ਸਿੱਖਿਆ ਮੰਤਰੀ ਨੇ ਫੋਨ ਨਾ ਚੁੱਕਣ ਤੇ ਅਧਿਕਾਰੀ ਨੂੰ ਕੀਤਾ ਮੁਅੱਤਲ

ਚੰਡੀਗੜ੍ਹ, 17 ਅਪ੍ਰੈਲ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਦੱਖਣੀ ਹਰਿਆਣਾ ਪਾਵਰ ਡਿਸਟ੍ਰੀਬਿਊਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਜੀਂਦ ਸਰਕਲ ਦੇ ਸੁਪਰਡੈਂਟ ਇੰਜੀਨੀਅਰ ਹਰੀ ਦੱਤ ਨੂੰ ਫ਼ੋਨ ਨਾ ਚੁੱਕਣ ਤੇ ਮੁਅੱਤਲ ਕਰ ਦਿੱਤਾ ਹੈ ।

ਸਿੱਖਿਆ ਮੰਤਰੀ ਹਰਿਆਣਾ ਮਹੀਪਾਲ ਢਾਂਡਾ ਨੇ ਉਕਤ ਅਧਿਕਾਰੀ ਨੂੰ ਫੋਨ ਕੀਤਾ ਸੀ ਪਰ ਅਧਿਕਾਰੀ ਨੇ ਫ਼ੋਨ ਨਹੀਂ ਚੁੱਕਿਆ

ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖਿਆ ਮੰਤਰੀ ਹਰਿਆਣਾ ਮਹੀਪਾਲ ਢਾਂਡਾ ਨੇ ਉਕਤ ਅਧਿਕਾਰੀ ਨੂੰ ਫੋਨ ਕੀਤਾ ਸੀ ਪਰ ਅਧਿਕਾਰੀ ਨੇ ਫ਼ੋਨ ਨਹੀਂ ਚੁੱਕਿਆ, ਜਿਸ ਤੋਂ ਬਾਅਦ ਢਾਂਡਾ ਨੇ ਇਸ ਬਾਰੇ ਬਿਜਲੀ ਮੰਤਰੀ ਅਨਿਲ ਵਿਜ ਨੂੰ ਸ਼ਿਕਾਇਤ ਕੀਤੀ ਅਤੇ ਵਿਜ ਨੇ ਤੁਰੰਤ ਕਾਰਵਾਈ ਕਰਦਿਆਂ ਅਧਿਕਾਰੀ ਨੂੰ ਮੁਅੱਤਲ ਕਰਨ ਦਾ ਹੁਕਮ ਜਾਰੀ ਕਰ ਦਿੱਤਾ । ਦੱਸਣਯੋਗ ਹੈ ਕਿ ਮੰਤਰੀ ਨੂੰ ਪਹਿਲਾਂ ਵੀ ਸੁਪਰਡੈਂਟ ਇੰਜੀਨੀਅਰ ਵਿਰੁੱਧ ਅਜਿਹੀਆਂ ਸ਼ਿਕਾਇਤਾਂ ਮਿਲੀਆਂ ਸਨ । ਅਜਿਹੇ ਵਿੱਚ, ਮੰਤਰੀ ਢਾਂਡਾ ਦਾ ਫੋਨ ਨਾ ਚੁੱਕਣ ਕਾਰਨ ਅਧਿਕਾਰੀ ਮੁਸੀਬਤ ਵਿੱਚ ਪੈ ਗਿਆ ।

Leave a Comment

Your email address will not be published. Required fields are marked *

Scroll to Top