ਥਾਣਾ ਘੱਗਾ ਕੀਤਾ ਇਕ ਵਿਰੁੱਧ ਕੁੱਟਮਾਰ ਕਰਨ ਦਾ ਕੇਸ ਦਰਜ

ਘੱਗਾ, 17 ਜੂਨ 2025 : Ghagga police station registers a case of assault against a person : ਥਾਣਾ ਘੱਗਾ ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ ਵੱਖ ਧਾਰਾਵਾਂ 109, 333, 115 (2), 118 (1) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਵਾਰਡ ਨੰ. 4 ਘੱਗਾ ਸ਼ਾਮਲ ਹੈ ।

ਪੁਲਸ ਨੂੰ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ

ਸਿ਼ਕਾਇਤਕਰਤਾ ਅਮਨਦੀਪ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਵਾਰਡ ਨੰ. 4 ਘੱਗਾ ਥਾਣਾ ਘੱਗਾ ਨੇ ਦੱਸਿਆ ਕਿ 14 ਜੂਨ 2025 ਨੂੰ ਜਦੋਂ ਉਹ ਆਪਣੇ ਖੇਤਾਂ ਵਿੱਚ ਸੀ ਅਤੇ ਵਾਹੀ ਕਰ ਰਿਹਾ ਸੀ ਤਾਂ ਗੁਰਵਿੰਦਰ ਸਿੰਘ (Gurvinder Singh) ਮੌਕੇ ਤੇ ਆ ਕੇ ਉਸ ਨੂੰ ਵਾਹੀ ਕਰਨ ਤੋ ਰੋਕਣ ਲੱਗ ਪਿਆ ਅਤੇ ਉਸ ਨੂੰ ਵਾਲਾਂ ਤੋ ਫੜ੍ਹ ਕੇ ਹੇਠਾਂ ਸੁੱਟ ਲਿਆ (Grabbed by the hair and threw him down.) ਤੇ ਸੱਜੇ ਪਾਸੇ ਜੋਰ ਨਾਲ ਥੱਪੜ ਮਾਰਿਆ । ਸਿ਼ਕਾਇਤਕਰਤਾ ਨੇ ਦੱਸਿਆ ਕਿ ਗੁਰਵਿੰਦਰ ਦੇ ਹੱਥ ਵਿੱਚ ਲੋਹੇ ਦਾ ਕੜ੍ਹਾ ਪਾਇਆ ਹੋਇਆ ਸੀ ਜੋ ਉਸ ਦੇ ਸਿਰ ਵਿੱਚ ਲੱਗਿਆ ਅਤੇ ਉਸ ਦੇ ਰੌਲਾ ਪਾਉਣ ਤੇ ਉਸਦੇ ਲੜਕੇ ਆ ਗਏ ਅਤੇ ਗੁਰਵਿੰਦਰ ਮੌਕੇ ਤੋ ਫਰਾਰ ਹੋ ਗਿਆ ਤੇ ਉਹ ਆਪਣੇ ਘਰ ਆ ਗਿਆ ।

ਅਮਨਦੀਪ ਸਿੰਘ ਹੈ ਇਲਾਜ ਲਈ ਹਸਪਤਾਲ ਦਾਖਲ

ਸਿ਼ਕਾਇਤਕਰਤਾ ਅਮਨਦੀਪ ਸਿੰਘ ਨੇ ਦੱਸਿਆ ਕਿ ਕੁੱਝ ਦੇਰ ਬਾਅਦ ਗੁਰਵਿੰਦਰ ਆਪਣੇ ਲੜਕੇ ਸਹਿਜਪ੍ਰੀਤ ਸਿੰਘ ਸਮੇਤ ਉਸ ਦੇ (ਸਿ਼ਕਾਇਤਕਰਤਾ) ਦੇ ਘਰ ਆ ਗਿਆ ਤੇ ਗੁਰਵਿੰਦਰ ਨੇ ਆਪਣੇ ਹੱਥ ਵਿੱਚ ਗੰਡਾਸਾ ਫੜ੍ਹਿਆ ਹੋਇਆ ਸੀ ਅਤੇ ਜਾਨੋਂ ਮਾਰਨ ਦੀ ਨੀਅਤ ਨਾਲ ਮੰਜੇ ਤੇ ਪਏ ਉਸਦੇ ਗੰਡਾਸੇ ਦਾ ਵਾਰ ਕੀਤਾ ਅਤੇ ਰੌਲਾ ਪਾਉਣ ਤੇ ਉਸ ਦੇ ਲੜਕੇ ਬਾਹਰ ਆ ਗਏ ਤੇ ਗੁਰਵਿੰਦਰ ਨੇ ਉਸ ਦੇ ਲੜਕੇ ਸੁਖਮਨਪ੍ਰੀਤ ਸਿੰਘ ਦੀ ਖੱਬੀ ਬਾਹ ਤੇ ਗੰਡਾਸੇ ਦਾ ਵਾਰ ਕੀਤਾ ਅਤੇ ਸਹਿਜਪ੍ਰੀਤ ਸਿੰਘ ਨੇ ਆਪਣੇ ਹੱਥ ਵਿੱਚ ਫੜ੍ਹਿਆ ਡੰਡਾ ਉਸ ਦੇ ਮਾਰਿਆ ਤੇ ਉਪਰੋਕਤ ਵਿਅਕਤੀ ਮੌਕੇ ਤੋ ਫਰਾਰ ਹੋ ਗਏ । ਸਿ਼ਕਾਇਤਕਰਤਾ (Complainant) ਅਮਨਦੀਪ ਸਿੰਘ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਹੈ ।  ਪੁ ਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਘੱਗਾ ਪੁਲਸ ਨੇ ਕੀਤਾ ਦੋ ਖਿਲਾਫ਼ ਕੇਸ ਦਰਜ

Leave a Comment

Your email address will not be published. Required fields are marked *

Scroll to Top