ਆਈ. ਸੀ. ਐਮ. ਏ. ਆਈ. ਦੇ ਪਟਿਆਲਾ ਚੈਪਟਰ ਪਾਸ 44 % ਨਾਲ ਗੁੰਟੂਰ ਚੈਪਟਰ ਦੇ ਨਾਲ ਮਿਲ ਕੇ ਪੈਨ ਇੰਡੀਆ ਵਿੱਚ ਪਹਿਲੀ ਸਥਾਨ ਤੇ
ਪਟਿਆਲਾ : ਇੰਸਟੀਚਿਊਟ ਆਫ ਕਾਸਟ ਅਕਾਊਂਟੈਂਟ ਆਫ ਇੰਡੀਆ (ICMAI) ਨੇ 11 ਫਰਵਰੀ,2025 ਨੂੰ ਸੀ. ਐਮ. ਏ. (CMA) ਦਸੰਬਰ 2024 ਦੇ ਨਤੀਜੇ ਜਾਰੀ ਕੀਤੇ ਹਨ । ਇੰਸਟੀਚਿਊਟ ਆਫ ਕਾਸਟ ਅਕਾਊਂਟੈਂਟ ਆਫ ਇੰਡੀਆ ਦੇ ਪਟਿਆਲਾ ਚੈਪਟਰ ਦੇ ਹਰਸਿਮਰਨ ਕੌਰ, ਕਸ਼ਿਸ਼, ਦਲਜੀਤ ਸਿੰਘ, ਕਰਣਵੀਰ ਸਿੰਘ ਅਤੇ ਰਗਵਿੰਦਰ ਸਿੰਘ ਨੇ ਸੀ. ਐਮ. ਏ. (CMA) ਕੋਰਸ ਪੂਰਾ ਕੀਤਾ ਹੈ । ਪਟਿਆਲਾ ਚੈਪਟਰ ਦਾ ਪਾਸ ਪ੍ਰਤੀਸ਼ਤ 44% ਹੈ ਜੋ ਗੁੰਟੂਰ ਚੈਪਟਰ (ਆਂਧਰਾ ਪ੍ਰਦੇਸ਼) ਦੇ ਨਾਲ ਮਿਲ ਕੇ ਪੈਨ ਇੰਡੀਆ ਵਿੱਚ ਪਹਿਲੀ ਸਥਾਨ ਤੇ ਹੈ । ਸ੍ਰੀਮਤੀ ਸ਼ੀਵਾਨੀ ਇੰਦਰ, ਚੇਅਰਮੈਨ ਪਟਿਆਲਾ ਚੈਪਟਰ ਅਤੇ ਸ੍ਰੀ ਜਸਵਿੰਦਰ ਸਿੰਘ, ਡਾਇਰੈਕਟਰ ਕੋਚਿੰਗ ਪਟਿਆਲਾ ਚੈਪਟਰ ਨੇ ਇਸ ਮੌਕੇ ਤੇ ਸਫਲਤਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ ।