ਪਟਿਆਲਾ, 9 ਜੂਨ 2025 : First they cursed, then they beat him up, a case was registered at the police station : ਥਾਣਾ ਪਸਿਆਣਾ (Police Station Pasiana) ਦੀ ਪੁਲਸ ਨੇ ਤਿੰਨ ਵਿਅਕਤੀਆਂ (Three people) ਵਿਰੁੱਧ ਵੱਖ ਵੱਖ ਧਾਰਾਵਾਂ 115 (2), 126 (2), 351 (2), 3 (5) ਬੀ. ਐਨ. ਐਸ. ਤਹਿਤ ਪਹਿਲਾਂ ਗਾਲਾਂ ਕੱਢਣ ਤੇ ਫਿਰ ਘੇਰ ਦੇ ਪਤੀ ਪਤਨੀ ਦੀ ਕੁੱਟਮਾਰ ਕਰਨ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ ।
ਕਿਹੜੇ ਕਿਹੜੇ ਵਿਰੁੱਧ ਦਰਜ ਕੀਤਾ ਹੈ ਕੇਸ
ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਕਰਮਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਚੂਹੜਪੁਰ ਕਲਾਂ, ਗੁਰਲਾਲ ਸਿੰਘ ਪੁੱਤਰ ਮਿੱਠੂ ਸਿੰਘ, ਗੁਰਮੇਲ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀਆਨ ਪਿੰਡ ਧਰਮਗੜ੍ਹ ਜਿਲਾ ਸੰਗਰੂਰ ਸ਼ਾਮਲ ਹਨ ।
ਸਿ਼ਕਾਇਤਕਰਤਾ ਕੁਲਵਿੰਦਰ ਨੇ ਕੀ ਦੱਸਿਆ ਪੁਲਸ ਨੂੰ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਕੁਲਵਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਚੂਹੜਪੁਰ ਕਲਾਂ ਥਾਣਾ ਪਸਿਆਣਾ ਨੇ ਦੱਸਿਆ ਕਿ 30 ਮਈ 2025 ਨੂੰ ਉਪਰੋਕਤ ਵਿਅਕਤੀਆਂ ਨੇ ਉਸਦੇ ਘਰ ਦੇ ਬਾਹਰ ਆ ਕੇ ਗਾਲੀ ਗਲੋਚ ਕੀਤੀ ਸੀ, ਜਿਸ ਸਬੰਧੀ ਜਦੋਂ ਉਹ ਆਪਣੀ ਪਤਨੀ ਨਾਲ ਉਪਰੋਕਤ ਵਿਅਕਤੀਆਂ ਵਿਰੁੱਧ ਦਰਖਾਸਤ ਦੇਣ ਲਈ ਥਾਣਾ ਜਾ ਰਿਹਾ ਸੀ ਤਾਂ ਉਪਰੋਕਤ ਵਿਅਕਤੀਆਂ ਨੇ ਉਸ ਦੀ ਅਤੇ ਉਸਦੀ ਪਤਨੀ ਨੂੰ ਰਸਤੇ ਵਿੱਚ ਘੇਰ ਕੇ ਕੁੱਟਮਾਰ (Beating) ਕੀਤੀ ਅਤੇ ਜਾਨੋ ਮਾਰਨ ਦੀਆ ਧਮਕੀਆ (Death threats) ਵੀ ਦਿੱਤੀਆਂ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਥਾਣਾ ਪਸਿਆਣਾ ਪੁਲਸ ਨੇ ਕੀਤਾ ਚਾਰ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