ਮੈਂ ਵੀ ਪ੍ਰਵਾਸੀਆਂ ਦੀ ਧੀ ਪਰ ਜੇ ਮੈਂ ਪ੍ਰਧਾਨ ਮੰਤਰੀ ਬਣੀ ਤਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਕੈਨੇਡਾ ਤੋਂ ਬਾਹਰ : ਰੂਬੀ ਢੱਲਾ

ਮੈਂ ਵੀ ਪ੍ਰਵਾਸੀਆਂ ਦੀ ਧੀ ਪਰ ਜੇ ਮੈਂ ਪ੍ਰਧਾਨ ਮੰਤਰੀ ਬਣੀ ਤਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਕੈਨੇਡਾ ਤੋਂ ਬਾਹਰ : ਰੂਬੀ ਢੱਲਾ
ਕੈਨੇਡਾ : ਪੰਜਾਬੀਆਂ ਦੀ ਮਨਪਸੰਦ ਵਿਦੇਸ਼ੀ ਧਰਤੀ ਕੈਨੇਡਾ ਵਿਚ ਪੰਜਾਬੀ ਮੂਲ ਦੀ ਸਾਬਕਾ ਸੰਸਦ ਮੈਂਬਰ ਰੂਬੀ ਢੱਲਾ ਜੋ ਲਿਬਰਲ ਪਾਰਟੀ ਦੀ ਨੇਤਾ ਹੈ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ `ਚ ਵੀ ਹੈ ਨੇ ਆਖਿਆ ਹੈ ਕਿ ਬੇਸ਼ਕ ਉਹ ਵੀ ਪ੍ਰਵਾਸੀਆਂ ਦੀ ਹੀ ਧੀ ਹੈ ਪਰ ਕੈਨੇਡਾ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਵਿਅਕਤੀਆਂ ਨੂੰ ਪਹਿਲ ਦੇ ਆਧਾਰ ਤੇ ਕੈਨੇਡਾ ਵਿਚੋਂ ਬਾਹਰ ਕੱਢਣ (ਡਿਪੋਰਟ) ਦਾ ਕੰਮ ਕੀਤਾ ਜਾਵੇਗਾ।ਦੱਸਣਯੋਗ ਹੈ ਕਿ ਭਾਰਤੀ ਮੂਲ ਦੀ ਸਾਬਕਾ ਸੰਸਦ ਮੈਂਬਰ ਰੂਬੀ ਢੱਲਾ ਹੁਣ ਤੱਕ ਤਿੰਨ ਵਾਰ ਕੈਨੇਡਾ ਦੀ ਸੰਸਦ ਮੈਂਬਰ ਚੁਣੀ ਜਾ ਚੁੱਕੀ ਹਨ ਤੇ ਉਨ੍ਹਾਂ 2004 ਤੋਂ 2011 ਤੱਕ ਬਰੈਂਪਟਨ-ਸਪਰਿੰਗਡੇਲ ਦੀ ਹੁਣ ਬੰਦ ਹੋ ਚੁੱਕੀ ਸੀਟ ਦੀ ਨੁਮਾਇੰਦਗੀ ਕੀਤੀ ਹੈ ।

Leave a Comment

Your email address will not be published. Required fields are marked *

Scroll to Top