ਦਿੱਲੀ ਪੁਲਸ ਨੂੰ ਭਾਜਪਾ ਦੇ ਲੋਕਾਂ ਵਲੋਂ ਦਿਨ ਦਿਹਾੜੇ ਵੰਡੇ ਜਾ ਰਹੇ ਪੈਸੇ, ਜੁੱਤੇ ਅਤੇ ਚਾਦਰਾਂ ਨਹੀਂ ਦਿਸ ਰਹੀਆਂ ਬਸ ਦਿਸ ਰਿਹਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦਿੱਲੀ ਸਥਿਤ ਘਰ

ਦਿੱਲੀ ਪੁਲਸ ਨੂੰ ਭਾਜਪਾ ਦੇ ਲੋਕਾਂ ਵਲੋਂ ਦਿਨ ਦਿਹਾੜੇ ਵੰਡੇ ਜਾ ਰਹੇ ਪੈਸੇ, ਜੁੱਤੇ ਅਤੇ ਚਾਦਰਾਂ ਨਹੀਂ ਦਿਸ ਰਹੀਆਂ ਬਸ ਦਿਸ ਰਿਹਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦਿੱਲੀ ਸਥਿਤ ਘਰ
ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਦਿੱਲੀ ਵਿਖੇ ਬਣੀ ਕਪੂਰਥਲਾ ਹਾਊਸ ਰਿਹਾਇਸ਼ ਵਿਖੇ ਪਹੁੰਚ ਕਰਕੇ ਕੀਤੀ ਗਈ ਜਾਂਚ ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਦਿੱਲੀ ਪੁਲਸ ਨੂੰ ਇਹ ਦਿਖਾਈ ਨਹੀਂ ਦੇ ਰਿਹਾ ਕਿ ਭਾਜਪਾ ਦੇ ਲੋਕ ਦਿਨ-ਦਿਹਾੜੇ ਪੈਸੇ, ਜੁੱਤੇ ਅਤੇ ਚਾਦਰਾਂ ਵੰਡ ਰਹੇ ਹਨ । ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ 5 ਫਰਵਰੀ ਨੂੰ ਭਾਜਪਾ ਨੂੰ ਜਵਾਬ ਦੇਣਗੇ । ਇਸ ਦੌਰਾਨ ਇੱਕ ਅਧਿਕਾਰੀ ਨੇ ਦੱਸਿਆ ਕਿ ਚੋਣ ਕਮਿਸ਼ਨ ਦੇ ਪੋਰਟਲ ਰਾਹੀਂ ਇੱਕ ਸਿ਼ਕਾਇਤ ਮਿਲੀ ਹੈ ਕਿ ਇੱਥੋਂ ਨਕਦੀ ਵੰਡੀ ਜਾ ਰਹੀ ਹੈ, ਇਸੇ ਲਈ ਉਹ ਜਾਂਚ ਕਰਨ ਲਈ ਆਏ ਹਨ।ਇਸ ਵੇਲੇ ਪੰਜਾਬ ਦੇ ਡੀ. ਆਈ. ਜੀ. ਤੋਂ ਅੰਦਰ ਜਾਣ ਦੀ ਇਜਾਜ਼ਤ ਲਈ ਜਾ ਰਹੀ ਹੈ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦਿੱਲੀ ਸਥਿਤ ਘਰ ਕਪੂਰਥਲਾ ਹਾਊਸ ਹੈ। ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਦਿੱਲੀ ਪੁਲਸ ਦੀ ਇੱਕ ਟੀਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜਧਾਨੀ ਸਥਿਤ ਘਰ `ਤੇ ਛਾਪੇਮਾਰੀ ਕਰਨ ਲਈ ਪਹੁੰਚੀ, ਜਿਸ ਦਾਅਵੇ ਨੂੰ ਪੁਲਸ ਨੇ ਸਪੱਸ਼ਟ ਤੌਰ `ਤੇ ਰੱਦ ਕਰ ਦਿੱਤਾ। ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਜਿਨ੍ਹਾਂ ਵਿੱਚ ਮੁੱਖ ਮੰਤਰੀ ਆਤਿਸ਼ੀ ਵੀ ਸ਼ਾਮਲ ਹਨ ਨੇ ਦਾਅਵਾ ਕੀਤਾ ਕਿ ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਅਤੇ ਦਿੱਲੀ ਪੁਲਸ ਨੇ ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਪੂਰਥਲਾ ਹਾਊਸ ਸਥਿਤ ਘਰ `ਤੇ ਛਾਪਾ ਮਾਰਿਆ । ਮੁੱਖ ਮੰਤਰੀ ਪੰਜਾਬ ਜੋ ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ `ਆਪ` ਲਈ ਪ੍ਰਚਾਰ ਕਰ ਰਹੇ ਹਨ, ਦਿੱਲੀ ਦੇ ਕਪੂਰਥਲਾ ਹਾਊਸ ਵਿੱਚ ਰਹਿੰਦੇ ਹਨ। ਚੋਣ ਕਮਿਸ਼ਨ ਦੀ ਟੀਮ ਨੇ ਕਥਿਤ ਤਲਾਸ਼ੀ ਮੁਹਿੰਮ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਸਥਿਤ ਕਪੂਰਥਲਾ ਹਾਊਸ ਸਥਿਤ ਘਰ `ਤੇ ਛਾਪਾ ਮਾਰਿਆ ।

Leave a Comment

Your email address will not be published. Required fields are marked *

Scroll to Top