ਹਰਿਆਣਾ ਗੁਰਦੁਆਰਾ ਕਮੇਟੀ ਦਾ ਕਰਮਚਾਰੀ ਜਾਸੂਸੀ ਕਰਦਾ ਗ੍ਰਿਫ਼ਤਾਰ

ਹਰਿਆਣਾ, 19 ਮਈ 2025 : Haryana Gurdwara Committee employee arrested for spying : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਇਕ ਹਰਕੀਰਤ ਸਿੰਘ ਨਾਮੀ ਵਿਅਕਤੀ ਨੂੰ ਹਿਸਾਰ ਐਸ. ਟੀ. ਐਫ. ਵਲੋਂ ਇਸ ਲਈ ਰਾਤ ਦੇ ਲਗਭਗ ਸਾਢੇ ਵਜੇ ਦੇ ਕਰੀਬ ਗ੍ਰਿਫ਼ਤਾਰ ਕੀਤਾ ਗਿਆ ਹੈ ਕਿਉਂਕਿ ਉਸ ਵਲੋਂ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਲਈ ਜਾਸੂਸੀ ਕੀਤੀ ਜਾ ਰਹੀ ਸੀ ।

ਦੱਸਣਯੋਗ ਹੈ ਕਿ ਹਰਕੀਰਤ ਸਿੰਘ ਜੋ ਪਾਕਿਸਤਾਨ ਲਈ ਜਾਸੂਸੀ ਕਰ ਰਿਹਾ ਸੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਥੇ ਕਰਮਚਾਰੀ ਹੈ, ਉਥੇ ਹਰਕੀਰਤ ਸਿੰਘ ਕੁਰੂਕਸ਼ੇਤਰ ਤੋਂ ਪਾਕਿਸਤਾਨ ਜਾਣ ਵਾਲੇ ਸਮੂਹ ਲਈ ਵੀਜ਼ਾ ਦਿਵਾਉਣ ਦਾ ਮੁੱਖ ਕੰਮ ਵੀ ਦੇਖਦਾ ਸੀ ।ਹਰਿਆਣਾ ਦੇ ਕੁਰੂਕਸ਼ੇਤਰ ਦੀ ਪੁਲਸ ਅਨਸਾਰ ਉਕਤ ਸਮੁੱਚਾ ਮਾਮਲਾ ਐਸ. ਟੀ. ਐਫ. ਵਲੋਂ ਦੇਖਿਆ ਜਾ ਰਿਹਾ ਹੈ ।

ਇਸ ਤੋਂ ਪਹਿਲਾਂ ਕੌਣ ਕੀਤਾ ਜਾ ਚੁੱਕਿਆ ਹੈ ਗ੍ਰਿਫ਼ਤਾਰ :

ਹਰਿਆਣਾ ਦੇ ਕੈਥਲ ਦੇ ਪਿੰਡ ਦੇ ਵਸਨੀਕ ਦੇਵੇਂਦਰ ਸਿੰਘ ਨੂੰ ਵੀ ਪਾਕਿਸਤਾਨ ਲਈ ਜਾਸੂਸੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆ ਚੁੱਕਿਆ ਹੈ। ਇਥੇ ਹੀ ਬਸ ਨਹੀਂ ਦੇਵੇਂਦਰ ਸਿੰਘ ਤਾਂ ਹਾਲੇ ਬਹੁਤ ਹੀ ਛੋਟੀ ਉਮਰ ਦਾ ਹੈ ਤੇ ਪਾਕਿਸਤਾਨ ਜਾ ਕੇ ਉਸਨੇ ਜਿਥੇ ਪਹਿਲਾਂ ਧਾਰਮਿਕ ਅਸਥਾਨਾਂ ਦੇ ਦਰਸ਼ਨ ਕੀਤੇ, ਉਥੇ ਇਕ ਔਰਤ ਦੇ ਝਾਂਸੇ (ਹਨੀ ਟਰੈਪ) ਵਿਚ ਆ ਕੇ ਭਾਰਤ ਦੀ ਫੌਜ ਦੀ ਖਬਰਾਂ ਪਾਕਿਸਤਾਨ ਨੂੰ ਭੇਜਣਗੀਆਂ ਸ਼ੁੁਰੂ ਕਰ ਦਿੱਤੀਆਂ। ਇਥੇ ਹੀ ਬਸ ਨਹੀਂ ਦਿੱਲੀ ਤੋਂ ਵੀ ਇਕ ਜਯੋਤੀ ਮਲਹੋਤਰਾ ਨਾਮੀ ਯੂ ਟਿਊਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਵਲੋਂ ਵੀ ਪਾਕਿਸਤਾਨ ਨੂੰ ਸੂਚਨਾਵਾਂ ਭੇਜੀਆਂ ਗਈਆਂ ਸਨ ਤੇ ਕਦੇ ਪਾਕਿਸਤਾਨ ਤੇ ਕਦੇ ਚੀਨ ਦੇ ਦੌਰੇ ਵੀ ਕੀਤੇ ਗਏ ਸਨ ।

Read More : ਪਾਕਿਸਤਾਨ ਲਈ ਜਾਸੂਸੀ ਕਰਦਾ ਪੰਜਾਬੀ ਨੌਜਵਾਨ ਹਰਿਆਣਾ ਤੋਂ ਗ੍ਰਿਫ਼ਤਾਰ

Leave a Comment

Your email address will not be published. Required fields are marked *

Scroll to Top