ਡੀ. ਸੀ. ਲਿਆ ਛੋਟੀ-ਵੱਡੀ ਨਦੀ, ਰਾਜਿੰਦਰਾ ਲੇਕ, ਨਹਿਰੀ ਪਾਣੀ ਸਪਲਾਈ ਦਾ ਜਾਇਜ਼ਾ

ਪਟਿਆਲਾ, 16 ਜੂਨ 2025 : dc-took-stock-of-small-and-large-rivers-rajindra-lake-canal-water-supply : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਛੋਟੀ ਨਦੀ ਤੇ ਵੱਡੀ ਨਦੀ (Small river and big river) ਦੀ ਸਫ਼ਾਈ ਸਮੇਤ ਰਾਜਿੰਦਰਾ ਲੇਕ, 24 ਘੰਟੇ ਨਹਿਰੀ ਪਾਣੀ ਸਪਲਾਈ ਸਮੇਤ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਤਹਿਤ ਸ਼ਹਿਰ ‘ਚ ਹਵਾ ਪ੍ਰਦੂਸ਼ਣ ਘੱਟ ਕਰਨ ਦੇ ਕੰਮਾਂ ਦਾ ਜਾਇਜ਼ਾ ਲਿਆ ।

ਲੋਕ ਨਿਰਮਾਣ ਵਿਭਾਗ, ਨਗਰ ਨਿਗਮ ਤੇ ਐਲ ਐਂਡ ਟੀ ਕੰਪਨੀ ਨੂੰ ਕੀਤੀ ਹਦਾਇਤ

ਡਿਪਟੀ ਕਮਿਸ਼ਨਰ (Deputy Commissioner) ਨੇ ਲੋਕ ਨਿਰਮਾਣ ਵਿਭਾਗ, ਨਗਰ ਨਿਗਮ ਤੇ ਐਲ ਐਂਡ ਟੀ ਕੰਪਨੀ (L&T Company) ਨੂੰ ਹਦਾਇਤ ਕੀਤੀ ਕਿ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਅਤੇ ਲੀਲਾ ਭਵਨ ਚੌਂਕ ਨੇੜੇ 24 ਘੰਟੇ ਨਹਿਰੀ ਪਾਣੀ ਦੀ ਪੈਣ ਵਾਲੀ ਪਾਇਪ ਲਾਈਨ ਲਈ ਅਗੇਤੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਤਾਂ ਕਿ ਸੜਕ ਪੁੱਟਣ ਸਮੇਂ ਆਵਾਜਾਈ ਪ੍ਰਭਾਵਤ ਨਾ ਹੋਵੇ । ਉਨ੍ਹਾਂ ਕਿਹਾ ਕਿ ਪਾਇਪ ਲਾਈਨ ਪਾਉਣ ਸਮੇਂ ਸੜਕ ਨੂੰ ਤੁਰੰਤ ਚੱਲਣਯੋਗ ਬਣਾਇਆ ਜਾਵੇ ਤੇ ਇਸ ‘ਚ ਕੋਈ ਦੇਰੀ ਨਾ ਹੋਵੇ । ਡਾ. ਪ੍ਰੀਤੀ ਯਾਦਵ ਨੇ ਮਾਨਸੂਨ ਸੀਜ਼ਨ ਦੇ ਮੱਦੇਨਜ਼ਰ ਛੋਟੀ ਤੇ ਵੱਡੀ ਨਦੀ ਦੀ ਸਫ਼ਾਈ ਦਾ ਵੀ ਜਾਇਜ਼ਾ ਲਿਆ । ਉਨ੍ਹਾਂ ਡਰੇਨੇਜ ਵਿਭਾਗ ਵੱਲੋਂ ਛੋਟੀ ਨਦੀ ਦੀ ਗੌਰੀ ਸ਼ੰਕਰ ਮੰਦਿਰ ਦੀ ਡਾਊਨ ਸਟ੍ਰਰੀਮ ਤੋਂ 4000 ਫੁਟ ਦੀ ਕਰੀਬ ਲੰਬਾਈ ਦੀ ਜਿੱਥੇ-ਜਿੱਥੇ ਲੋੜ ਹੈ, ਉਥੇ ਪੋਕਲੇਨ ਮਸ਼ੀਨ ਨਾਲ ਕੀਤੀ ਜਾ ਰਹੀ ਸਫ਼ਾਈ ਦਾ ਮੁਲੰਕਣ ਕੀਤਾ ।

