ਨਵੀਂ ਦਿੱਲੀ, 17 ਜਨਵਰੀ : ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਵੱਡੀ ਮਾਤਰਾ ਵਿਚ ਨਸ਼ਾ ਤਸੱਕਰੀ ਨੂੰ ਨਾਕਾਮ ਕਰਦਿਆਂ ਵੱਡੀ ਮਾਤਰਾਵਿਚ ਗਾਂਜਾ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜਿਸਦੀ ਭਾਰਤੀ ਕੀਮਤ 8 ਕਰੋੜ ਦੇ ਕਰੀਬ ਦਸੀ ਜਾ ਰਹੀ ਹੈ।
ਜਾਣਕਾਰੀ ਦੇ ਅਨੁਸਾਰ ਵਿਭਾਗ ਨੇ ਦੋ ਭਾਰਤੀ ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਯਾਤਰੀ ਬੈਂਕਾਕ ਤੋਂ ਦਿੱਲੀ ਪਹੁੰਚੇ ਸਨ ਅਤੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਗਾਂਜਾ ਬਰਾਮਦ ਹੋਇਆ ਹੈ। ਜਦੋਂ ਦੋ ਯਾਤਰੀਆਂ ਦੀ ਗਤੀਵਿਧੀ ਸ਼ੱਕੀ ਲੱਗਣ ’ਤੇ ਉਨ੍ਹਾਂ ਨੂੰ ਰੋਕਿਆ ਗਿਆ।
ਤਲਾਸ਼ੀ ਦੌਰਾਨ ਸਮਾਨ ਦੀ ਐਕਸ-ਰੇ ਸਕ੍ਰੀਨਿੰਗ ਕੀਤੀ ਗਈ, ਜਿਸ ਵਿੱਚ ਇੱਕ ਗੂੜ੍ਹੇ ਨੀਲੇ ਰੰਗ ਦੇ ਬੈਗ ਵਿੱਚੋਂ ਨੌਂ ਪੌਲੀਥੀਨ ਪਾਊਚ ਮਿਲੇ, ਜਿਨਾ ਦੀ ਜਦੋ ਜਾਂਚ ਕੀਤੀ ਤਾਂ ਉਸ ਵਿਚੋ 8 ਕਿਲੋਗ੍ਰਾਮ ਦਾ ਪਦਾਰਥ ਬਰਾਮਦ ਹੋਇਆ, ਜਿਸਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਭਗ 8.77 ਕਰੋੜ ਰੁਪਏ ਆਕੀ ਗਈ ਹੈ।
ਅਧਿਕਾਰੀਆਂ ਨੇ ਦੋਵਾਂ ਵਿਅਕਤੀਆਂ ਨੂੰਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।