ਗੁਰਦੁਆਰਾ ਭਗਤ ਰਵਿਦਾਸ ਪ੍ਰਬੰਧਕਾਂ ਨੂੰ ਗੁਰੂ ਘਰ ਲਈ ਸੌਂਪੇ ਬਰਤਨ

ਪਟਿਆਲਾ, 16 ਜੂਨ 2025 : ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (S G P C ) ਪਾਸ ਗੁਰਦੁਆਰਾ ਭਗਤ ਰਵਿਦਾਸ (Gurdwara Bhagat Ravidas) ਪ੍ਰਬੰਧਕਾਂ ਨੇ ਗੁਰੂ ਘਰ ਲਈ ਬਰਤਨਾਂ ਦੀ ਮੰਗ ਕੀਤੀ ਸੀ । ਅੱਜ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਗੁਰਦੁਆਰਾ ਪ੍ਰਬੰਧਕ ਮੈਨੇਜਰ ਭਾਗ ਸਿੰਘ ਨੇ ਗੁਰਦੁਆਰਾ ਭਗਤ ਰਵਿਦਾਸ ਪ੍ਰਬੰਧਕਾਂ ਨੂੰ ਗੁਰੂ ਘਰ ਲਈ ਬਰਤਨ ਸੌਂਪੇ ਗਏ, ਜਿਨਾਂ ਵਿਚ ਲੰਗਰ ਬਣਾਉਣ ਲਈ ਟੱਬ, ਥਾਲ ਅਤੇ ਗਿਲਾਸ ਆਦਿ ਸ਼ਾਮਲ ਸਨ ।

ਗੁਰੂ ਘਰ ਲਈ ਹਮੇਸ਼ਾ ਸ਼ੋ੍ਮਣੀ ਕਮੇਟੀ ਦਾ ਵੱਡਾ ਸਹਿਯੋਗ ਮਿਲਦਾ ਰਹਿੰਦਾ ਹੈ

ਇਸ ਦੌਰਾਨ ਗੁਰਦੁਆਰਾ ਭਗਤ ਰਵਿਦਾਸ ਦੇ ਪ੍ਰਧਾਨ ਰਾਜ ਸਿੰਘ ਨੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਘਰ ਲਈ ਹਮੇਸ਼ਾ ਸ਼ੋ੍ਮਣੀ ਕਮੇਟੀ ਦਾ ਵੱਡਾ ਸਹਿਯੋਗ ਮਿਲਦਾ ਰਹਿੰਦਾ ਹੈ, ਜਿਸ ਦੇ ਚੱਲਦਿਆਂ ਗੁਰੂ ਘਰ ਲਈ ਬਰਤਨ ਲੋੜੀਂਦੇ ਸਨ (Utensils were needed for the Guru’s house) ਅਤੇ ਸ਼ੋ੍ਰਮਣੀ ਕਮੇਟੀ ਪਾਸ ਪਹੁੰਚ ਕੀਤੀ ਗਈ ਸੀ ਕਿ ਗਰੂ ਘਰ ਦੇ ਲੰਗਰਾਂ ਲਈ ਬਰਤਨਾ ਚਾਹੀਦੇ ਹਨ, ਜੋ ਪ੍ਰਾਪਤ ਕਰ ਲਏ ਗਏ ਹਨ । ਇਸ ਮੌਕੇ ਭਗਤ ਰਵਿਦਾਸ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਦੇ ਅਧਿਕਾਰੀ ਤੇ ਸਟਾਫ ਮੈਂਬਰ ਆਦਿ ਸ਼ਾਮਲ ਸਨ ।

Read more : ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਖਾਲਸਾ ਸਾਜਨਾ ਪੁਰਬ ਮੌਕੇ ਹਜਾਰਾਂ ਸੰਗਤਾਂ ਨੇ ਭਰੀ ਗੁਰੂ ਚਰਨਾਂ ਵਿੱਚ ਹਾਜਰੀ

Leave a Comment

Your email address will not be published. Required fields are marked *

Scroll to Top