ਆਂਧਰਾ ਪ੍ਰਦੇਸ, 9 ਜੂਨ 2025 : Government will provide financial assistance to those who have more than two children : ਭਾਰਤ ਦੇਸ਼ ਦੇ ਸੂਬੇ ਆਂਧਰਾ ਪ੍ਰਦੇਸ਼ ਦੀ ਸਰਕਾਰ ਜਿਸਦੀ ਅਗਵਾਈ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ (Chief Minister N. Chandrababu Naidu) ਕਰ ਰਹੇ ਹਨ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿਚ ਇਕ ਯੋਜਨਾਬੱਧ ਤਰੀਕੇ ਤਹਿਤ ਆਂਧਰਾ ਪ੍ਰਦੇਸ਼ ਸਰਕਾਰ ਵਲੋਂ ਦੋ ਤੋਂ ਵਧ ਬੱਚੇ ਪੈਦਾ ਕਰਨ ਵਾਲੇ ਨੂੰ ਸਰਕਾਰ ਵਲੋਂ ਵਿੱਤੀ ਮਦਦ (Government provides financial assistance to those who have more than two children) ਮੁਹੱਈਆ ਕਰਵਾਈ ਜਾਵੇਗੀ । ਦੱਸਣਯੋਗ ਹੈ ਕਿ ਜਦੋਂ ਕਿ ਇਸ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਸਰਕਾਰ ਵਲੋਂ ਕਿਸੇ ਸਮੇਂ ਦੋ ਬੱਚਿਆਂ ਵਾਲੇ ਉਮੀਦਵਾਰਾਂ ਨੂੰ ਪੰਚਾਇਤੀ ਅਤੇ ਨਗਰ ਨਿਗਮ ਚੋਣਾਂ ਲੜਨ ਤੋਂ ਰੋਕਣ ਵਾਲੇ ਕਾਨੂੰਨ ਵਿਚ ਸੋਧ ਕੀਤੀ ਸੀ ।
ਆਖਰ ਕਿਊਂ ਕੀਤਾ ਗਿਆ ਹੈ ਅਜਿਹਾ
ਆਂਧਰਾ ਪ੍ਰਦੇਸ਼ ਸਰਕਾਰ ਵਲੋਂ ਆਂਧਰਾ ਪ੍ਰਦੇਸ਼ ਵਿਚ ਲਗਾਤਾਰ ਘਟਦੀ ਜਾ ਰਹੀ ਆਬਾਦੀ ਦੇ ਚਲਦਿਆਂ ਆਬਾਦੀ ਦਰ ਦੇ ਸੰਤੁਲਨ ਨੂੰ ਬਣਾਈ ਰੱਖਣ ਲਈ ਯੋਜਨਾ ਬਣਾਈ ਹੈ ਕਿ ਜਿਸ ਵੀ ਪਰਿਵਾਰ ਵਲੋਂ ਦੋ ਤੋਂ ਵਧ ਬੱਚੇ ਪੈਦਾ ਕੀਤੇ ਜਾਣਗੇ ਨੂੰ ਸਰਕਾਰ ਵਲੋਂ ਵਿੱਤੀ ਮਦਦ ਦਿੱਤੀ ਜਾਵੇਗੀ । ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਵਲੋਂ ਸਿਰਫ਼ ਘਟਦੀ ਆਬਾਦੀ ਨੂੰ ਹੀ ਇਕ ਵਧਾਉਣਾ ਹੀ ਇਕ ਮੁੱਖ ਕਾਰਨ ਨਹੀਂ ਮੰਨਿਆਂ ਜਾ ਰਿਹਾ ਬਲਕਿ ਆਬਾਦੀ ਵਾਧੇ ਨੂੰ ਮਨੁੱਖੀ ਪੂੰਜੀ ਵਿਚ ਨਿਵੇਸ਼ ਮੰਨ ਕੇ ਵੀ ਵੱਡੇ ਪਰਿਵਾਰਾਂ ਨੂੰ ਉਤਸ਼ਾਹਿਤ ਕਰਨ ਲਈ ਇਕ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ।
