ਇੰਸਟਾਗ੍ਰਾਮ ਇਨਫ਼ਲੂਏਂਸਰ ਤੇ ਵਿਦਿਆਰਥਣ ਪਨੋਲੀ ਕੋਲਕਾਤਾ ਪੁਲਸ ਵਲੋਂ ਗ੍ਰਿਫ਼ਤਾਰ

ਹਰਿਆਣਾ, 31 ਮਈ 2025 : Instagram influencer and student Panoli arrested by Kolkata Police : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਗੁਰੂਗ੍ਰਾਮ ਤੋਂ ਇਕ ਵਿਦਿਆਰਥਣ ਤੇ ਇੰਸਟਾਗ੍ਰਾਮ ਇਨਫਲੁਏਂਸਰ ਸਰਮਿਸ਼ਠਾ ਪਨੋਲੀ ਨੂੰ ਕੋਲਕਾਤਾ ਪੁਲਸ (Kolkata Police) ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕੀ ਕਾਰਨ ਰਿਹਾ ਸ਼ਰਮਿਸ਼ਠਾ ਦੀ ਗ੍ਰਿਫ਼ਤਾਰੀ ਦਾ

ਇੰਸਟਾਗ੍ਰਾਮ ਇਨਫ਼ਲੂਏਂਸਰ ਅਤੇ ਪੁਣੇ ਲਾਅ ਯੂਨੀਵਰਸਿਟੀ ਵਿਚ ਪੜ੍ਹਦੀ ਪਨੋਲੀ ਨੇ ਆਪ੍ਰੇਸ਼ਨ ਸਿੰਦੂਰ (Operation Sindoor) `ਤੇ ਬਾਲੀਵੁੱਡ ਅਦਾਕਾਰਾਂ ਦੀ ਚੁੱਪੀ `ਤੇ ਇਕ ਵੀਡੀਉ ਅਪਲੋਡ ਕਰਕੇ ਇਕ ਖ਼ਾਸ ਧਰਮ `ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਤੇ ਆਪ੍ਰੇਸ਼ਨ ਸਿੰਦੂਰ `ਤੇ ਬਾਲੀਵੁੱਡ ਅਦਾਕਾਰਾਂ ਦੀ ਚੁੱਪੀ `ਤੇ ਇੰਸਟਾਗ੍ਰਾਮ `ਤੇ ਸਵਾਲ ਵੀ ਚੁੱਕੇ, ਜਿਸਦਾ ਵਿਰੋਧ ਹੋਣ ਤੇ ਸਰਮਿਸ਼ਠਾ ਵਲੋਂ ਮੁਆਫੀ ਵੀ ਮੰਗੀ ਤੇ ਕਿਹਾ ਗਿਆ ਕਿ ਮੈਂ ਜੋ ਵੀ ਕਿਹਾ ਉਹ ਨਿੱਜੀ ਸੀ ਪਰ ਵਿਰੋਧ ਹੁੰਦਾ ਦੇਖ ਪਨੋਲੀ ਵਿਰੁੱਧ ਕੇਸ ਦਰਜ ਕੀਤਾ ਗਿਆ, ਜਿਸ ਦੇ ਚਲਦਿਆਂ ਹੀ ਸਰਮਿਸ਼ਠਾ ਪਨੋਲੀ ਦੀ ਗ੍ਰਿਫ਼ਤਾਰੀ ਹੋਈ ਹੈ ।

ਦੱਸਣਯੋਗ ਹੈ ਕਿ ਸਰਮਿਸ਼ਠਾ ਨੂੰ ਕਾਨੂੰਨੀ ਨੋਟਿਸ ਰਿਸੀਵ ਕਰਵਾਉਣ ਲਈ ਕਈ ਕੋਸਿ਼ਸ਼ਾਂ ਕੀਤੀਆਂ ਗਈਆਂ ਪਰ ਜਦੋਂ ਅਜਿਹਾ ਨਾ ਹੋ ਸਕਿਆ ਤਾਂ ਮਾਮਲਾ ਅਦਾਲਤ ਦੇ ਸਾਹਮਣੇ ਪਹੁੰਚਿਆ, ਜਿਸ ਤੋਂ ਬਾਅਦ ਅਦਾਲਤ ਵਲੋ਼ ਜਾਰੀ ਕੀਤੇ ਗਏ ਗ੍ਰਿਫ਼ਤਾਰੀ ਵਾਰੰਟ ਤੋ਼ ਬਾਅਦ ਹੀ ਕਿਧਰੇ ਜਾ ਕੇ ਸਰਮਿਸ਼ਠਾ ਪਨੋਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ।

Read More : ਹਰਿਆਣਾ ਸਰਹੱਦ ’ਤੇ ਹੜ੍ਹ ਨਾਲ ਪ੍ਰਭਾਵਤ ਪਿੰਡਾਂ ’ਚ ਲੰਗਰ ਵਰਤਾਉਣ ਪੁੱਜੀ ਸ਼ੋ੍ਰਮਣੀ ਕਮੇਟੀ

Leave a Comment

Your email address will not be published. Required fields are marked *

Scroll to Top