ਚਾਰ ਸਾਲਾ ਬੱਚੀ ਨੇ ਕੀਤਾ ਆਪਣੀ ਮਾਂ ਦੇ ਕਤਲ ਦਾ ਡਰਾਇੰਗ ਬਣਾ ਕੇ ਖੁਲਾਸਾ

ਚਾਰ ਸਾਲਾ ਬੱਚੀ ਨੇ ਕੀਤਾ ਆਪਣੀ ਮਾਂ ਦੇ ਕਤਲ ਦਾ ਡਰਾਇੰਗ ਬਣਾ ਕੇ ਖੁਲਾਸਾ
ਉੱਤਰ ਪ੍ਰਦੇਸ : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਝਾਂਸੀ ਤੋਂ ਵਿਖੇ ਇੱਕ 4 ਸਾਲਾ ਬੱਚੀ ਨੇ ਆਪਣੀ ਮਾਂ ਦੇ ਕਤਲ ਦਾ ਖੁਲਾਸਾ ਡਰਾਇੰਗ ਬਣਾ ਕੇ ਕੀਤਾ ਹੈ ਕਿ ਆਖਰ ਕਿਸ ਤਰ੍ਹਾਂ ਕਤਲ ਕਰਨ ਵਾਲੇ ਉਸਦੀ ਮਾਂ ਨੂੰ ਕਤਲ ਕੀਤਾ । ਪ੍ਰਾਪਤ ਜਾਣਕਾਰੀ ਅਨੁਸਾਰ ਝਾਂਸੀ ਦੇ ਸਿਟੀ ਕੋਤਵਾਲੀ ਇਲਾਕੇ ਦੀ ਪੰਚਵਟੀ ਸਿ਼ਵ ਪਰਿਵਾਰ ਕਲੋਨੀ ਦੀ ਵਸਨੀਕ 27 ਸਾਲਾ ਸੋਨਾਲੀ ਬੁਧੌਲੀਆ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ । ਸੋਨਾਲੀ ਦੇ ਪਤੀ ਸੰਦੀਪ ਬੁਧੌਲੀਆ ਨੇ ਇਸ ਨੂੰ ਖ਼ੁਦਕੁਸ਼ੀ ਦੱਸਿਆ ਸੀ ਪਰ ਉਸ ਦੀ 4 ਸਾਲ ਦੀ ਧੀ ਨੇ ਜੋ ਖ਼ੁਲਾਸਾ ਕੀਤਾ ਤਾਂ ਪੁਲਸ ਵੀ ਹੈਰਾਨ ਰਹਿ ਗਈ । ਬੱਚੀ ਨੇ ਭੀੜ ਵਿਚ ਸਾਦੇ ਪੇਪਰ ਉੱਤੇ ਤਸਵੀਰ ਬਣਾ ਕੇ ਦੱਸਿਆ ਕਿ ਪਾਪਾ ਕਿਵੇਂ ਮਾਂ ਨੂੰ ਮਾਰਦੇ ਸਨ । ਇਸ ਤੋਂ ਬਿਆਨ ਦਿੰਦੇ ਹੋਏ ਦੱਸਿਆ ਕਿ ਪਾਪਾ ਨੇ ਮਾਂ ਨੂੰ ਮਾਰ ਕੇ ਫ਼ਾਸੀ ਉੱਤੇ ਲਟਕਾ ਦਿੱਤਾ ।
ਸੋਨਾਲੀ ਦੀ ਲਾਸ਼ ਮਿਲਣ ਉੱਤੇ ਉਸ ਦੇ ਮਾਪਿਆਂ ਨੇ ਉਸ ਦੇ ਪਤੀ ਤੇ ਸਹੁਰਿਆਂ ਉੱਤੇ ਉਸ ਨੂੰ ਮਾਰ ਕੇ ਫ਼ਾਸੀ ਉੱਤੇ ਲਟਕਾਉਣ ਦਾ ਦੋਸ਼ ਲਗਾਇਆ ਸੀ। ਅਜਿਹੇ ਵਿਚ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੇ ਲਈ ਮੁਰਦਾਘਰ ਵਿਚ ਭੇਜ ਦਿੱਤੇ ਤੇ ਜਾਂਚ ਸ਼ੁਰੂ ਕਰ ਦਿੱਤੀ । ਸ਼ਾਮ ਨੂੰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮਾਪਿਆਂ ਨੇ ਸੋਨਾਲੀ ਦੀ ਲਾਸ਼ ਬਡਾਗਾਓਂ ਗੇਟ ਬਾਹਰ ਸ਼ਮਸ਼ਾਨ ਘਾਟ ਲੈ ਗਏ। ਇੱਥੇ ਮਾਪਿਆਂ ਨੇ ਆਰੋਪੀ ਪਤੀ ਨੂੰ ਸੋਨਾਲੀ ਦਾ ਅੰਤਿਮ ਸਸਕਾਰ ਕਰਨ ਤੋਂ ਮਨਾ ਕਰਦਿਆਂ ਭਜਾ ਦਿੱਤਾ ਤੇ ਨਾਲ ਹੀ ਕਿਹਾ ਕਿ ਸਾਰੀ ਰਸਮਾਂ ਮ੍ਰਿਤਕਾਂ ਦਾ ਭਰਾ ਅਤੇ ਉਸ ਦੀ ਚਾਰ ਸਾਲਾ ਧੀ ਵੱਲ਼ੋਂ ਕੀਤੀਆਂ ਜਾਣਗੀਆਂ । ਇਸ ਤੋਂ ਬਾਅਦ ਧੀ ਨੇ ਫੁੱਲ ਅਤੇ ਹਾਰ ਚੜ੍ਹਾ ਕੇ ਆਖ਼ਿਰੀ ਵਾਰ ਮਾਂ ਦੀ ਦੇਹ ਨੂੰ ਛੂਹਿਆ ਤੇ ਚਿਤਾ ਨੂੰ ਅੱਗ ਲਗਾ ਕੇ ਅੰਤਿਮ ਸਸਕਾਰ ਕੀਤਾ । ਇਹ ਦ੍ਰਿਸ਼ ਦੇਖ ਕੇ ਉੱਥੇ ਮੌਜੂਦ ਸਾਰੇ ਲੋਕ ਧਾਹਾਂ ਮਾਰ ਕੇ ਰੋਣ ਲਗ ਪਏ । ਅੰਤਿਮ ਸਸਕਾਰ ਤੋਂ ਬਾਅਦ, ਸੋਨਾਲੀ ਦੀ 4 ਸਾਲਾ ਧੀ ਦ੍ਰਿਸ਼ਯਤਾ ਨੇ ਕਿਹਾ ਕਿ ਉਸ ਨੇ ਆਪਣੀ ਮਾਂ ਦਾ ਅੰਤਿਮ ਸਸਕਾਰ ਇਸ ਲਈ ਕੀਤਾ ਕਿਉਂਕਿ ਉਸ ਦੇ ਪਿਤਾ ਨਹੀਂ ਆਏ ਸਨ। ਪਾਪਾ ਨੇ ਮੰਮੀ ਨੂੰ ਮਾਰ ਦਿੱਤਾ ਸੀ । ਇਸੇ ਕਰ ਕੇ ਉਹ ਨਹੀਂ ਆਏ । ਪੁਲਸ ਉਸ ਨੂੰ ਲੱਭ ਲਵੇਗੀ ਅਤੇ ਜੇਲ੍ਹ ਵਿੱਚ ਪਾ ਦੇਵੇਗੀ । ਇਸ ਤੋਂ ਬਾਅਦ, ਦ੍ਰਿਸ਼ਯਤਾ ਨੇ ਪੁਲਿਸ ਨੂੰ ਦੱਸੀ ਗਈ ਆਪਣੀ ਤਸਵੀਰ ਨੂੰ ਇੱਕ ਕਾਗਜ਼ ਦੇ ਟੁਕੜੇ `ਤੇ ਵੀ ਲਿਖ ਲਿਆ। ਜਦੋਂ ਉਸ ਨੇ ਕਾਗਜ਼ `ਤੇ ਤਸਵੀਰ ਬਣਾਈ ਤਾਂ ਪੁਲਿਸ ਹੈਰਾਨ ਰਹਿ ਗਈ। ਇਸ ਵਿੱਚ ਉਸ ਦੀ ਮਾਂ ਫਾਂਸੀ ਨਾਲ ਲਟਕ ਰਹੀ ਸੀ ਪਰ ਫਾਂਸੀ ਦੇ ਨੇੜੇ ਇੱਕ ਹੋਰ ਹੱਥ ਸੀ। ਜਦੋਂ ਪੁਲਸ ਨੇ ਪੁੱਛਿਆ – ਪੁੱਤਰ, ਇਹ ਕਿਸ ਦਾ ਹੱਥ ਹੈ, ਤਾਂ ਕੁੜੀ ਨੇ ਜਵਾਬ ਦਿੱਤਾ – ਪਾਪਾ ਦਾ। ਪਾਪਾ ਨੇ ਪਹਿਲਾਂ ਮੰਮੀ ਨੂੰ ਮਾਰਿਆ ਅਤੇ ਫਿਰ ਉਸ ਨੂੰ ਫਾਂਸੀ ਦੇ ਦਿੱਤੀ। ਇੱਕ 4 ਸਾਲ ਦੇ ਮਾਸੂਮ ਬੱਚੇ ਨੇ ਇਹ ਸਭ ਆਪਣੀਆਂ ਅੱਖਾਂ ਨਾਲ ਦੇਖਿਆ ਹੈ, ਇਹ ਆਪਣੇ ਆਪ ਵਿੱਚ ਇੱਕ ਡਰਾਉਣੀ ਗੱਲ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ, ਸੋਨਾਲੀ ਦੇ ਪਤੀ ਸੰਦੀਪ ਬੁਧੌਲੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਾਲਾਂਕਿ, ਪੁੱਛਗਿੱਛ ਦੌਰਾਨ, ਦੋਸ਼ੀ ਨੇ ਦਾਅਵਾ ਕੀਤਾ ਕਿ ਦੋਵਾਂ ਵਿਚਕਾਰ ਝਗੜਾ ਹੁੰਦਾ ਸੀ ਅਤੇ ਇਸ ਕਾਰਨ ਸੋਨਾਲੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ।

Leave a Comment

Your email address will not be published. Required fields are marked *

Scroll to Top