ਰੈਗੂਲਰ ਵੀ. ਸੀ. ਦੀ ਨਿਯੁੱਕਤੀ ਨਾ ਹੋਣ ਕਾਰਨ ਪੀ. ਯੂ. ਵਿਚ ਹਾਲੋ ਬੇਹਾਲ ਹੋਏ ਹਾਲਾਤ
-ਫੂਡ ਹਬ ਨੇੜੇ ਸੀਵਰੇਜ, ਫਲਸ਼ਾਂ, ਬਾਥਰੂਮ ਜਾਮ ਕਾਰਨ ਭਿਆਨਕ ਬਿਮਾਰੀ ਫੈਲਣ ਦਾ ਖਤਰਾ ਵਧਿਆ
-ਵਿਦਿਆਰਥੀ, ਅਧਿਆਪਕ ਅਤੇ ਲੋਕ ਕਰ ਰਹੇ ਹਨ ਤਰਾਹ ਤਰਾਹ ਪਰ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ
ਪਟਿਆਲਾ : ਪਿਛਲੇ 11 ਮਹੀਨੇ ਤੋਂ ਪੰਜਾਬੀ ਯੂਨੀਵਰਸਿਟੀ ਵਿਚ ਰੈਗੂਲਰ ਵਾਈਸ ਚਾਂਸਲਰ ਦੀ ਨਿਯੁੱਕਤੀ ਨਾ ਹੋਣ ਕਰਕੇ ਹਾਲਾਤ ਹਾਲੋ ਬੇਹਾਲ ਹੁੰਦੇ ਜਾ ਰਹੇ ਹਨ । ਇਸ ਤਰ੍ਹਾਂ ਲਗ ਰਿਹਾ ਹੈ ਕਿ ਯੂਨੀਵਰਸਿਟੀ ਦਾ ਵਾਲੀ ਵਾਰਿਸ ਹੀ ਕੋਈ ਨਹੀ ਹੈ । ਪੀ. ਯੂ. ਦੇ ਦਿਲ ਵਜੋ ਜਾਣੀ ਜਾਂਦੀ ਗੋਲ ਮਾਰਕੀਟ, ਫੂਡ ਹਬ ਨੇਡੇ ਪਿਛਲੇ 6 ਮਹੀਨਿਆਂ ਤੋਂ ਸੀਵਰੇਜ ਜਾਮ ਹੈ, ਫਲਸ਼ਾਂ ਬਲਾਕ ਹਨ, ਬਾਥਰੂਮ ਜਾਮ ਹਨ, ਜਿਸ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਯੂਨੀਵਰਸਿਟੀ ਦੇ ਅਧਿਕਾਰੀ ਕੁੰਭਕਰਨੀ ਨੀਦ ਸੁਤੇ ਪਏ ਹਨ । ਵਿਦਿਆਰਥੀ ਤੇ ਅਧਿਆਪਕ ਇਨਾ ਅਧਿਕਾਰੀਆਂ ਨੂੰ ਬਾਰ ਬਾਰ ਬੇਨਤੀਆਂ ਕਰ ਰਹੇ ਹਨ ਕਿ ਇਨਾ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਇਆ ਜਾਵੇ ਪਰ ਕੋਈ ਵੀ ਹਲ ਨਹੀ ਹੋ ਰਿਹਾ ।
25 ਅਪ੍ਰੈਲ 2024 ਨੂੰ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਦੀ ਵਿਦਾਇਗੀ ਹੁੰਦੀ ਹੈ। ਹੈਰਾਨੀ ਹੈ ਕਿ ਪੰਜਾਬ ਸਰਕਾਰ 11 ਮਹੀਨਿਆਂ ਵਿਚ ਵੀ ਵਾਈਸ ਚਾਂਸਲਰ ਨਿਯੁਕਤ ਨਹੀ ਕਰ ਸਕੀ, ਜਿਸ ਨਾਲ ਸਰਕਾਰ ਦੀ ਬੇਹਦ ਕਿਰਕਿਰੀ ਹੋ ਰਹੀ ਹੈ। ਪੰਜਾਬੀ ਯੂਨੀਵਰਸਿਟੀ ਪੰਜਾਬ ਦੇ ਮਾਲਵਾ ਦੀ ਐਜੂਕੇਸ਼ਨ ਹਬ ਵਜੋਂ ਜਾਣੀ ਜਾਂਦੀ ਹੈ, ਜਿਸ ਵਿਚ ਹਜਾਰਾਂ ਵਿਦਿਆਰਥੀ ਪੜਨ ਆਉਂਦੇ ਹਨ ਤੇ ਯੂਨੀਵਰਸਿਟੀ ਦੇ ਇਸ ਫੂਡ ਹਬ ਵਿਚ ਰੋਣਕਾਂ ਲਗੀਆਂ ਹੁੰਦੀਆਂ ਹਨਪ ਰ ਇਸ ਸਮੇਂ ਹਾਲਾਤ ਬਦ ਤੋਂ ਬਦਤਰ ਹਨ। ਯੂਨੀਵਰਸਿਟੀ ਵਿਚ ਬਹੁਤ ਥਾਵਾਂ ‘ਤੇ ਕੂੜੇ ਦੇ ਢੇਰ ਨਜਰ ਆਉਂਦੇ ਹਨ, ਕਿਸੇ ਸਮੇਂ ਪੰਜਾਬੀ ਯੂਨੀਵਰਸਿਟੀ ਨੂੰ ਸਭ ਤੋਂ ਸਾਫ ਯੂਨੀਵਰਸਿਟੀ ਵਜੋਂ ਜਾਣਿਆ ਜਾਂਦਾ ਸੀ ।
ਸੜਕਾਂ ਦੀ ਬਦਤਰ ਹਾਲਤ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਮੂੰਹ ‘ਤੇ ਹੋ ਰਹੀ ਹੈ ਚਪੇੜ ਸਾਬਿਤ
ਪੰਜਾਬੀ ਯੂਨੀਵਰਸਿਟੀ ਦੇਸੜਕਾਂ ਦੀ ਬਦਤਰ ਹਾਲਤ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਮੂੰਹ ‘ਤੇ ਚਪੇੜ ਸਾਬਿਤ ਹੋ ਰਹੀ ਹੈ। ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਯੂਨੀਵਰਸਿਟੀ ਨੂੰ ਤਨਖਾਹਾਂ ਦੇ ਪੈਸੇ ਦੇ ਰਹੀ ਹੈ। ਹੈਰਾਨੀ ਹੈ ਕਿ ਯੂਨੀਵਰਸਿਟੀ ਆਪਣੇ ਬਜਟ ਨਾਲ ਸੜਕਾਂ ਤੱਕ ਨਹੀ ਬਣਵਾ ਪਾ ਰਹੀ। ਇਨਾ ਸੜਕਾਂ ‘ਤੇ ਗੱਡੀਆਂ ਤਾਂ ਕਿ ਪੈਦਲ ਚਲਣਾ ਅੋਖਾ ਹੋਇਆ ਪਿਆ ਹੈ। ਪੈਚ ਵਰਕ ਤੱਕ ਨਹੀ ਹੋ ਰਹੇ। ਪੰਜਾਬੀ ਯੂਨੀਵਰਸਿਟੀ ਇਸ ਸਮੇਂ ਕੁਰਲਾ ਰਹੀ ਹੈ ਪਰ ਅਧਿਕਾਰੀ ਸੁੱਤੇ ਪਏ ਹਨ ਤੇ ਨਵੇਂ ਵੀਸੀ ਦੀ ਨਿਯੁੱਕਤੀ ਨਹੀ ਹੋ ਰਹੀ ਹੈ ।
– ਯੂਨੀਵਰਸਿਟੀ ਦੀ ਇਸ ਸਮੇ ਕਮਾਂਡ ਹੈ ਅਕੈਡਮਿਕ ਡੀਨ ਤੇ ਰਜਿਸਟਰਾਰ ਕੋਲ
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਚਾਰਜ ਇਸ ਸਮੇਂ ਪ੍ਰਿੰਸੀਪਲ ਸੈਕਟਰੀ ਐਜੂਕੇਸ਼ਨ ਦੇ ਕੋਲ ਹੈ। ਪ੍ਰਿੰਸੀਪਲ ਸੈਕਟਰੀ ਐਜੂਕੇਸ਼ਨ ਚੰਡੀਗੜ ਰਹਿੰਦੇ ਹਨ, ਜਿਨਾ ਕੋਲ ਪੂਰੇ ਪੰਜਾਬ ਦੇ ਸੈਕੰਡਰੀ ਅਤੇ ਹਾਇਰ ਸਕੂਲਾਂ, ਕਾਲਜਾਂ ਹੋਰ ਯੂਨੀਵਰਸਿਟੀਆਂ ਦਾ ਭਾਰ ਹੁੰਦਾ ਹੈ। ਐਜੂਕੇਸ਼ਨ ਬਹੁਤ ਵੱਡਾ ਅਦਾਰਾ ਹੈ। ਇਸ ਲਈ ਪ੍ਰਿੰਸੀਪਲ ਸੈਕਟਰੀ ਐਜੂਕੇਸ਼ਨ, ਪੰਜਾਬੀ ਯੂਨੀਵਰਸਿਟੀ ਵੱਲ ਬਹੁਤ ਸੀਮਿਤ ਧਿਆਨ ਦੇ ਪਾਉਂਦੇ ਹਨ। ਇਸਤੋ ਬਾਅਦ ਯੂਨੀਵਰਸਿਟੀ ਦੀ ਕਮਾਂਡ ਅਕੈਡਮਿਕ, ਡੀਨ, ਰਜਿਸਟਰਾਰ ਕੋਲ ਹੁੰਦੀ ਹੈ, ਜਿਹੜੇ ਕਿ ਵਾਈਸ ਚਾਂਸਲਰ ਨਾ ਹੋਣ ਤੋਂ ਬਿਨਾ ਬਹੁਤਾ ਕੁੱਝ ਕਰ ਨਹੀ ਪਾ ਰਹੇ ਹਨ।