ਪਟਿਆਲਾ ਕੀ ਰਾਓ ਨਦੀ ਦੀ ਕਾਲਵਾ ਤੱਕ ਸਫ਼ਾਈ ਤੇ ਬੰਨ੍ਹ ਮਜ਼ਬੂਤ ਕਰਨ ਦਾ ਚੱਲ ਰਿਹਾ ਹੈ ਕੰਮ

ਡਰੇਨੇਜ ਵਿਭਾਗ (Drainage Department) ਦੇ ਅਧਿਕਾਰੀਆਂ ਨੇ ਦੱਸਿਆ ਕਿ ਪਟਿਆਲਾ ਕੀ ਰਾਓ ਨਦੀ ਦੀ ਕਾਲਵਾ ਤੱਕ ਸਫ਼ਾਈ ਤੇ ਬੰਨ੍ਹ ਮਜ਼ਬੂਤ ਕਰਨ ਦਾ ਕੰਮ ਚੱਲ ਰਿਹਾ ਹੈ ਅਤੇ ਪਿੰਡ ਦੌਲਤਪੁਰ, ਜਿੱਥੋਂ ਇਹ ਵੱਡੀ ਨਦੀ ਦਾ ਰੂਪ ਅਖ਼ਤਿਆਰ ਕਰ ਲੈਂਦੀ ਹੈ, ਤੋਂ ਅੱਗੇ ਨਗਰ ਨਿਗਮ ਦੀ ਲਿਮਟ ਦੇ ਅੰਦਰ-ਅੰਦਰ ਬੂਟੀ ਦੀ ਸਫ਼ਾਈ ਕਰਨ ਦਾ ਕੰਮ ਕਰਨ ਲਈ ਨਗਰ ਨਿਗਮ ਵੱਲੋਂ ਟੈਂਡਰ ਲਗਾਇਆ ਗਿਆ ਹੈ । ਡਿਪਟੀ ਕਮਿਸ਼ਨਰ ਦੱਸਿਆ ਕਿ ਰਾਜਿੰਦਰਾ ਲੇਕ (Rajindra Lake) ‘ਚ ਪਾਈ ਪਲਾਈਨ ਪਾ ਕੇ ਪਾਣੀ ਪੱਕੇ ਤੌਰ ‘ਤੇ ਭਰਨ ਲਈ ਵੀ ਕੰਮ ਚੱਲ ਰਿਹਾ ਹੈ ਟੈਂਡਰ ਪ੍ਰਕ੍ਰਿਆ ਜਾਰੀ ਹੈ । ਇਸ ਮੌਕੇ ਏ. ਡੀ. ਸੀ. ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ ਸਮੇਤ ਡਰੇਨੇਜ, ਲੋਕ ਨਿਰਮਾਣ, ਪ੍ਰਦੂਸ਼ਣ ਰੋਕਥਾਮ ਬੋਰਡ, ਨਗਰ ਨਿਗਮ, ਬਾਗਬਾਨੀ, ਜੰਗਲਾਤ ਵਿਭਾਗ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।

ਫ਼ੁਹਾਰਾ ਚੌਂਕ ਸਮੇਤ ਕਾਲੀ ਦੇਵੀ ਮੰਦਿਰ ਤੋਂ ਫ਼ੁਹਾਰ ਚੌਂਕ ਤੱਕ ਮਾਲ ਰੋਡ ਦੀ ਸੁੰਦਰਤਾ ਲਈ ਬਣਾਈ ਗਈ ਹੈ ਤਜਵੀਜ਼

ਡਾ. ਪ੍ਰੀਤੀ ਯਾਦਵ (Dr. Preeti Yadav) ਨੇ ਕੌਮੀ ਸਵੱਛ ਹਵਾ ਪ੍ਰੋਗਰਾਮ ਤਹਿਤ ਹਵਾ ਪ੍ਰਦੂਸ਼ਨ ਦੀ ਰੋਕਥਾਮ, ਨਿਯਮਤ ਕਰਨਾ ਤੇ ਇਸ ਨੂੰ ਘੱਟ ਕਰਨ ਦੇ ਨਾਲ-ਨਾਲ ਹਵਾ ਦੀ ਗੁਣਵੱਤਾ ‘ਤੇ ਨਿਗਰਾਨੀ ਦਾ ਨੈਟਵਰਕ ਦਾ ਵਿਸਥਾਰ, ਜਾਗਰੂਕਤਾ ਤੇ ਸਮਰੱਥਾ ਵਧਾਉਣ ਦੀਆਂ ਗਤੀਵਿਧੀਆਂ ਵਧਾਉਣ ਦੇ ਪ੍ਰੋਗਰਾਮ ਦਾ ਜਾਇਜ਼ਾ ਲੈਣ ਲਈ ਹਵਾ ਗੁਣਵੱਤਾ ਮੋਨੀਟਰਿੰਗ ਸੈਲ ਦਾ ਵੀ ਜਾਇਜ਼ਾ ਲਿਆ । ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ‘ਤੇ ਪਟਿਆਲਾ ਸ਼ਹਿਰ ਨੂੰ ਹਰ ਪੱਖੋਂ ਵਿਕਸਤ ਕੀਤਾ ਜਾ ਰਿਹਾ ਹੈ ਤੇ ਇਸੇ ਤਹਿਤ ਹੀ ਸ਼ਹਿਰ ਵਿੱਚ ਹਵਾ ਦੀ ਗੁਣਵੱਤਾ ਸੁਧਾਰਨ ਲਈ ਬਾਰਾਂਦਰੀ ਬਾਗ ਵਿੱਚ ਹੋਰ ਸੁਧਾਰ ਕੀਤੇ ਜਾਣ ਦੀ ਤਜਵੀਜ਼ ਹੈ । ਉਨ੍ਹਾਂ ਕਿਹਾ ਕਿ ਫ਼ੁਹਾਰਾ ਚੌਂਕ ਸਮੇਤ ਕਾਲੀ ਦੇਵੀ ਮੰਦਿਰ ਤੋਂ ਫ਼ੁਹਾਰ ਚੌਂਕ ਤੱਕ ਮਾਲ ਰੋਡ ਦੀ ਸੁੰਦਰਤਾ ਲਈ ਵੀ ਤਜਵੀਜ਼ ਬਣਾਈ ਗਈ ਹੈ ।

Read More : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਰੈਣ ਬਸੇਰੇ ਦਾ ਲਿਆ ਜਾਇਜ਼ਾ

Leave a Comment

Your email address will not be published. Required fields are marked *

Scroll to Top