ਨਵੀਂ ਦਿੱਲੀ, 21 ਮਈ 2025 : ED conducts raids in several cities including Jalandhar and Mumbai in money laundering case : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਜਿਸਨੂੰ (ਈ. ਡੀ) ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ ਵਲੋਂ ਅੱਜ ਮਨੀ ਲਾਂਡਰਿੰਗ ਦੇ ਮਾਮਲੇ ਸਬੰਧੀ ਭਾਰਤ ਦੇਸ਼ ਦੇ ਪ੍ਰਸਿੱਧ ਸ਼ਹਿਰ ਮੁੰਬਈ ਅਤੇ ਪੰਜਾਬ ਦੇ ਸ਼ਹਿਰ ਜਲੰਧਰ ਵਿਖੇ ਛਾਪੇਮਾਰੀ ਕੀਤੀ ਗਈ ਹੈ । ਈ. ਡੀ. ਵਲੋ਼ ਅੱਜ ਇੱਕ ਕੰਪਨੀ ਵਿੱਚ ਕਥਿਤ ਮਨੀ ਲਾਂਡਰਿੰਗ ਦੀ ਜਾਂਚ ਸਬੰਧੀ ਮੁੰਬਈ, ਬੈਂਗਲੁਰੂ, ਜਲੰਧਰ, ਇੰਦੌਰ ਅਤੇ ਕੋਲਕਾਤਾ ਸਮੇਤ ਕਈ ਸ਼ਹਿਰਾਂ ਵਿੱਚ ਛਾਪੇਮਾਰੀ ਕੀਤੀ ਗਈ ਹੈ ।
ਛਾਪੇਮਾਰੀ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐਮ. ਐਲ. ਏ) 2002 ਦੇ ਉਪਬੰਧਾਂ ਤਹਿਤ ਕੀਤੀ ਗਈ ਸੀ
ਪ੍ਰਾਪਤ ਜਾਣਕਾਰੀ ਅਨੁਸਾਰ ਛਾਪੇਮਾਰੀ ਦੌਰਾਨ ਈ. ਡੀ. ਨੇ ਲਗਭਗ 6.43 ਲੱਖ ਰੁਪਏ ਦੇ ਅਮਰੀਕੀ ਡਾਲਰ, ਸਿੰਗਾਪੁਰ ਡਾਲਰ ਅਤੇ ਦਿਰਹਾਮ ਸਮੇਤ ਵਿਦੇਸ਼ੀ ਮੁਦਰਾਵਾਂ, 55.74 ਲੱਖ ਰੁਪਏ ਦੇ ਸੋਨੇ ਦੀਆਂ ਛੜਾਂ ਜ਼ਬਤ ਕੀਤੀਆਂ ਅਤੇ ਲਗਭਗ 94 ਲੱਖ ਰੁਪਏ ਦੇ ਜਮ੍ਹਾਂ ਰਾਸ਼ੀ ਵਾਲੇ ਕੁਝ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ । ਈ. ਡੀ. ਜਾਂਚ ਏਜੰਸੀ ਜਿਸ ਨੇ ਸੋ਼ਸ਼ਲ ਮੀਡੀਆ ਪੋਸਟ ਵਿਚ ਛਾਪੇਮਾਰੀ ਸਬੰਧੀ ਦੱਸਿਆ ਨੇ ਇਹ ਵੀ ਦੱਸਿਆ ਕਿ ਉਕਤ ਛਾਪੇਮਾਰੀ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐਮ. ਐਲ. ਏ) 2002 ਦੇ ਉਪਬੰਧਾਂ ਤਹਿਤ ਕੀਤੀ ਗਈ ਸੀ ।ਕੇਂਦਰੀ ਜਾਂਚ ਏਜੰਸੀ ਈ. ਡੀ. ਨੇ ਕਿਹਾ ਕਿ ਜਾਇਦਾਦ ਦੇ ਕਾਗਜ਼ਾਤ਼, ਕਈ ਡਿਜੀਟਲ ਡਿਵਾਈਸਾਂ ਅਤੇ ਕਈ ਤਰ੍ਹਾਂ ਦੇ ਅਪਰਾਧਕ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ ।
Read More : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੀਤੀ ਵੈਟ ਘੁਟਾਲੇ ਮਾਮਲੇ `ਚ ਹਰਿਆਣਾ `ਚ 14 ਥਾਵਾਂ `ਤੇ ਛਾਪੇਮਾਰੀ