ਘੱਗਾ ਪੁਲਸ ਕੀਤਾ ਦੋ ਜਣਿਆਂ ਵਿਰੁੱਧ ਚੋਰੀ ਕਰਨ ਤੇ ਕੇਸ ਦਰਜ

ਘੱਗਾ, 27 ਮਈ 2025 : ghagga-police-register-case-against-two-for-theft : ਥਾਣਾ ਘੱਗਾ (Ghagga Police Station) ਦੀ ਪੁਲਸ ਨੇਦੋ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ 303 (2), 329 (3) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ ਵਿਚ ਜੋਗਾ ਸਿੰਘ ਪੁੱਤਰ ਕਰਨੈਲ ਸਿੰਘ, ਵਰਿੰਦਰ ਸਿੰਘ ਪੁੱਤਰ ਜੋਗਾ ਸਿੰਘ ਵਾਸੀਆਨ ਪਿੰਡ ਡਰੋਲੀ ਥਾਣਾ ਘੱਗਾ ਸ਼ਾਮਲ ਹਨ ।

ਕਬਜਾ ਕਰਨ ਦੀ ਨੀਅਤ ਨਾਲ ਟਰੈਕਟਰ ਤੇ ਸਵਾਰ ਹੋ ਕੇ ਆਏ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨਾਹਰ ਸਿੰਘ ਪੁੱਤਰ ਨਰੈਣ ਸਿੰਘ ਵਾਸੀ ਕਮਲ ਇੰਨਕਲੇਵ ਵਾਰਡ ਨੰ. 7 ਪਾਤੜਾਂ ਨੇ ਦੱਸਿਆ ਕਿ ਜੋਗਾ ਸਿੰਘ ਨਾਲ ਜਮੀਨ ਸਬੰਧੀ ਮਾਨਯੋਗ ਅਦਾਲਤ ਵਿੱਚ ਝਗੜ੍ਹਾ ਚੱਲ ਰਿਹਾ ਸੀ, ਜੋ ਬਾਅਦ ਵਿੱਚ ਕੇਸ ਡਿਸਮਿਸ ਹੋ ਗਿਆ ਸੀ ਅਤੇ 20 ਮਈ 2025 ਨੂੰ ਜਦੋਂ ਉਹ ਆਪਣੇ ਭਤੀਜੇ ਨਾਲ ਆਪਣੀ ਜਮੀਨ ਵਿੱਚ ਹਾਜਰ ਸੀ ਤਾਂ ਉਪਰੋਕਤ ਵਿਅਕਤੀ ਕਬਜਾ ਕਰਨ ਦੀ ਨੀਅਤ ਨਾਲ ਟਰੈਕਟਰ ਤੇ ਸਵਾਰ ਹੋ ਕੇ ਆਏ ਅਤੇ ਉਸ ਦਾ ਖੇਤ ਵਿੱਚ ਪਿਆ ਲੋਹੇ ਦਾ ਸੁਹਾਗਾ ਟਰੈਕਟਰ ਪਿੱਛੇ ਪਾ ਕੇ ਚੋਰੀ (Iron icing stolen by putting it behind a tractor) ਕਰਕੇ ਲੈ ਗਏ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਘੱਗਾ ਪੁਲਸ ਨੇ ਕੀਤਾ ਇਕ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਪੋਸਕੋ ਐਕਟ ਤਹਿਤ ਕੇਸ ਦਰਜ

Leave a Comment

Your email address will not be published. Required fields are marked *

Scroll to Top