ਮਿੰਨੀ ਸਕੱਤਰੇਤ ਦੇ ਏ ਬਲਾਕ ਦੀ ਚੌਥੀ ਮੰਜਿਲ ਤੇ ਬਣੇ ਰਿਕਾਰਡ ਰੂਮ ਵਿਚ ਲੱਗੀ ਅੱਗ

ਪਟਿਆਲਾ, 10 ਜੂਨ 2025 : Fire breaks out in record room on 4th floor of A Block of Mini Secretariat : ਪਟਿਆਲਾ ਵਿਖੇ ਬਣੇ ਮਿੰਨੀ ਸਕੱਤਰੇਤ ਵਿਖੇ ਏ ਬਲਾਕ ਵਿੱਚ 12 ਵਜੇ ਦੇ ਕਰੀਬ ਰਿਕਾਰਡ ਰੂਮ ਚ ਅੱਗ ਲੱਗਣ ਕਾਰਨ ਪੂਰੇ ਮਿਨੀ ਸਕੱਤਰੇਤ ਅੰਦਰ ਹਫੜਾ ਦਫੜੀ ਦਾ ਮਾਹੌਲ ਬਣ ਗਿਆ । ਅੱਗ ਲੱਗਣ ਤੋਂ ਤੁਰੰਤ ਬਾਅਦ ਡਿਪਟੀ ਕਮਿਸ਼ਨਰ ਦਫਤਰ ਦੇ ਕਮਰਿਆਂ ਅੰਦਰ ਕੰਮ ਕਰਦੇ ਮੁਲਾਜ਼ਮ ਸਕਤਰੇਤ ਦੇ ਬਾਹਰ ਕੰਪਲੈਕਸ ਵਿਚ ਆ ਗਏ ।

ਧੂੰਆਂ ਫੈਲਣ ਕਾਰਨ ਹਨੇਰਾ ਛਾ ਗਿਆ ਅਤੇ ਲੋਕਾਂ ਅੰਦਰ ਡਰ ਦਾ ਮਾਹੌਲ ਦੇਖਿਆ ਗਿਆ

ਦੱਸਣਯੋਗ ਹੈ ਕਿ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀ ਗੱਡੀ ਸਮੇਂ ਤੇ ਨਾ ਪਹੁੰਚ ਸਕੀ, ਜਿਸ ਕਾਰਨ ਕੁਝ ਹੀ ਮਿੰਟਾਂ ਵਿਚ ਬਲਾਕ ਵਿਚ ਧੂੰਆਂ ਫੈਲਣ ਕਾਰਨ ਹਨੇਰਾ ਛਾ ਗਿਆ ਅਤੇ ਲੋਕਾਂ ਅੰਦਰ ਡਰ ਦਾ ਮਾਹੌਲ ਦੇਖਿਆ ਗਿਆ । ਇਕੱਠੀ ਕੀਤੀ ਗਈ ਜਾਣਕਾਰੀ ਮੁਤਾਬਕ ਅੱਗ ਲੱਗਣ ਸਮੇਂ ਡਿਪਟੀ ਕਮਿਸ਼ਨਰ ਆਪਣੇ ਦਫਤਰ ਵਿੱਚ ਮੌਜੂਦ ਸਨ । ਡੀ. ਸੀ. ਦਫਤਰ ਵਿਖੇ ਚੌਥੀ ਮੰਜਿਲ ਤੇ ਅੱਗ ਲੱਗਣ ਕਾਰਨ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਅੱਗ ਬੁਝਾਉਣ ਵਿਚ ਥੋੜੀ ਔਕੜ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਅੱਗ ਉਚਾਈ ਤੇ ਲੱਗੀ ਹੋਣ ਕਾਰਨ ਅਤੇ ਖਿੜਕੀਆਂ ਤੇ ਸ਼ੀਸ਼ੇ ਹੋਣ ਕਾਰਨ ਵੀ ਅੱਗ ਬੁਝਾਉਣ `ਚ ਦਿੱਕਤ ਪੇਸ਼ ਆਈ ।

Read More : ਮਿੰਨੀ ਸਕੱਤਰੇਤ ਵਿਚ ਨਹੀ ਹੈ ਕੋਈ ਵੀ ਸੁਰਖਿਆ ਪ੍ਰਬੰਧ

Leave a Comment

Your email address will not be published. Required fields are marked *

Scroll to Top