ਪਟਿਆਲਾ ਤੋਂ ਚੰਡੀਗੜ੍ਹ ਡਾਕ ਦੇ ਗੇੜਿਆਂ ਨੇ ਮਾਰਿਆ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਬਹੁਤੀ ਡਾਕ ਇਸਸਮੇਂ ਗੱਡੀ ਰਾਹੀ ਚੰਡੀਗੜ ਜਾਂਦੀ ਹੈ ਤੇ ਉਥੇ ਆਕੇ ਵਾਪਸ ਆਉਂਦੀ ਹੈ। ਯੂਨੀਵਰਸਿਟੀ ਦੇ ਕੁੱਝ ਅਿਧਕਾਰੀਆਂ ਨੂੰ ਤਾਂ ਚੰਡੀਗੜ੍ਹ ਦੇ ਗੇੜਿਆਂ ਨੇ ਹੀ ਮਾਰ ਲਿਆ ਹੇੈ। ਯੂਨੀਵਰਸਿਟੀ ਦੀਆਂ ਬਹੁਤੀਆਂ ਫਾਈਲਾਂ ਨੂੰ ਵਾਈਸ ਚਾਂਸਲਰ ਦੀ ਮੰਜੂਰੀ ਦੀ ਲੋੜ ਹੁੰਦੀ ਹੈ, ਜਿਸ ਕਾਰਨ ਹਰ ਫਾਈਲ ਚੰਡੀਗੜ ਭੇਜਣੀ ਪੈ ਰਹੀ ਹੈ ਕਿਉਂਕਿ ਇਥੇ ਰੈਗੂਲਰ ਵਾਈਸ ਚਾਂਸਲਰ ਨਹੀ ਹਨ ।
– ਪੰਜਾਬ ਸਰਕਾਰ ਰਾਜਪਾਲ ਨੂੰੂ ਬੇਨਤੀ ਕਰਕੇ ਵੀਸੀ ਦੀ ਫਾਈਲ ਪਾਸ ਕਰਵਾਉਣ ਦੇ ਰੌਂਅ ‘ਚ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਸਬੰਧੀ ਫਾਈਲ ਦੂਸਰੀ ਵਾਰ ਰਾਜਪਾਲ ਵਲੋ ਮੋੜਨ ਦੇ ਚਲਦੇ ਚਰਚਿਆਂ ਤੋਂ ਬਾਅਦ ਪੰਜਾਬ ਸਰਕਾਰ ਵੀ ਐਕਟਿਵ ਮੋਡ ਵਿਚ ਆ ਗਈ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਅਤੇ ਸਿਖਿਆ ਮੰਤਰੀ ਇਹ ਚਾਹੁੰਦੇ ਹਨ ਕਿ ਰਾਜਪਾਲ ਨੂੰ ਬੇਨਤੀ ਕਰਕੇ ਇਹ ਫਾਈਲ ਪਾਸ ਕਰਵਾ ਲਈ ਜਾਵੇ ਤਾਂ ਜੋ ਯੂਨੀਵਰਸਿਟੀ ਵਿਚ ਨਵੇ ਵਾਈਸ ਚਾਂਸਲਰ ਦੀ ਨਿਯੁੱਕਤੀ ਹੋ ਸਕੇ। ਇਸ ਸਬੰਧੀ ਬਕਾਇਦਾ ਤੌਰ’ਤੇ ਤਿਆਰੀਆਂ ਵੀ ਚਲ ਰਹੀਆਂ ਹਨ। ਅਗਲੇ ਹਫਤੇ ਰਾਜਪਾਲ ਨੂੰ ਸਰਕਾਰ ਵਲੋ ਵਾਈਸ ਚਾਂਸਲਰ ਦੀ ਫਾਈਲ ਪਾਸ ਕਰਨ ਦੀ ਬੇਨਤੀ ਕੀਤੀ ਜਾ ਰਹੀ ਹੈ । ਸਰਕਾਰ ਨੂੰ ਪਤਾ ਹੈ ਕਿ ਜੇਕਰ ਫਾਈਲ ਵਾਪਸ ਆ ਗਈ ਤਾਂ ਇਸਨੂੰ ਦੁਬਾਰਾ ਭੇਜਣ ਲਈ ਲੰਬਾ ਸਮਾਂ ਲੱਗ ਜਾਵੇਗਾ, ਜਿਸ ਕਾਰਨ ਯੂਨੀਵਰਸਿਟੀ ਦੇ ਹਾਲਾਤ ਬੇਕਾਬੂ ਵੀ ਹੋ ਸਕਦੇ ਹਨ।