ਬਲੋਚਿਸਤਾਨ ਬੰਬ ਧਮਾਕੇ ਵਿੱਚ ਚਾਰ ਬੱਚਿਆਂ ਦੀ ਮੌਤ ਹੋ ਗਈ ਅਤੇ 38 ਹੋਰ ਜ਼ਖਮੀ

ਪਾਕਿਸਤਾਨ, 21 ਮਈ 2025 : Four children killed, 38 others injured in Balochistan bomb blast : ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਬੰਬ ਧਮਾਕੇ ਵਿੱਚ ਘੱਟੋ-ਘੱਟ ਚਾਰ ਬੱਚਿਆਂ ਦੀ ਮੌਤ ਹੋ ਗਈ ਅਤੇ 38 ਹੋਰ ਜ਼ਖਮੀ ਹੋ ਗਏ ਹਨ । ਉਕਤ ਘਟਨਾ ਦੀ ਮੀਡੀਆ ਵਿਚ ਦਿੱਤੀ ਗਈ ਜਾਣਕਾਰੀ ਅਨੁਸਾਰ ਉਕਤ ਧਮਾਕਾ ਇਕ ਸਕੂਲ ਬਸ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ । ਦਸ਼ਤੀ ਨੇ ਕਿਹਾ ਕਿ ਧਮਾਕੇ ਵਿੱਚ ਚਾਰ ਬੱਚੇ ਮਾਰੇ ਗਏ ਜਦੋਂ ਕਿ 38 ਹੋਰ ਜ਼ਖਮੀ ਹੋ ਗਏ ।

ਉਨ੍ਹਾਂ ਕਿਹਾ ਕਿ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਦੱਸਣਯੋਗ ਹੈ ਕਿ ਪਾਕਿਸਤਾਨ ਵਿਚ ਇਸ ਤੋਂ ਪਹਿਲਾਂ ਵੀ ਕਈ ਵਾਰ ਧਮਾਕੇ ਵੱਖ ਵੱਖ ਸਮੇਂ ਦੌਰਾਨ ਵੱਖ ਵੱਖ ਵਿਅਕਤੀਆਂ ਵਲੋਂ ਕੀਤੇ ਗਏ ਹਨ, ਜਿਨ੍ਹਾਂ ਦੀ ਬਾਅਦ ਵਿਚ ਜਿੰਮੇਵਾਰੀ ਵੀ ਕਈ ਸੰਗਠਨਾਂ ਵਲੋਂ ਲਈ ਗਈ ਹੈ ।

Read More : ਪਾਕਿਸਤਾਨ ਵਿੱਚ ਪੁਲਿਸ ਨੇ ਸਿੱਖ ਔਰਤ ਨੂੰ ਬੰਧਕ ਬਣਾ ਕੇ ਸਮੂਹਿਕ ਬਲਾਤਕਾਰ ਕਰਨ ਵਾਲਿਆਂ ਤੋਂ ਛੁਡਵਾਇਆ

Leave a Comment

Your email address will not be published. Required fields are marked *

Scroll to Top