ਮੋਹਾਲੀ, 30 ਮਈ 2025 : ਪੰਜਾਬ ਦੇ ਜਿ਼ਲਾ ਮੋਹਾਲੀ ਦੀ ਪੁਲਸ ਵਲੋਂ ਇਕ ਅਜਿਹੇ ਗਿਰੋਹ ਦੇ ਤਿੰਨ ਜਣਿਆਂ ਨੂੰ ਪਕੜਿਆ ਗਿਆ ਹੈ ਜਿਨ੍ਹਾਂ ਵਲੋ਼ ਤੈਅ ਕੀਮਤ ਤੋਂ ਵਧ ਕੀਮਤ ਤੇ ਟਿਕਟ ਦੀ ਵਿਕਰੀ (selling tickets) ਕੀਤੀ ਜਾ ਰਹੀ ਹੈ ਜੋ ਕਿ ਸਿੱਧੇ ਸਿੱਧੇ ਗੈਰ ਕਾਨੂੰਨੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਪਕੜੇ ਗਏ ਤਿੰਨ ਵਿਅਕਤੀਆਂ ਵਲੋਂ ਆਈ. ਪੀ. ਐਲ. ਕ੍ਰਿਕਟ ਮੈਚਾਂ ਦੀਆਂ ਟਿਕਟਾਂ ਦੀ ਕਾਲਾੁਬਾਜ਼ਾਰੀ ਕੀਤੀ ਜਾ ਰਹੀ ਸੀ ।
ਕੌਣ ਹਨ ਪਕੜੇ ਗਏ ਤਿੰਨ ਵਿਅਕਤੀ
ਮੋਹਾਲੀ ਪੁਲਸ ਨੇ ਜਿਨ੍ਹਾਂ ਤਿੰਨ ਜਣਿਆਂ ਨੂੰ ਤੈਅ ਕੀਮਤ ਤੋਂ ਵਧ ਟਿਕਟਾਂ ਦੀ ਵਿਕਰੀ ਕਰਕੇ ਗੈਰ ਕਾਨੂੰਨੀ ਢੰਗ ਨਾਲ ਕਾਲਾਬਾਜਾਰੀ ਕੀਤੀ ਜਾ ਰਹੀ ਸੀ ਵਿਚ ਨਵੀਨ, ਦਰਪਨ ਤੇ ਪਰਹਰਸ਼ ਸ਼ਾਮਲ ਹਨ ।
ਪਕੜੇ ਗਏ ਵਿਅਕਤੀਆਂ ਵਿਰੁੱਧ ਕਿਹੜੀ ਧਾਰਾ ਤਹਿਤ ਕੀਤਾ ਗਿਆ ਹੈ ਕੇਸ ਦਰਜ
ਆਈ. ਪੀ. ਐਲ. ਕ੍ਰਿਕਟ ਮੈਚ 2025 (I. P. L. Cricket Match 2025) ਜੋ ਕਿ ਬੀਤੀ ਰਾਤ ਮੁੱਲਾਂਪੁਰ ਕ੍ਰਿਕਟ ਸਟੇਡੀਅਮ ਵਿਖੇ ਪੰਜਾਬ ਕਿੰਗਜ਼ ਤੇ ਆਰ. ਸੀ. ਬੀ. ਦੋਵੇਂ ਟੀਮਾਂ ਵਿਚਕਾਰ ਖੇਡਿਆ ਗਿਆ ਸੀ ਦੇ ਮੈਚ ਦੀਆ ਟਿਕਟਾਂ ਦੀ ਕਾਲਾਬਜ਼ਾਰੀ ਕੀਤੀ ਜਾ ਰਹੀ ਸੀ ਤੇ ਪਕੜੇ ਗਏ ਵਿਅਕਤੀਆਂ ਵਿਰੁੱਧ ਹਰਮਨਦੀਪ ਸਿੰਘ ਹਾਂਸ ਵਲੋ਼ ਦਿੱਤੀ ਗਈ ਜਾਣਕਾਰੀ ਮੁਤਾਬਕ ਮੁੱਲਾਂਪੁਰ ਪੁਲਸ ਥਾਣੇ ਵਿੱਚ ਹੀ ਮੁਕੱਦਮਾ ਨੰ 91 ਦਰਜ ਕਰਦਿਆਂ ਬੀ ਐਨ ਐਸ ਦੀ ਧਾਰਾ 318 (4) ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ ।
ਉਨ੍ਹਾਂ ਦੱਸਿਆ ਕਿ ਪਕੜੇ ਗਏ ਵਿਅਕਤੀਆਂ ਵਲੋਂ ਕ੍ਰਿਕਟ ਮੈਚ ਦੀਆਂ ਟਿਕਟਾਂ ਵੱਡੀ ਗਿਣਤੀ ਵਿਚ ਪਹਿਲਾਂ ਹੀ ਖਰੀਦ ਲਈਆਂ ਗਈਆਂ ਸਨ ਤੇ ਬਾਅਦ ਵਿਚ ਸਟੇਡੀਅਮ ਦੇ ਕੰਪਲੈਕਸ ਵਿਚ ਜਿ਼ਆਦਾ ਕੀਮਤਾਂ ਤੇ ਵੇਚੀਆਂ (Sold at high prices.) ਜਾ ਰਹੀਆਂ ਸਨ, ਜਿਸਦੇ ਚਲਦਿਆਂ ਸੂਚਨਾ ਪ੍ਰਾਪਤ ਹੋਣ ਤੇ ਮੁੱਲਾਂਪੁਰ ਪੁਲਸ ਸਟੇਸ਼ਨ (Mullanpur Police Station) ਦੀ ਪੁਲਸ ਟੀਮ ਵਲੋਂ ਕਾਰਵਾਈ ਕਰਦਿਆਂ ਕਾਲਾਬਾਜ਼ਾਰੀ ਕਰਦੇ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ।
Read More : ਖਾਦਾਂ ਦੀ ਕਾਲਾਬਾਜ਼ਾਰੀ, ਵੱਧ ਕੀਮਤ ਵਸੂਲੀ ਅਤੇ ਬੇਲੋੜੀ ਟੈਗਿੰਗ ਬਰਦਾਸ਼ਤ ਨਹੀਂ-ਡਿਪਟੀ ਕਮਿਸ਼ਨਰ