ਆਈ. ਸੀ. ਸੀ. ਨੇ ਦਿੱਤਾ ਪੀ. ਸੀ. ਬੀ. ਨੂੰ ਦੁਬਈ ਵਿਚ ਹੋਣ ਵਾਲੇ ਸਾਰੇ ਮੈਚਾਂ ਵਿਚ ਪਾਕਿਸਤਾਨ ਦੇ ਨਾਮ ਵਾਲੇ ਤਿੰਨ ਲਾਈਨ ਦੇ ਲੋਗੋ ਦੀ ਵਰਤੋਂ ਕਰਨ ਦਾ ਭਰੋਸਾ

ਆਈ. ਸੀ. ਸੀ. ਨੇ ਦਿੱਤਾ ਪੀ. ਸੀ. ਬੀ. ਨੂੰ ਦੁਬਈ ਵਿਚ ਹੋਣ ਵਾਲੇ ਸਾਰੇ ਮੈਚਾਂ ਵਿਚ ਪਾਕਿਸਤਾਨ ਦੇ ਨਾਮ ਵਾਲੇ ਤਿੰਨ ਲਾਈਨ ਦੇ ਲੋਗੋ ਦੀ ਵਰਤੋਂ ਕਰਨ ਦਾ ਭਰੋਸਾ
ਕਰਾਚੀ : ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਲੋਗੋ ਦੀ ਵਰਤੋਂ ਦੁਬਈ ’ਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਚੈਂਪੀਅਨਜ਼ ਟਰਾਫੀ ਮੈਚ ਵਿਚ ਨਾ ਕੀਤੇ ਜਾਣ ਤੇ ਨਾਰਾਜ਼ ਪਾਕਿਸਤਾਨ ਕ੍ਰਿਕਟ ਬੋਰਡ ਨੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਕੋਲ ਨਾਰਾਜ਼ਗੀ ਜ਼ਾਹਰ ਕੀਤੀ, ਜਿਸ ਤੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਨੇ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਭਰੋਸਾ ਦਿੱਤਾ ਹੈ ਕਿ ਉਹ ਦੁਬਈ ’ਚ ਖੇਡੇ ਜਾਣ ਵਾਲੇ ਸਾਰੇ ਮੈਚਾਂ ’ਚ ਪਾਕਿਸਤਾਨ ਦੇ ਨਾਮ ਵਾਲੇ ਤਿੰਨ ਲਾਈਨਾਂ ਦੇ ਲੋਗੋ ਦੀ ਵਰਤੋਂ ਕਰੇਗਾ, ਜਿਵੇਂ ਕਿ ਕਰਾਚੀ ’ਚ 19 ਅਤੇ 21 ਫ਼ਰਵਰੀ ਨੂੰ ਖੇਡੇ ਗਏ ਮੈਚਾਂ ’ਚ ਕੀਤਾ ਗਿਆ ਸੀ ।
ਦੱਸਣਯੋਗ ਹੈ ਕਿ ਪੀ. ਸੀ. ਬੀ. ਸੂਤਰਾਂ ਮੁਤਾਬਕ ਆਈ. ਸੀ. ਸੀ. ਨੇ ਗਲਤੀ ਮੰਨ ਲਈ ਹੈ ਤੇ ਭਾਰਤ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿਤਾ ਸੀ ਅਤੇ ਹਾਈਬ੍ਰਿਡ ਫਾਰਮੂਲੇ ਤਹਿਤ ਦੁਬਈ ਵਿਚ ਅਪਣੇ ਮੈਚ ਖੇਡ ਰਿਹਾ ਹੈ । ਪੀ. ਸੀ. ਬੀ. ਦੇ ਇਕ ਸੂਤਰ ਨੇ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਪੀ. ਸੀ. ਬੀ. ਨੇ ਇਸ ਸਬੰਧ ਵਿਚ ਆਈ. ਸੀ. ਸੀ. ਨੂੰ ਪੱਤਰ ਲਿਖਿਆ ਹੈ ਤੇ ਆਈ. ਸੀ. ਸੀ. ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੂੰ ਭਰੋਸਾ ਦਿਤਾ ਹੈ ਕਿ ਉਹ ਦੁਬਈ ’ਚ ਖੇਡੇ ਜਾਣ ਵਾਲੇ ਸਾਰੇ ਮੈਚਾਂ ’ਚ ਪਾਕਿਸਤਾਨ ਦੇ ਨਾਮ ਵਾਲੇ ਤਿੰਨ ਲਾਈਨਾਂ ਦੇ ਲੋਗੋ ਦੀ ਵਰਤੋਂ ਕਰੇਗਾ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਗਏ ਮੈਚ ਦੇ ਪ੍ਰਸਾਰਨ ਵਿਚ ਸੱਭ ਤੋਂ ਉੱਪਰ ਖੱਬੇ ਪਾਸੇ ਲੋਗੋ ’ਤੇ ਸਿਰਫ ਚੈਂਪੀਅਨਜ਼ ਟਰਾਫੀ 2025 ਲਿਖਿਆ ਹੋਇਆ ਸੀ । ਇਸ ਵਿਚ ਮੇਜ਼ਬਾਨ ਪਾਕਿਸਤਾਨ ਦੇ ਨਾਮ ਦਾ ਜਿ਼ਕਰ ਨਹੀਂ ਕੀਤਾ ਗਿਆ । ਇਹ ਮੁੱਦਾ ਐਤਵਾਰ ਨੂੰ ਦੁਬਈ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੈਂਪੀਅਨਜ਼ ਟਰਾਫੀ ਮੈਚ ਤੋਂ ਪਹਿਲਾਂ ਸਾਹਮਣੇ ਆਇਆ ਸੀ ।

Leave a Comment

Your email address will not be published. Required fields are marked *

Scroll to Top