ਦੋਸਤ ਨੇ ਕੀਤਾ ਦੋਸਤਾਂ ਨਾਲ ਮਿਲ ਕੇ ਨੌਜਵਾਨ ਦਾ ਕਤਲ

ਦੋਸਤ ਨੇ ਕੀਤਾ ਦੋਸਤਾਂ ਨਾਲ ਮਿਲ ਕੇ ਨੌਜਵਾਨ ਦਾ ਕਤਲ
ਪਠਾਨਕੋਟ : ਪੰਜਾਬ ਦੇ ਸ਼ਹਿਰ ਪਠਾਨਕੋਟ ਦੇ ਹਲਕੇ ਸੁਜਾਨਪੁਰ ਦੇ ਪਿੰਡ ਬੇਦੀਆਂ ਬਜ਼ੁਰਗ ਨੇੜੇ ਰਾਵੀ ਨਦੀ `ਚ ਇਕ ਨੌਜਵਾਨ ਬਲਜੀਤ ਦੀ ਲਾਸ਼ ਮਿਲਣ ਤੋਂ ਬਾਅਦ ਪੁਲਸ ਵਲੋਂ ਕੀਤੀ ਗਈ ਜਾਂਚ ਵਿਚ ਪਤਾ ਲੱਗਿਆ ਕਿ ਨੌਜਵਾਨ ਜਿਥੇ ਕੁੱਝ ਦਿਨਾਂ ਤੋਂ ਲਾਪਤਾ ਸੀ, ਉਥੇ ਉਸਦੇ ਦੋਸਤ ਨੇ ਹੀ ਆਪਣੇ ਕੁੱਝ ਹੋਰ ਦੋਸਤਾਂ ਨਾਲ ਮਿਲ ਕੇ ਨੌਜਵਾਨ ਦਾ ਕਤਲ ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਨੌਜਵਾਨ ਦੀ ਲਾਸ਼ ਮਿਲਣ ਤੇ ਇਲਾਕੇ ਵਿਚ ਜਿਥੇ ਦਹਿਸ਼ਤ ਫੈਲ ਗਈ, ਉਥੇ ਪੁਲਸ ਨੇ ਜਾਂਚ ਵਿਚ ਦਸਿਆ ਕਿ ਬਲਜੀਤ ਦੇ ਦੋਸਤ ਨੂੰ ਸ਼ੱਕ ਸੀ ਕਿ ਉਸ ਦਾ ਉਸ ਦੀ ਪ੍ਰੇਮਿਕਾ ਨਾਲ ਸਬੰਧ ਹੈ ਜਿਸ ਕਾਰਨ ਉਸ ਦੀ ਪ੍ਰੇਮਿਕਾ ਉਸ ਨਾਲ ਗੱਲ ਨਹੀਂ ਕਰ ਰਹੀ ਹੈ, ਜਿਸ ਕਾਰਨ ਉਸ ਨੇ ਅਪਣੇ ਦੋ ਹੋਰ ਦੋਸਤਾਂ ਨਾਲ ਮਿਲ ਕੇ ਨੌਜਵਾਨ (ਬਲਜੀਤ) ਦਾ ਕਤਲ ਕਰ ਦਿਤਾ, ਜਿਸ ਦੇ ਆਧਾਰ `ਤੇ ਪੁਲਿਸ ਨੇ ਕੁੱਝ ਘੰਟਿਆਂ ਵਿਚ ਹੀ ਇਸ ਅੰਨ੍ਹੇ ਕਤਲ ਕੇਸ ਨੂੰ ਸੁਲਝਾ ਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ । ਡੀ. ਐਸ. ਪੀ. ਨੇ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਨੌਜਵਾਨ 4 ਤਰੀਕ ਤੋਂ ਲਾਪਤਾ ਸੀ, ਜਿਸ ਸਬੰਧੀ ਸ਼ਿਕਾਇਤ 6 ਤਰੀਕ ਨੂੰ ਸ਼ਾਹਪੁਰ ਕੰਢੀ ਥਾਣੇ ਵਿਚ ਦਿਤੀ ਗਈ ਸੀ, ਜਿਸ ਤੋਂ ਬਾਅਦ ਨੌਜਵਾਨ ਦੀ ਭਾਲ ਜਾਰੀ ਸੀ, ਜਿਸ ਦੀ ਲਾਸ਼ ਰਾਵੀ ਨਦੀ ਤੋਂ ਬਰਾਮਦ ਹੋਈ ਹੈ । ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਇਹ ਖ਼ੁਲਾਸਾ ਹੋਇਆ ਕਿ ਇਸ ਨੌਜਵਾਨ ਦਾ ਕਤਲ ਉਸ ਦੇ ਦੋਸਤ ਨੇ ਅਪਣੇ ਦੋ ਦੋਸਤਾਂ ਨਾਲ ਮਿਲ ਕੇ ਕੀਤਾ ਸੀ ਕਿਉਂਕਿ ਉਸ ਨੂੰ ਸ਼ੱਕ ਸੀ ਕਿ ਉਸ ਦੀ ਪ੍ਰੇਮਿਕਾ ਦੇ ਉਸ ਨਾਲ ਸਬੰਧਾ ਹਨ, ਜਿਸ ਕਾਰਨ ਉਸ ਨੇ ਇਹ ਅਪਰਾਧ ਕੀਤਾ। ਫਿਲਹਾਲ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।

Leave a Comment

Your email address will not be published. Required fields are marked *

Scroll to Top