾਥੀ ਗੁਰਬਖਸ਼ ਕੌਰ ਸੰਘਾ ਨੂੰ ਸਮਰਪਿਤ ਕਰਕੇ ਮਨਾਏਗਾ ਇਸਤਰੀ ਜਾਗ੍ਰਿਤੀ ਮੰਚ
ਪਟਿਆਲਾ : ਇਸਤਰੀ ਜਾਗ੍ਰਿਤੀ ਮੰਚ ਨੇ 8 ਮਾਰਚ ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਮਰਹੂਮ ਗੁਰਬਖਸ਼ ਕੌਰ ਸੰਘਾ ਨੂੰ ਸਮਰਪਿਤ ਕਰਦੇ ਹੋਏ ਪਟਿਆਲਾ ਦੇ ਤਰਕਸ਼ੀਲ ਹਾਲ ਵਿੱਚ ਮਨਾਇਆ ਜਾਵੇਗਾ । ਇਸ ਮੌਕੇ ਇਸਤਰੀ ਜਾਗ੍ਰਿਤੀ ਮੰਚ ਦੇ ਆਗੂ ਸੁਖਜਿੰਦਰ ਕੌਰ ਅਤੇ ਸਪਨਾ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹਨ, ਜਿਨ੍ਹਾਂ ਨਾਲ ਔਰਤਾਂ ਨੂੰ ਹਰ ਰੋਜ਼ ਜੂਝਣਾ ਪੈ ਰਿਹਾ ਹੈ । ਔਰਤਾਂ ਨੂੰ ਸਮਾਜ ਵਿੱਚ ਹਰ ਤਰ੍ਹਾਂ ਦੀ ਨਾਬਰਾਬਰੀ ਦਾ ਸਾਹਮਣਾ ਕਰਨਾ ਪੈ ਰਿਹਾ ਚਾਹੇ ਉਹ ਸਮਾਜਿਕ, ਆਰਥਿਕ ਨਾਬਰਾਬਰੀ ਹੋਵੇ। ਔਰਤਾਂ ਦੀ ਸੁਰੱਖਿਆ ਦਾ ਮੁੱਦਾ ਬਹੁਤ ਅਹਿਮ ਮੁੱਦਾ ਹੈ । ਔਰਤਾਂ ਉੱਤੇ ਹਿੰਸਾ, ਘਰੇਲੂ ਹਿੰਸਾ, ਦਾਜ ਲਈ ਉਤਪੀੜਨ, ਮਰਦ ਦੇ ਮੁਕਾਬਲੇ ਉਜਰਤਾਂ ਵਿੱਚ ਵਿਤਕਰਾ, ਲੜਕੀਆਂ ਦੀ ਪਰਵਰਿਸ਼ ਵਿੱਚ ਵਿਤਕਰਾ ਅਤੇ ਔਰਤਾਂ ਨਾਲ ਬਲਾਤਕਾਰ ਜਿਹੇ ਅਹਿਮ ਮੁੱਦੇ ਹਨ ਜੋ ਕਿ ਸਮੁੱਚੇ ਔਰਤ ਵਰਗ ਤੋਂ ਸੰਘਰਸ਼ ਦੀ ਮੰਗ ਕਰਦਾ ਹੈ । ਔਰਤਾਂ ਘਰੇਲੂ ਕੰਮ ਬੱਚਿਆਂ ਦੀ ਸਾਂਭ -ਸੰਭਾਲ ਦੇ ਨਾਲ ਨਾਲ ਨੌਕਰੀ ਪੇਸ਼ਾ, ਦਿਹਾੜੀ, ਡੰਗਰਾਂ- ਪਸ਼ੂਆਂ ਵਾਂਗ ਕੰਮ ਕਰਦੀਆਂ ਹਨ । ਉਨਾ ਕਿਹਾ ਕਿ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਭਾਜਪਾ ਦੁਆਰਾ ਸੱਤਾ ਵਿੱਚ ਪ੍ਰਭਾਵੀ ਲੋਕਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਸਟੇਟ ਮਸ਼ੀਨਰੀ ਵਰਤੋਂ ਕੀਤੀ ਹੈ, ਜਿਸ ਨਾਲ ਉਹਨਾਂ ਨੇ ਹਰ ਤਰਾਂ ਨਾਲ ਔਰਤਾਂ ਦੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ । ਭਾਜਪਾ ਨੇ ਆਪਣੀ ਤਾਕਤ ਨਾਲ ਮਹਿਲਾ ਪਹਿਲਵਾਨਾਂ ਦਾ ਸੰਘਰਸ਼, ਹਾਥਰਸ ਦਾ ਗੈਂਗ ਰੇਪ, ਕਠੂਆ ਬਲਾਤਕਾਰ ਕੇਸ, ਮਨੀਪੁਰ ਵਿੱਚ ਕੁੱਕੀ ਔਰਤਾਂ ਉੱਪਰ ਕੀਤੀ ਗਈ ਸਮੂਹਿਕ ਹਿੰਸਾ ਦੀਆਂ ਘਟਨਾਵਾਂ ਸਾਡੇ ਸਾਹਮਣੇ ਹਨ । ਭਾਜਪਾ ਸਰਕਾਰ ਤੋਂ ਇਲਾਵਾ ਬੰਗਾਲ ਵਿੱਚ ਮਮਤਾ ਸਰਕਾਰ ਦੁਆਰਾ ਮਹਿਲਾ ਟਰੇਨੀ ਡਾਕਟਰ ਦੇ ਬਲਾਤਕਾਰ ਅਤੇ ਤੈਅਸ਼ੁਦਾ ਕਤਲ ਦੇ ਦੋਸ਼ੀਆਂ ਦਾ ਬਚਾਅ ਕਰਨਾ ਅਤੇ ਕੇਰਲਾ ਵਿੱਚ ਅਖੌਤੀ ਖੱਬੇ ਪੱਖੀ ਸਰਕਾਰ ਦੁਆਰਾ ਸਿਨੇਮਾ ਜਗਤ ਵਿੱਚ ਔਰਤ ਕਲਾਕਾਰਾਂ ਖਿਲਾਫ ਸੰਸਥਾ ਅਗਰ ਹਿੰਸਾ ਨੂੰ ਉਜਾਗਰ ਕਰਦੀ ਰਿਪੋਰਟ ਨੂੰ ਜਨਤਕ ਨਾ ਕਰਨਾ ਔਰਤਾਂ ਖਿਲਾਫ ਹਿਸਾਂ ਨੂੰ ਜਾਇਜ਼ ਠਹਿਰਾਉਣਾ ਹੀ ਨਹੀਂ ਬਲਕਿ ਸੱਤਾ ਵਿੱਚ ਪ੍ਰਭਾਵੀ ਲੋਕਾਂ ਦੀ ਰਾਖੀ । ਭਾਜਪਾ ਦੁਆਰਾ ਮੰਨੂ ਸਮ੍ਰਿਤੀ ਨੂੰ ਲਾਗੂ ਕਰਕੇ ਔਰਤਾਂ ਦੇ ਮੌਜੂਦਾ ਅਧਿਕਾਰਾਂ ਤੇ ਰੋਕ ਲਾਉਂਦੇ ਹੋਏ ਸਭ ਤੋਂ ਪਛੜੀਆਂ ਧਨਾਤਮਕ ਪ੍ਰਥਾਵਾਂ ਨੂੰ ਲਾਗੂ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ । ਉਨਾ ਕਿਹਾ ਕਿ ਪੰਜਾਬ ਵਿੱਚ ਲਿੰਗ ਅਨੁਪਾਤ ਲਗਾਤਾਰ ਕਮੀ ਹੋ ਰਹੀ ਹੈ ਜਿਸ ਜੋ ਕਿ ਚਿੰਤਾ ਦਾ ਵਿਸ਼ਾ ਹੈ ਪੰਜਾਬ ਵਿੱਚ ਔਰਤਾਂ ਲਈ ਫਰੀ ਬੱਸ ਕਰਾਏ ਨੇ ਔਰਤਾਂ ਖਿਲਾਫ ਜਵਾਨੀ ਹਿੱਸਾ ਨੂੰ ਆਮ ਕਰ ਦਿੱਤਾ ਹੈ । ਇਸ ਸਮੇਂ ਇਸਤਰੀ ਜਾਗਰਤੀ ਮੰਚ ਨੂੰ ਸਮਾਜ ਦੀਆਂ ਸਮੂਹ ਔਰਤਾਂ ਨੂੰ 8 ਮਾਰਚ ਨੂੰ ਔਰਤ ਦਿਵਸ ਦੇ ਪ੍ਰੋਗਰਾਮ ਵਿੱਚ ਸਮੂਲੀਅਤ ਕਰਨ ਲਈ ਪੁਰਜੋਰ ਅਪੀਲ ਕੀਤੀ ।

Leave a Comment

Your email address will not be published. Required fields are marked *

Scroll to Top