ਜ਼ਿਲ੍ਹਾ ਸਪੋਰਟਸ ਕਾਉਂਸਲ ਕੀਤੀ ਖਿਡਾਰੀਆਂ ਨੂੰ ਖੇਡ ਸਹੂਲਤਾਂ ਦੇਣ `ਤੇ ਹੋਈ ਚਰਚਾ

ਪਟਿਆਲਾ, 26 ਮਈ 2025 : District Sports Council held a discussion on providing sports facilities to the players : ਪਟਿਆਲਾ ਜ਼ਿਲ੍ਹੇ ਦੇ ਖਿਡਾਰੀਆਂ ਨੂੰ ਬਿਹਤਰ ਖੇਡ ਸਹੂਲਤਾਂ ਦੇਣ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ ਦੀ ਅਗਵਾਈ ਹੇਠ ਜ਼ਿਲ੍ਹਾ ਸਪੋਰਟਸ ਕਾਉਂਸਲ ਦੀ ਬੈਠਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ ਗਈ ।  ਇਸ ਮੌਕੇ ਜ਼ਿਲ੍ਹੇ ਦੇ ਸਮੂਹ ਐਸ. ਡੀ. ਐਮਜ਼. ਤੇ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਸਮੇਤ ਵੱਖ ਵੱਖ ਖੇਡਾਂ ਦੇ ਕੋਚ ਹਾਜ਼ਰ ਸਨ ।

ਏ. ਡੀ. ਸੀ. ਦਿੱਤੀ ਸਵਿਮਿੰਗ ਪੂਲ ਦੀਆਂ ਦਿੱਕਤਾਂ ਦੇ ਹੱਲ ਲਈ ਤਜਵੀਜ਼ ਤਿਆਰ ਕਰਨ ਦੀ ਹਦਾਇਤ

ਏ. ਡੀ. ਸੀ. ਇਸ਼ਾ ਸਿੰਗਲ ਨੇ ਨਗਰ ਨਿਗਮ ਸਾਹਮਣੇ ਬਣੇ ਖੇਡ ਵਿਭਾਗ ਦੇ ਸਵਿਮਿੰਗ ਪੂਲ ਸਬੰਧੀ ਸਵੀਮਿੰਗ ਕੋਚ ਰਾਜਪਾਲ ਸਿੰਘ ਪਾਸੋਂ ਜਾਣਕਾਰੀ ਪ੍ਰਾਪਤ ਕਰਦਿਆਂ ਕਿਹਾ ਕਿ ਇਸ ਪੂਲ ਦੀਆਂ ਦਿੱਕਤਾਂ ਦੇ ਸਥਾਈ ਹੱਲ ਲਈ ਪੂਰੀ ਤਜਵੀਜ਼ ਤਿਆਰ ਕਰਕੇ ਦਿੱਤੀ ਜਾਵੇ ਤਾਂ ਜੋ ਮੈਨ ਪਾਵਰ ਸਮੇਤ ਹੋਰ ਸਾਰੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕੇ ।  ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਪੋਰਟਸ ਕਾਉਂਸਲ ਦੀ ਬੈਠਕ ਹਰੇਕ ਸੋਮਵਾਰ ਕੀਤੀ ਜਾਇਆ ਕਰੇਗੀ ਤੇ ਖੇਡਾਂ ਨਾਲ ਸਬੰਧਤ ਹਰੇਕ ਮੁਸ਼ਕਲ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ । ਉਨ੍ਹਾਂ ਜ਼ਿਲ੍ਹਾ ਖੇਡ ਅਫ਼ਸਰ ਨੂੰ ਪੋਲੋ ਗਰਾਊਂਡ ਤੇ ਜ਼ਿੰਮਨੇਜ਼ੀਅਮ ਹਾਲ ਦੀ ਸਾਂਭ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ ਕਰਦਿਆਂ ਕਿਹਾ ਕਿ ਅੱਗੇ ਬਰਸਾਤਾਂ ਦੇ ਮੌਸਮ ਵਿੱਚ ਸਮੇਂ ਸਿਰ ਘਾਹ ਦੀ ਕਟਾਈ ਅਤੇ ਪਾਣੀ ਦੀ ਸਹੀ ਨਿਕਾਸੀ ਦੇ ਸਹੀ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ।

ਐਸ. ਡੀ. ਐਮਜ. ਸਬ ਡਵੀਜ਼ਨ ਅੰਦਰ ਖੇਡ ਮੈਦਾਨ ਵਿਕਸਤ ਕਰਨ ਲਈ ਢੁਕਵੀਂ ਜਗਾਂ ਲਭ ਕੇ ਉਸਦੀ ਤਜਵੀਜ਼ ਭੇਜਣ

ਮੀਟਿੰਗ ਦੌਰਾਨ ਏ. ਡੀ. ਸੀ. ਨੇ ਜ਼ਿਲ੍ਹੇ ਦੇ ਸਮੂਹ ਐਸ. ਡੀ. ਐਮਜ. ਨੂੰ ਆਪਣੀ ਸਬ ਡਵੀਜ਼ਨ ਅੰਦਰ ਖੇਡ ਮੈਦਾਨ ਵਿਕਸਤ ਕਰਨ ਲਈ ਢੁਕਵੀਂ ਜਗਾਂ ਲਭ ਕੇ ਉਸਦੀ ਤਜਵੀਜ਼ ਭੇਜਣ ਲਈ ਕਿਹਾ । ਉਨ੍ਹਾਂ ਕਿਹਾ ਕਿ ਜਿਹੜੇ ਪਿੰਡ ਵਿੱਚ ਜਿਸ ਖੇਡ ਨੂੰ ਵੱਧ ਖੇਡਿਆਂ ਜਾਂਦਾ ਹੈ, ਉਥੇ ਉਸ ਖੇਡ ਦਾ ਮੈਦਾਨ ਵਿਕਸਤ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਖਿਡਾਰੀ ਇਸ ਦਾ ਲਾਭ ਉਠਾ ਸਕਣ ।
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ, ਜਿਮਨਾਸਟਿਕ ਕੋਚ ਬਲਜੀਤ ਸਿੰਘ, ਸਵਿਮਿੰਗ ਕੋਚ ਰਾਜਪਾਲ ਸਿੰਘ ਤੇ ਟੇਬਲ ਟੈਨਿਸ ਕੋਚ ਹਰਮਨਪ੍ਰੀਤ ਸਿੰਘ ਮੌਜੂਦ ਸਨ ।

Red More : ਈਸ਼ਾ ਸਿੰਗਲ ਨੇ ਪਟਿਆਲਾ ਦੇ ਏ. ਡੀ. ਸੀ. ਦਾ ਅਹੁਦਾ ਸੰਭਾਲਿਆ ਮੈਡਮ ਕੰਚਨ ਨੂੰ ਨਿੱਘੀ ਵਿਦਾਇਗੀ

Leave a Comment

Your email address will not be published. Required fields are marked *

Scroll to Top