ਪਟਿਆਲਾ, 24 ਮਈ 2025 : Darvesh Goyal felicitates Rakesh Gupta on becoming chairman : ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਸਾਬਕਾ ਕੌਂਸਲਰ ਦਰਵੇਸ਼ ਗੋਇਲ ਨੇ ਪੰਜਾਬ ਐਂਡ ਹਰਿਆਣਾ ਦੀਆਂ ਬਾਰ ਕੌਂਸਲ ਚੋਣਾਂ ਵਿਚ ਚੇਅਰਮੈਨ ਬਣਨ ਤੇ ਸੀਨੀਅਰ ਐਡਵੋਕੇਟ ਰਾਕੇਸ਼ ਗੁਪਤਾ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਅਖਿਲ ਗੋਇਲ, ਅਮਨ ਗੁਪਤਾ ਅਤੇ ਹੋਰ ਮੌਜੂਦ ਸਨ ।
ਵਕੀਲ ਭਾਈਚਾਰੇ ਨੂੰ ਮਿਲਿਆ ਬਲ
ਇਸ ਮੌਕੇ ਸਾਬਕਾ ਕੌਂਸਲਰ ਤੇ ਆਪ ਨੇਤਾ ਦਰਵੇਸ਼ ਗੋਇਲ ਨੇ ਕਿਹਾ ਕਿ ਸੀਨੀਅਰ ਐਡਵੋਕੇਟ ਰਾਕੇਸ਼ ਗੁਪਤਾ ਨੇ ਉਪਰੋਕਤ ਚੋਣਾਂ ਜਿੱਤ ਕੇ ਜੋ ਬਾਰ ਕੌਂਸਲ ਦਾ ਚੇਅਰਮੈਨ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ ਦੇ ਨਾਲ ਸਮੁੱਚੇ ਵਕੀਲ ਭਾਈਚਾਰੇ ਨੂੰ ਬਲ ਮਿਲਿਆ ਹੈ ਤੇ ਹੁਣ ਬਾਰ ਕੌਂਸਲ ਪੰਜਾਬ ਹਰਿਆਣਾ ਦੇ ਵਕੀਲ ਭਾਈਚਾਰੇ ਨੂੰ ਵੀ ਸੀਨੀਅਰ ਐਡਵੋਕੇਟ ਰਾਕੇਸ਼ ਗੁਪਤਾ ਦੇ ਵਕਾਲਤੀ ਤਜ਼ਰਬੇ ਦਾ ਲਾਭ ਮਿਲ ਸਕੇਗਾ ।
ਵਕੀਲ ਭਾਈਚਾਰੇ ਦੀ ਭਲਾਈ ਲਈ ਕੀਤੇ ਹਨ ਕਈ ਕਾਰਜ ਵੀ
ਦਰਵੇਸ਼ ਗੋਇਲ ਨੇ ਦੱਸਿਆ ਕਿ ਸੀਨੀਅਰ ਐਡਵੋਕੇਟ ਰਾਕੇਸ਼ ਗੁਪਤਾ ਨੇ ਆਪਣੀ ਵਕਾਲਤ ਲੰਮੇ ਸਮੇਂ ਤੱਕ ਪਟਿਆਲਾ ਵਿਖੇ ਹੀ ਕੀਤੀ ਹੈ ਅਤੇ ਇਥੇ ਰਹਿੰਦਿਆਂ ਜ਼ਿਲਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿਚ ਭਾਗ ਲੈ ਕੇ ਤੇ ਵਾਰ ਵਾਰ ਜਿੱਤ ਪ੍ਰਾਪਤ ਕਰਕੇ ਬਾਰ ਐਸੋਸੀਏਸ਼ਨ ਨੂੰ ਕਈ ਨਵੇਂ ਤਜ਼ਰਬੇ ਸਾਂਝੇ ਕਰਦਿਆਂ ਸੇਧਾਂ ਦਿੱਤੀਆਂ ਹਨ ਤੇ ਵਕੀਲ ਭਾਈਚਾਰੇ ਦੀ ਭਲਾਈ ਲਈ ਕਈ ਕਾਰਜ ਵੀ ਕੀਤੇ ਹਨ ਕਿਉਂਕਿ ਕਿਸੇ ਨਾਲ ਵੀ ਹੋਣ ਵਾਲੇ ਨਜਾਇ ਕਾਰਜ ਤੇ ਮਾਨਯੋਗ ਕੋਰਟ ਵਿਚ ਆਉਣ ਤੇ ਇਕ ਵਕੀਲ ਭਾਈਚਾਰਾ ਹੀ ਹੈ ਜੋ ਪੀੜ੍ਹਤ ਨੂੰ ਮਾਨਯੋਗ ਕੋਰਟ ਵਿਚ ਜੱਜ ਸਾਹਿਬ ਕੋਲ ਪੇਸ਼ ਹੋਕੇ ਇਨਸਾਫ ਦੁਆ ਸਕਦਾ ਹੈ ।
Read More : ਜ਼ਿਲ੍ਹੇ ਦੀਆਂ ਵੱਖ ਵੱਖ ਖੇਤਰਾਂ ‘ਚ ਨਾਮਣਾ ਖੱਟਣ ਵਾਲੀਆਂ ਮਹਿਲਾਵਾਂ ਨੂੰ ਕੀਤਾ ਸਨਮਾਨਤ