ਜੀਰੋ ਪੋਵਰਟੀ ਤਹਿਤ ਨਵੀਨਤਾਕਾਰੀ ਮਾਡਲ ਲਾਂਚ
ਆਂਧਰਾ ਪ੍ਰਦੇਸ਼ ਸਰਕਾਰ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਵੱਡੇ ਪਰਿਵਾਰਾਂ ਨੂੰ ਉਤਸਾਹਿਤ ਕਰਨ ਦੇ ਉਦੇਸ਼ ਤਹਿਤ ਜੀਰੋ ਪਾਵਰਟੀ ਨੂੰ ਪਹਿਲ ਦਿੰਦਿਆਂ ਨਵੀਨਤਾਕਾਰੀ ਮਾਡਲ ਲਾਂਚ ਕਰਦਿਆਂ ਆਰਥਿਕ ਤੌਰ ਤੇ ਮਜ਼ਬੂਤ ਲੋਕਾਂ ਨੂੰ ਗਰੀਬ ਪਰਿਵਾਰਾਂ ਨੂੰ ਗੋਦ ਲੈਣਗੇ ਤੇ ਯੋਜਨਾ ਬਣਾਈ ਜਾ ਰਹੀ ਹੈ, ਜਿਸ ਨਾਲ ਸਮਾਜਿਕ ਸਮਾਨਤਾ ਨੂੰ ਬਲ ਮਿਲੇਗਾ ਤੇ ਪੂਰੇ ਪਰਿਵਾਰ ਦੀ ਭਲਾਈ ਦੀ ਗਾਰੰਟੀ ਵੀ ਦੇਵੇਗਾ ।
ਆਂਧਰਾ ਸਰਕਾਰ ਨੇ ਖਤਮ ਕੀਤਾ ਜਣੇਪਾ ਛੁੱਟੀ ਦੀ ਸਮਾਂ ਸੀਮਾ
ਭਾਰਤ ਦੇਸ਼ ਦੇ ਸੂਬੇ ਆਂਧਰਾ ਪ੍ਰਦੇਸ਼ ਸਰਕਾਰ ਵਲੋਂ ਦੋ ਬੱਚਿਆਂ ਤੋਂ ਵਧ ਬੱਚੇ ਪੈਦਾ ਕਰਨ ਵਾਲੀ ਯੋਜਨਾ ਤਹਿਤ ਔਰਤਾਂ ਦੇ ਜਣੇਪਾ ਛੁੱਟੀ ਲੈਣ ਦੀ ਸਮਾਂ ਸੀਮਾ ਨੂੰ ਰੱਦ (Maternity leave deadline lifted) ਕਰਦਿਆਂ ਔਰਤਾਂ ਵਲੋ਼ ਜਿੰਨੀ ਵਾਰ ਚਾਹੁਣ ਜਣੇਪਾ ਛੁੱਟੀ ਲੈਣ ਦਾ ਫ਼ੈਸਲਾ ਕੀਤਾ ਹੈ । ਇਥੇ ਹੀ ਬਸ ਨਹੀਂ ਸੂਬਾ ਸਰਕਾਰ ਵਲੋਂ ਸਮੁੱਚੀਆਂ ਸੰਸਥਾਵਾਂ ਲਈ ਕੰਮਕਾਜੀ ਮਾਵਾਂ ਨੂੰ ਆਪਣੇ ਬੱਚਿਆਂ ਦੀ ਦੇਖਭਾਲ ਕਰਨ ਵਿੱਚ ਮਦਦ ਕਰਨ ਲਈ ਕੰਮ ਵਾਲੀਆਂ ਥਾਵਾਂ `ਤੇ ਬਾਲ ਸੰਭਾਲ ਕੇਂਦਰ ਸਥਾਪਤ ਕਰਨਾ ਲਾਜ਼ਮੀ ਕਰਦਿਆਂ ਹਰੇਕ ਸਕੂਲ ਜਾਣ ਵਾਲੇ ਬੱਚੇ ਲਈ 15 ਹਜ਼ਾਰ ਰੁਪਏ ਦੀ ਰਕਮ ਸਿੱਧੇ ਮਾਂ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਵਿੱਤੀ ਮਦਦ (Financial help) ਨਾਲ ਸਿੱਖਿਆ ਹੋਰ ਉਤਸਾਹਿਤ ਹੋ ਸਕੇ ਤੇ ਵਿੱਤੀ ਮਦਦ ਵੀ ਹੋ ਸਕੇ ।
Read More : ਤਿਰੂਪਤੀ ਭਗਦੜ ਮਾਮਲੇ ਦੀ ਨਿਆਂਇਕ ਜਾਂਚ ਦੇ ਹੁਕਮ ਆਂਧਰਾ ਪ੍ਰਦੇਸ਼ ਸਰਕਾਰ ਨੇ ਐਸ. ਪੀ. ਸਣੇ ਤਿੰਨ ਅਧਿਕਾਰੀਆਂ ਦੇ ਕੀਤੇ ਤਬਾਦਲੇ