ਘਨੌਰ, 11 ਮਈ 2025 : ਥਾਣਾ ਘਨੌਰ ਪੁਲਸ ਨੇ ਚਾਰ ਵਿਅਕਤੀਆਂ ਵਿਰੁੱਧ ਘੇਰ ਕੇ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਵੱਖ ਵੱਖ ਧਾਰਾਵਾਂ 333, 115 (2), 126 (2), 351 (2), 191 (2), 190 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।
ਕਿਹੜੇ ਕਿਹੜੇ ਵਿਅਕਤੀਆਂ ਦਰਜ ਕੀਤਾ ਗਿਆ ਹੈ ਕੇਸ :
ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਤੇਜਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ , ਗੋਗਾ, ਪਿੰਟੂ ਪੁੱਤਰਾਨ ਭਰਪੂਰ ਸਿੰਘ, ਹਰਭਜਨ ਸਿੰਘ ਪੁੱਤਰ ਅਵਤਾਰ ਸਿੰਘ ਵਾਸੀਆਨ ਸਿਆਲੂ ਥਾਣਾ ਘਨੌਰ ਸ਼ਾਮਲ ਹਨ ।
ਆਖਰ ਕੀ ਹੈ ਮਾਮਲਾ :
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸੁਖਦੇਵ ਸਿੰਘ ਪੁੱਤਰ ਰਲਾ ਰਾਮ ਵਾਸੀ ਸਿਆਲੂ ਥਾਣਾ ਘਨੋਰ ਨੇ ਦੱਸਿਆ ਕਿ 9 ਮਈ ਨੂੰਉਪਰੋਕਤ ਵਿਅਕਤੀਆਂ ਨੇਉਸ ਦੇ ਮੋਟਰ ਵਾਲੇ ਕਮਰੇ ਅੰਦਰ ਦਾਖਲ ਹੋ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਜਾਨੋ ਮਾਰਨ ਦੀਆ ਧਮਕੀਆ ਵੀ ਦਿੱਤੀਆਂ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਬਾਪ ਨੇ ਕੀਤੀ ਪੁੱਤ ਦੀ ਕੁੱਟਮਾਰ ਤੋਂ ਤੰਗ ਆ ਕੇ ਆਤਮ ਹੱਤਿਆ ; ਦਾਦੀ ਨੇ ਕਰਵਾਇਆ ਪੁੱਤ ਦੀ ਮੌਤ ਤੇ ਪੋਤੇ ਖਿਲਾਫ਼ ਮਾਮਲਾ ਦਰਜ